ਨਿਊ ਜਰਸੀ — ਅਮਰੀਕਾ 'ਚ ਸਭ ਤੋਂ ਵੱਡਾ ਗਰਮ ਰੁੱਤ ਹਾਟ ਏਅਰ ਬੈਲੂਨ ਫੈਸਟੀਵਲ ਨਿਊ ਜਰਸੀ ਦੇ ਰੀਡਿੰਗਟਨ 'ਚ ਸ਼ੁਰੂ ਹੋ ਗਿਆ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਸ਼ੁੱਕਰਵਾਰ ਤੋਂ ਸ਼ੁਰੂ ਫੈਸਟੀਵਲ ਦੇ 36ਵੇਂ ਐਡੀਸ਼ਨ 'ਚ ਲੱਖਾਂ ਲੋਕਾਂ ਦੇ ਆਉਣ ਦੀ ਉਮੀਦ ਹੈ। ਇਸ 'ਚ ਰੁਜ਼ਾਨਾ 100 ਹਾਟ ਏਅਰ ਬੈਲੂਨ ਸ਼ਾਮਲ ਹੋਣਗੇ ਅਤੇ ਇਹ ਫੈਸਟੀਵਲ 29 ਜੁਲਾਈ ਤੱਕ ਚੱਲੇਗਾ।
ਅਮਰੀਕਾ ਦੇ 21 ਰਾਜਾਂ ਅਤੇ 5 ਦੇਸ਼ਾਂ ਤੋਂ ਬੈਲੂਨ ਪਾਇਲਟ ਇਸ 3 ਦਿਨਾਂ ਫੈਸਟੀਵਲ 'ਚ ਹਿੱਸਾ ਲੈ ਰਹੇ ਹਨ। ਇਸ ਫੈਸਟੀਵਲ 'ਚ ਕਰੀਬ 1,65,000 ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਹੈ। ਸੈਲਾਨੀ 10 ਵਿਸ਼ੇਸ਼ ਆਕਾਰ ਦੇ ਬੈਲੂਨ ਵੀ ਦੇਖ ਸਕਣਗੇ, ਜਿਸ 'ਚ 115 ਫੁੱਟ ਦਾ ਪਪੀ, 120 ਫੁੱਟ ਦਾ ਕਾਰਟੂਨ ਸੇਕਸੋਫੋਨ ਸ਼ਾਮਲ ਹੈ। ਗੁਬਾਰੇ ਤੋਂ ਇਲਾਵਾ ਲਾਈਵ ਕੰਸਰਟ ਅਤੇ ਆਤਿਸ਼ਬਾਜ਼ੀ ਵੀ ਹੋਵੇਗੀ, ਜਿਹੜੀ ਕਿ ਰਾਤ 'ਚ ਗੁਬਾਰਿਆਂ ਨੂੰ ਚਮਕ ਪ੍ਰਦਾਨ ਕਰੇਗੀ।
ਮਿਸਰ 'ਚ ਮੁਸਲਿਮ ਭਾਈਚਾਰੇ ਦੇ 75 ਮੈਂਬਰਾਂ ਨੂੰ ਫਾਂਸੀ ਦੀ ਸਜ਼ਾ
NEXT STORY