ਇੰਟਰਨੈਸ਼ਨਲ ਡੈਸਕ - ਜੇਕਰ ਤੁਸੀਂ ਵਿਦੇਸ਼ ਯਾਤਰਾ ਕਰਨ ਦਾ ਸੁਪਨਾ ਦੇਖ ਰਹੇ ਹੋ, ਖਾਸ ਕਰਕੇ ਕੈਨੇਡਾ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਾਸਪੋਰਟ ਅਤੇ ਵੀਜ਼ਾ ਹੋਣਾ ਜ਼ਰੂਰੀ ਹੈ। ਵੀਜ਼ਾ ਕਈ ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਕਿ ਵਿਦਿਆਰਥੀ ਵੀਜ਼ਾ, ਟੂਰਿਸਟ ਵੀਜ਼ਾ, ਬਿਜ਼ਨਸ ਵੀਜ਼ਾ ਆਦਿ ਪਰ ਵੀਜ਼ਾ ਲਈ ਅਰਜ਼ੀ ਦਿੰਦੇ ਸਮੇਂ ਕੁਝ ਮਹੱਤਵਪੂਰਨ ਗੱਲਾਂ ਨੂੰ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਬੈਂਕ ਬੈਲੇਂਸ ਦੇ ਸੰਬੰਧ ਵਿਚ। ਆਓ ਇਸ ਬਾਰੇ ਵਿਸਥਾਰ ਨਾਲ ਗੱਲ ਕਰਦੇ ਹਾਂ...
ਕਿੰਨਾ ਹੋਣਾ ਚਾਹੀਦੈ ਬੈਂਕ ਬੈਲੇਂਸ?
ਕੈਨੇਡੀਅਨ ਵੀਜ਼ਾ ਲਈ ਤੁਹਾਡੇ ਬੈਂਕ ਖਾਤੇ ਵਿਚ ਘੱਟੋ-ਘੱਟ 15 ਲੱਖ ਰੁਪਏ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ। ਧਿਆਨ ਰੱਖੋ ਕਿ ਇਹ ਰਕਮ ਵੀਜ਼ਾ ਅਰਜ਼ੀ ਦੇ ਸਮੇਂ ਪਹਿਲਾਂ ਹੀ ਖਾਤੇ ਵਿਚ ਹੋਣੀ ਚਾਹੀਦੀ ਹੈ ਅਤੇ ਅਚਾਨਕ ਜਮ੍ਹਾ ਨਹੀਂ ਹੋਣੀ ਚਾਹੀਦੀ। ਜੇਕਰ ਵੀਜ਼ਾ ਅਧਿਕਾਰੀ ਨੂੰ ਲੱਗਦਾ ਹੈ ਕਿ ਪੈਸੇ ਅਚਾਨਕ ਜਮ੍ਹਾ ਹੋ ਗਏ ਹਨ ਜਾਂ ਖਾਤੇ ਵਿਚ ਕੋਈ ਵੱਡਾ ਲੈਣ-ਦੇਣ ਹੋਇਆ ਹੈ, ਤਾਂ ਵੀਜ਼ਾ ਰੱਦ ਵੀ ਕੀਤਾ ਜਾ ਸਕਦਾ ਹੈ।
ਬੈਂਕ ਬੈਲੇਂਸ ਦੀ ਲੋੜ ਤੁਹਾਡੇ ਵੀਜ਼ੇ ਦੀ ਕਿਸਮ, ਇਸਦੀ ਮਿਆਦ ਅਤੇ ਤੁਹਾਡੇ ਨਾਲ ਕੌਣ ਯਾਤਰਾ ਕਰ ਰਿਹਾ ਹੈ, ਇਸ 'ਤੇ ਨਿਰਭਰ ਕਰਦੀ ਹੈ।ਉਦਾਹਰਣ ਵਜੋਂ ਜੇ ਇਕ ਵਿਦਿਆਰਥੀ ਵੀਜ਼ਾ ਵਧੇਰੇ ਮਹਿੰਗਾ ਹੁੰਦਾ ਹੈ ਕਿਉਂਕਿ ਇਸ ਵਿਚ ਟਿਊਸ਼ਨ ਫੀਸ ਅਤੇ ਰਹਿਣ-ਸਹਿਣ ਦੇ ਖਰਚੇ ਸ਼ਾਮਲ ਹੁੰਦੇ ਹਨ। ਇਕ ਸੈਲਾਨੀ ਵੀਜ਼ਾ ਲਈ ਮੁਕਾਬਲਤਨ ਘੱਟ ਬੈਂਕ ਬੈਲੇਂਸ ਦੀ ਲੋੜ ਹੋ ਸਕਦੀ ਹੈ ਪਰ ਘੱਟੋ-ਘੱਟ 10-15 ਲੱਖ ਰੁਪਏ ਦਾ ਬਕਾਇਆ ਸੁਰੱਖਿਅਤ ਮੰਨਿਆ ਜਾਂਦਾ ਹੈ।
ਕਿਹੜੇ ਚਾਹੀਦੇ ਨੇ ਜ਼ਰੂਰੀ ਦਸਤਾਵੇਜ਼?
ਪਾਸਪੋਰਟ (ਵੈਲੀਡਿਟੀ ਮਿਆਦ ਦੇ ਨਾਲ)
ਪਾਸਪੋਰਟ ਆਕਾਰ ਦੀ ਫੋਟੋ
ਬੈਂਕ ਸਟੇਟਮੈਂਟ (6 ਮਹੀਨਿਆਂ ਤੱਕ)
ਪਤਾ ਸਬੂਤ (ਰਿਹਾਇਸ਼ ਸਰਟੀਫਿਕੇਟ)
ਸਿੱਖਿਆ ਸਰਟੀਫਿਕੇਟ (ਵਿਦਿਆਰਥੀ ਵੀਜ਼ਾ ਲਈ)
ਆਮਦਨ ਸਬੂਤ (ਜੇਕਰ ਖਰਚੇ ਖੁਦ ਅਦਾ ਕਰ ਰਹੇ ਹੋ)
ਵੀਜ਼ਾ ਅਰਜ਼ੀ ਫਾਰਮ
ਵੀਜ਼ੇ ਦੀਆਂ ਕਿਸਮਾਂ ?
ਸਟੂਡੈਂਟ ਵੀਜ਼ਾ - ਪੜ੍ਹਾਈ ਲਈ
ਟੂਰਿਸਟ ਵੀਜ਼ਾ - ਯਾਤਰਾ ਲਈ
ਵਰਕ ਵੀਜ਼ਾ - ਰੁਜ਼ਗਾਰ ਲਈ
ਬਿਜ਼ਨੈੱਸ ਵੀਜ਼ਾ - ਕਾਰੋਬਾਰ ਲਈ
ਪੀਆਰ ਵੀਜ਼ਾ - ਸਥਾਈ ਨਿਵਾਸ ਲਈ
ਡਿਪਲੋਮੈਟਿਕ ਵੀਜ਼ਾ - ਕੂਟਨੀਤਕ ਕੰਮ ਲਈ
ਮੈਡੀਕਲ ਵੀਜ਼ਾ - ਇਲਾਜ ਲਈ
ਪਰਿਵਾਰ/ਨਿਰਭਰ ਵੀਜ਼ਾ - ਪਰਿਵਾਰ ਜਾਂ ਨਿਰਭਰਾਂ ਲਈ
ਵੀਜ਼ਾ ਪ੍ਰਕਿਰਿਆ ਵਿਚ ਕਿੰਨਾ ਸਮਾਂ ਲੱਗਦਾ ਹੈ?
ਸੈਰ-ਸਪਾਟਾ ਵੀਜ਼ਾ: ਇਸ ਵਿੱਚ 3 ਤੋਂ 4 ਮਹੀਨੇ ਲੱਗ ਸਕਦੇ ਹਨ।
ਵਿਦਿਆਰਥੀ ਵੀਜ਼ਾ: ਆਮ ਤੌਰ 'ਤੇ 6 ਮਹੀਨੇ ਤੱਕ ਦਾ ਸਮਾਂ ਲੱਗਦਾ ਹੈ।
ਕੰਮ ਅਤੇ ਪੀਆਰ ਵੀਜ਼ਾ: ਇਸ ਵਿਚ ਜ਼ਿਆਦਾ ਸਮਾਂ ਲੱਗ ਸਕਦਾ ਹੈ, ਅਤੇ ਇਹ ਪ੍ਰਕਿਰਿਆ ਵਧੇਰੇ ਗੁੰਝਲਦਾਰ ਹੈ।
ਜੇਕਰ ਤੁਸੀਂ ਖੁਦ ਵੀਜ਼ਾ ਲਈ ਅਰਜ਼ੀ ਦਿੰਦੇ ਹੋ, ਤਾਂ ਫੀਸ ਘੱਟ ਹੁੰਦੀ ਹੈ ਪਰ ਜੇਕਰ ਤੁਸੀਂ ਕਿਸੇ ਏਜੰਟ ਦੀ ਮਦਦ ਲੈਂਦੇ ਹੋ, ਤਾਂ ਲਾਗਤ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ :--
ਏਜੰਟ ਰਾਹੀਂ ਵਿਦਿਆਰਥੀ ਵੀਜ਼ਾ: ₹1 ਲੱਖ ਤੱਕ ਦੀ ਲਾਗਤ ਆ ਸਕਦੀ ਹੈ।
ਟੂਰਿਸਟ ਵੀਜ਼ਾ: ਏਜੰਟ ਰਾਹੀਂ ₹50,000 ਤੱਕ ਦੀ ਲਾਗਤ ਆ ਸਕਦੀ ਹੈ।
ਕੀ ਰੂਸ ਮਗਰੋਂ ਭਾਰਤ ਵੀ ਅਫ਼ਗਾਨਿਸਤਾਨ 'ਚ ਤਾਲੀਬਾਨ ਸਰਕਾਰ ਨੂੰ ਦੇਵੇਗਾ ਮਾਨਤਾ ?
NEXT STORY