ਵਾਸ਼ਿੰਗਟਨ - ਅਮਰੀਕਾ ਵਿਚ ਵਾਪਰੇ ਇਕ ਏਅਰ ਬੈਲੂਨ ਹਾਦਸੇ ਵਿਚ 16 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜੋ ਸ਼ਖ਼ਸ ਹੌਟ ਏਅਰ ਬੈਲੂਨ ਉਡਾ ਰਿਹਾ ਸੀ, ਉਹ ਡਿਪ੍ਰੈਸ਼ਨ ਦਾ ਸ਼ਿਕਾਰ ਸੀ। ਇਹ ਹਾਦਸਾ 6 ਸਾਲ ਪਹਿਲਾਂ ਵਾਪਰਿਆ ਸੀ। ਯਾਨੀ 30 ਜੁਲਾਈ 2016 ਨੂੰ ਇਹ ਹਾਦਸਾ ਵਾਪਰਿਆ ਸੀ। ਇਸ ਬੈਲੂਨ ਵਿਚ 15 ਯਾਤਰੀਆਂ ਅਤੇ ਪਾਇਲਟ ਸਮੇਤ 16 ਲੋਕ ਸਵਾਰ ਸਨ।
ਇਹ ਵੀ ਪੜ੍ਹੋ: ਅਮਰੀਕਾ: ਉੱਤਰੀ ਇਲੀਨੋਇਸ 'ਚ ਵਾਪਰਿਆ ਭਿਆਨਕ ਹਾਦਸਾ, 5 ਬੱਚਿਆਂ ਸਮੇਤ 7 ਹਲਾਕ
ਬਾਅਦ ਵਿਚ ਜਦੋਂ ਇਸ ਹਾਦਸੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪਾਇਲਟ ਡਿਪ੍ਰੈਸ਼ਨ ਡਿਪ੍ਰੈਸ਼ਨ ਦਾ ਮਰੀਜ਼ ਸੀ। ਉਸ ਨੂੰ ਬੈਲੂਨ ਉਡਾਉਣ ਦੀ ਇਜਾਜ਼ਤ ਦੇਣਾ ਸਹੀ ਫ਼ੈਸਲਾ ਨਹੀਂ ਸੀ ਪਰ ਲੋਕਾਂ ਲਈ ਮੈਂਟਲ ਬੀਮਾਰੀ ਅਹਿਮ ਨਹੀਂ ਹੁੰਦੀ। ਇਸ ਕਾਰਨ ਉਸ ਨੂੰ ਬੈਲੂਨ ਉਡਾਉਣ ਦੀ ਜ਼ਿੰਮੇਦਾਰੀ ਦੇ ਦਿੱਤੀ ਗਈ ਅਤੇ ਸਾਰਿਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਟੁਕੜਿਆਂ ’ਚ ਕੱਟੇ ਜਾਣ ਤੋਂ 20 ਮਿੰਟ ਬਾਅਦ ਵੀ ਕੋਬਰਾ ਨੇ ਸ਼ੈੱਫ ਨੂੰ ਡੰਗਿਆ, ਮੌਤ
ਪਾਇਲਟ ਨੇ 06:58 'ਤੇ 15 ਯਾਤਰੀਆਂ ਨਾਲ ਇਸ ਉਡਾਣ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੇ ਜ਼ਮੀਨ ਦੇ ਨੇੜੇ ਹਾਈ ਵੋਲਟੇਜ਼ ਤਾਰਾਂ ਕੋਲ ਬੈਲੂਨ ਨੂੰ ਉਡਾਉਣਾ ਸ਼ੁਰੂ ਕਰ ਦਿੱਤਾ ਅਤੇ ਅਚਾਨਕ ਹੀ 07:42 'ਤੇ ਬੈਲੂਨ ਇਨ੍ਹਾਂ ਤਾਰਾਂ ਦੀ ਲਪੇਟ 'ਚ ਆ ਗਿਆ ਅਤੇ ਇਸ ਨੂੰ ਅੱਗ ਲੱਗ ਗਈ। ਇਸ ਹਾਦਸੇ ਮਗਰੋਂ 2 ਮਿੰਟਾਂ ਬਾਅਦ ਹੀ ਮੌਕੇ 'ਤੇ ਮਦਦ ਪਹੁੰਚਾਈ ਗਈ ਪਰ ਇਨ੍ਹਾਂ ਦੋ ਮਿੰਟਾਂ ਵਿੱਚ ਹੀ ਸਾਰੇ ਲੋਕ ਸੜ ਕੇ ਮਰ ਗਏ।
ਇਹ ਵੀ ਪੜ੍ਹੋ: ਲਾੜੀ ਦਾ ਫ਼ਰਮਾਨ : ਵਿਆਹ 'ਤੇ ਸ਼ੌਂਕ ਨਾਲ ਆਓ ਪਰ ਖਾਣੇ ਦਾ ਬਿੱਲ ਦੇ ਕੇ ਜਾਓ, ਮਹਿਮਾਨ ਹੈਰਾਨ!
7 ਹਜ਼ਾਰ ਤੋਂ ਵਧੇਰੇ ਟਿਊਨੀਸ਼ੀਅਨ ਪ੍ਰਵਾਸੀ ਗੈਰ-ਕਾਨੂੰਨੀ ਤਰੀਕੇ ਨਾਲ ਇਟਲੀ ਦੇ ਤੱਟਾਂ 'ਤੇ ਪਹੁੰਚੇ
NEXT STORY