ਇੰਟਰਨੈਸ਼ਨਲ ਡੈਸਕ- ਦੱਖਣੀ ਅਫ਼ਰੀਕਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪ੍ਰਿਟੋਰੀਆ ਸ਼ਹਿਰ ਵਿੱਚ ਸ਼ਨੀਵਾਰ ਸਵੇਰੇ ਅਟੇਰੇਜਵਿਲੇ, ਪੱਛਮੀ ਪ੍ਰਿਟੋਰੀਆ ਦੇ ਸੌਲਸਵਿਲੇ ਹੋਸਟਲ ਵਿਖੇ ਹੋਈ ਗੋਲੀਬਾਰੀ ਵਿੱਚ 11 ਲੋਕਾਂ ਦੀ ਭਿਆਨਕ ਮੌਤ ਹੋ ਗਈ ਹੈ।
ਸਾਊਥ ਅਫ਼ਰੀਕਨ ਪੁਲਸ ਸਰਵਿਸ (SAPS) ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਵਿੱਚ ਕੁੱਲ 25 ਲੋਕਾਂ ਨੂੰ ਗੋਲੀ ਲੱਗੀ, ਜਿਨ੍ਹਾਂ ਵਿੱਚੋਂ 11 ਦੀ ਮੌਤ ਹੋ ਗਈ ਅਤੇ 14 ਜ਼ਖਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮ੍ਰਿਤਕਾਂ ਵਿੱਚ 3 ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ 3 ਅਤੇ 12 ਸਾਲ ਦੇ ਲੜਕੇ ਅਤੇ ਇੱਕ 16 ਸਾਲ ਦੀ ਲੜਕੀ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਇਹ ਵਾਰਦਾਤ ਇੱਕ ਗੈਰ-ਕਾਨੂੰਨੀ ਸ਼ੀਬੀਨ (ਸ਼ਰਾਬਖਾਨੇ) 'ਚ ਵਾਪਰੀ। ਸਥਾਨਕ ਮੀਡੀਆ ਅਨੁਸਾਰ ਇਹ ਘਟਨਾ ਸਵੇਰੇ 4:15 ਵਜੇ ਤੋਂ ਬਾਅਦ ਵਾਪਰੀ, ਹਾਲਾਂਕਿ ਇਸ ਘਟਨਾ ਬਾਰੇ ਪੁਲਸ ਨੂੰ ਸਵੇਰੇ 6 ਵਜੇ ਦੇ ਕਰੀਬ ਸੂਚਿਤ ਕੀਤਾ ਗਿਆ।
SAPS ਦੀ ਰਾਸ਼ਟਰੀ ਬੁਲਾਰਨ ਬ੍ਰਿਗੇਡੀਅਰ ਅਥਲੇਂਡਾ ਮਾਥੇ ਨੇ ਦੱਸਿਆ ਕਿ ਘੱਟੋ-ਘੱਟ ਤਿੰਨ ਅਣਪਛਾਤੇ ਹਥਿਆਰਬੰਦ ਵਿਅਕਤੀ ਹੋਸਟਲ ਵਿੱਚ ਦਾਖਲ ਹੋਏ, ਜਿੱਥੇ ਲੋਕ ਸ਼ਰਾਬ ਪੀ ਰਹੇ ਸਨ ਤੇ ਉਨ੍ਹਾਂ ਨੇ ਅੰਦਰ ਵੜਦੇ ਸਾਰ ਹੀ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।
SAPS ਨੇ ਤਿੰਨ ਮੁਲਜ਼ਮਾਂ ਦੀ ਭਾਲ ਲਈ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਜਾਸੂਸ ਤੇ ਹਿੰਸਕ ਅਪਰਾਧ ਯੂਨਿਟ ਇਸ ਘਟਨਾ ਦੀ ਜਾਣਕਾਰੀ ਇਕੱਠੀ ਕਰ ਰਹੇ ਹਨ। SAPS ਨੇ ਗੈਰ-ਕਾਨੂੰਨੀ ਸ਼ਰਾਬ ਵੇਚਣ ਵਾਲੀਆਂ ਥਾਵਾਂ ਤੋਂ ਪੈਦਾ ਹੋਣ ਵਾਲੀਆਂ ਵੱਡੀਆਂ ਚੁਣੌਤੀਆਂ ਨੂੰ ਵੀ ਉਜਾਗਰ ਕੀਤਾ। ਇਸ ਸਾਲ ਅਪ੍ਰੈਲ ਅਤੇ ਸਤੰਬਰ ਦੇ ਵਿਚਕਾਰ, ਪੁਲਸ ਨੇ ਦੇਸ਼ ਭਰ ਵਿੱਚ 11,975 ਗੈਰ-ਲਾਇਸੰਸਸ਼ੁਦਾ ਸ਼ਰਾਬ ਆਊਟਲੈਟਾਂ ਨੂੰ ਬੰਦ ਕੀਤਾ ਹੈ ਅਤੇ 18,676 ਤੋਂ ਵੱਧ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਸਕੂਲ 'ਤੇ ਹੋਇਆ ਡਰੋਨ ਹਮਲਾ, Sudan 'ਚ 33 ਵਿਦਿਆਰਥੀਆਂ ਸਣੇ 50 ਲੋਕਾਂ ਦੀ ਹੋਈ ਮੌਤ
NEXT STORY