ਰਿਆਦ— ਯਮਨ ਦੇ ਸ਼ੀਆ ਹੈਤੀ ਵਿਦਰੋਹੀਆਂ ਨੇ ਮੰਗਲਵਾਰ ਨੂੰ ਸਾਊਦੀ ਅਰਬ ਦੇ ਆਭਾ ਹਵਾਈ ਅੱਡੇ 'ਤੇ ਹਮਲਾ ਕੀਤਾ, ਜਿਸ 'ਚ ਇਕ ਭਾਰਤੀ ਨਾਗਰਿਕ ਸਮੇਤ 9 ਲੋਕ ਜ਼ਖਮੀ ਹੋ ਗਏ। ਸਾਊਦੀ ਖਬਰਾਂ 'ਚ ਦੱਸਿਆ ਗਿਆ ਕਿ ਘਟਨਾ ਨੂੰ ਤੜਕੇ ਅੰਜਾਮ ਦਿੱਤਾ ਗਿਆ।
ਸਾਊਦੀ ਗਠਜੋੜ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਹੈਤੀ ਵਿਦਰੋਹੀਆਂ ਨੇ ਆਭਾ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਹਾਲਾਂਕਿ ਹਵਾਈ ਅੱਡੇ 'ਤੇ ਜਹਾਜ਼ਾਂ ਦੇ ਆਉਣ-ਜਾਣ ਸਮੇਤ ਸਾਰੇ ਕਾਰਜ ਸਹੀ ਢੰਗ ਨਾਲ ਚੱਲ ਰਹੇ ਹਨ। ਯਮਨ 'ਚ ਰਾਸ਼ਟਰਪਤੀ ਆਬਿਦ ਰੱਬੋ ਮੰਸੂਰ ਹਾਦੀ ਦੀ ਫੌਜ ਅਤੇ ਹੈਤੀ ਵਿਦਰੋਹੀਆਂ ਵਿਚਕਾਰ ਕਈ ਸਾਲਾਂ ਤੋਂ ਹਥਿਆਰਬੰਦ ਸੰਘਰਸ਼ ਚੱਲ ਰਿਹਾ ਹੈ। ਹਾਦੀ ਦੀ ਅਪੀਲ 'ਤੇ ਸਾਊਦੀ ਗਠਜੋੜ ਫੌਜ ਨੇ ਮਾਰਚ 2015 ਤੋਂ ਹੈਤੀ ਵਿਦਰੋਹੀਆਂ ਖਿਲਾਫ ਹਵਾਈ ਹਮਲਾ ਸ਼ੁਰੂ ਕੀਤਾ। ਪਿਛਲੇ ਮਹੀਨੇ ਹੈਤੀ ਵਿਦਰੋਹੀਆਂ ਨੇ ਇਸੇ ਹਵਾਈ ਅੱਡੇ 'ਤੇ ਕਈ ਹਮਲੇ ਕੀਤੇ, ਜਿਸ 'ਚ ਕਈ ਲੋਕ ਜ਼ਖਮੀ ਹੋ ਗਏ ਸਨ।
ਇੱਥੇ ਸਾਲ 'ਚ ਦੋ ਵਾਰ ਮਨਾਇਆ ਜਾਂਦਾ ਹੈ ਨਵੇਂ ਸਾਲ ਦਾ ਜਸ਼ਨ
NEXT STORY