ਸਿੰਗਾਪੁਰ— ਹਸਪਤਾਲ ਦਾ ਨਾਂ ਸੁਣਦੇ ਹੀ ਉੱਥੋਂ ਦਾ ਬਦਬੂਦਾਰ ਮਾਹੌਲ ਅਤੇ ਮਰੀਜ਼ਾਂ ਦੀਆਂ ਚੀਕਾਂ ਧਿਆਨ 'ਚ ਆਉਂਦੀਆਂ ਹਨ, ਜੋ ਸ਼ਾਇਦ ਕਿਸੇ ਸਿਹਤਮੰਦ ਵਿਅਕਤੀ ਨੂੰ ਵੀ ਬੀਮਾਰਾਂ ਵਾਂਗ ਮਹਿਸੂਸ ਕਰਵਾ ਜਾਂਦੀਆਂ ਹਨ ਪਰ ਸਿੰਗਾਪੁਰ 'ਚ ਇਕ ਅਜਿਹਾ ਹਸਪਤਾਲ ਹੈ, ਜਿੱਥੇ ਦਾਖਲ ਹੁੰਦੇ ਹੀ ਮਰੀਜ਼ ਠੀਕ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਠੀਕ ਹੋ ਜਾਂਦੇ ਹਨ। ਸਿੰਗਾਪੁਰ ਦੀ ਇਕ ਫਰਮ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਦੇ ਹੋਏ ਅਜਿਹਾ ਹਸਪਤਾਲ ਬਣਾਇਆ ਹੈ, ਜਿਸ ਦਾ ਮਾਹੌਲ ਤੁਹਾਨੂੰ ਤੰਦਰੁਸਤ ਕਰ ਦੇਵੇ। ਅਸਲ 'ਚ ਸੀ. ਪੀ. ਜੀ. ਕਾਰਪੋਰੇਸ਼ਨ ਫਰਮ ਨੂੰ ਕਿਹਾ ਗਿਆ ਸੀ ਕਿ ਅਜਿਹਾ ਹਸਪਤਾਲ ਬਣਾਏ ਜਿਸ 'ਚ ਆਉਣ ਵਾਲੇ ਮਰੀਜ਼ ਤਣਾਅ ਮੁਕਤ ਰਹਿਣ ਅਤੇ ਉਨ੍ਹਾਂ ਦਾ ਬੀ. ਪੀ. ਬਿਲਕੁਲ ਠੀਕ ਹੋ ਜਾਵੇ।
ਫਰਮ ਨੂੰ ਇਕ ਹੀ ਹੱਲ ਮਿਲਿਆ ਹਰਿਆਲੀ ਭਰਿਆ ਮਾਹੌਲ ਬਣਾਉਣ ਦਾ ਅਤੇ ਉਨ੍ਹਾਂ ਨੇ ਹਸਪਤਾਲ 'ਚ ਵੱਡੇ-ਵੱਡੇ ਕਮਰੇ ਬਣਵਾਏ ਤੇ ਇਸ ਦੇ ਨੇੜੇ ਉਨ੍ਹਾਂ ਨੇ 700 ਖੁਸ਼ਬੂਦਾਰ ਪੌਦੇ ਅਤੇ ਬਾਕੀ ਫਲ ਅਤੇ ਛਾਂ ਦੇਣ ਵਾਲੇ ਪੌਦੇ ਲਗਾਏ। ਫਰਮ ਦਾ ਦਾਅਵਾ ਹੈ ਕਿ ਹਰਿਆਲੀ ਲੋਕਾਂ ਨੂੰ ਦਿਮਾਗੀ ਅਤੇ ਸਰੀਰਕ ਤੰਦਰੁਸਤੀ ਲਈ ਦਵਾਈ ਦਾ ਕੰਮ ਕਰਦੀ ਹੈ। ਖਾਸ ਗੱਲ ਇਹ ਹੈ ਕਿ ਮਰੀਜ਼ ਇੱਥੇ ਆ ਕੇ ਪੌਦਿਆਂ ਦੀ ਦੇਖਭਾਲ ਕਰਦੇ ਹਨ ਅਤੇ ਸਬਜ਼ੀਆਂ ਉਗਾਉਂਦੇ ਹਨ, ਜਿਨ੍ਹਾਂ ਦੀ ਵਰਤੋਂ ਹਸਪਤਾਲ 'ਚ ਹੀ ਕੀਤੀ ਜਾਂਦੀ ਹੈ।
ਹੁਣ ਇਸ ਹਸਪਤਾਲ 'ਚ ਵਿਦਿਆਰਥੀ ਖਾਸ ਤੌਰ 'ਤੇ ਘੁੰਮਣ ਆਉਂਦੇ ਹਨ। 2005 'ਚ ਇਸ ਹਸਪਤਾਲ ਦਾ ਮਾਡਲ ਦਿੱਤਾ ਗਿਆ ਸੀ ਤੇ 2010 'ਚ ਹਸਪਤਾਲ ਬਣ ਕੇ ਤਿਆਰ ਹੋ ਗਿਆ। ਤਦ ਤੋਂ ਹੁਣ ਤਕ 8 ਲੱਖ ਲੋਕ ਇੱਥੇ ਇਲਾਜ ਕਰਵਾ ਚੁੱਕੇ ਹਨ। ਰਿਸਰਚ 'ਚ ਪਤਾ ਲੱਗਾ ਕਿ ਮਰੀਜ਼ ਏ. ਸੀ.-ਕੂਲਰ ਦੀ ਥਾਂ ਖਿੜਕੀਆਂ ਖੋਲ੍ਹ ਕੇ ਤਾਜ਼ੀ ਠੰਡੀ ਹਵਾ ਦਾ ਆਨੰਦ ਲੈਂਦੇ ਹਨ, ਜੋ ਹੋਰ ਵੀ ਚੰਗੀ ਗੱਲ ਹੈ।
ਗੁਰਦੁਆਰਾ ਗੋਬਿੰਦਸਰ ਸਾਹਿਬ ਦੇ ਹੈੱਡ ਗ੍ਰੰਥੀ ਇੰਗਲੈਡ 'ਚ ਸਨਮਾਨਿਤ
NEXT STORY