ਨਿਊਯਾਰਕ - ਕੰਪਿਊਟਰ ਅਤੇ ਪ੍ਰਿੰਟਰ ਬਣਾਉਣ ਵਾਲੀ ਅਮਰੀਕੀ ਕੰਪਨੀ ਐੱਚ. ਪੀ. ਦੁਨੀਆ ਭਰ 'ਚ 10 ਫੀਸਦੀ ਤੋਂ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ ਕਰੇਗੀ। ਕੰਪਨੀ ਨੇ ਲਾਗਤ ਘਟਾਉਣ ਅਤੇ ਪਰਿਚਾਲਨ ਪ੍ਰਕਿਰਿਆ ਆਸਾਨ ਬਣਾਉਣ ਲਈ ਇਹ ਫੈਸਲਾ ਲਿਆ ਹੈ। ਕੰਪਨੀ ਵੱਲੋਂ ਆਖਿਆ ਗਿਆ ਹੈ ਕਿ ਆਉਣ ਵਾਲੇ 3 ਸਾਲਾਂ 'ਚ ਉਹ 9,000 ਕਰਮਚਾਰੀਆਂ ਦੀ ਛਾਂਟੀ ਕਰੇਗੀ। ਕੰਪਨੀ ਦੇ ਦੁਨੀਆ ਭਰ 'ਚ ਕਰੀਬ 55 ਹਜ਼ਾਰ ਕਰਮਚਾਰੀ ਹਨ। ਨਵੰਬਰ 'ਚ ਐੱਚ. ਪੀ. ਦੇ ਸੀ. ਈ. ਓ. ਦਾ ਅਹੁਦਾ ਸੰਭਾਲਣ ਜਾ ਰਹੇ ਐਨਰਿਕ ਲੋਰੇਸ ਨੇ ਇਕ ਬਿਆਨ ਜਾਰੀ ਕਰਕੇ ਆਖਿਆ, ਅਸੀਂ ਸਖਤ ਫੈਸਲੇ ਕਰ ਰਹੇ ਹਾਂ ਤਾਂ ਜੋ ਉਹ ਅਗਲੀ ਯਾਤਰਾ ਸ਼ੁਰੂ ਕਰ ਸਕਣ।
ਲੋਰੇਸ ਫਿਲਹਾਲ ਐੱਚ. ਪੀ. ਦੇ ਪ੍ਰਿੰਟਰ ਕਾਰੋਬਾਰ ਦੇ ਪ੍ਰਭਾਰੀ ਹਨ। ਇਸ ਸਾਲ ਦੀ ਸ਼ੁਰੂਆਤ 'ਚ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦੇਣ ਦਾ ਫੈਸਲਾ ਕੀਤਾ ਗਿਆ ਸੀ। ਉਹ ਨਵੰਬਰ 'ਚ ਡਿਆਮ ਵੀਜ਼ਲਰ ਦੀ ਥਾਂ ਲੈਣਗੇ। ਹਾਂਗਕਾਂਗ ਦੇ ਸਭ ਤੋਂ ਅਮੀਰ ਵਿਅਕਤੀ ਨੇ ਸਥਾਨਕ ਉਦਯੋਗਾਂ ਅਤੇ ਕਾਰੋਬਾਰੀਆਂ ਨੂੰ 12.8 ਕਰੋੜ ਅਮਰੀਕੀ ਡਾਲਰ (907 ਕਰੋੜ ਰੁਪਏ) ਤੋਂ ਜ਼ਿਆਦਾ ਰਾਸ਼ੀ ਦਾਨ ਕੀਤੀ ਹੈ। ਉਨ੍ਹਾਂ ਦੇ ਫਾਊਂਡੇਸ਼ਨ ਨੂੰ ਇਹ ਜਾਣਕਾਰੀ ਦਿੱਤੀ। ਸ਼ਹਿਰ ਦੀ ਨੇਤਾ ਕੈਰੀ ਲਾਮ ਵੱਲੋਂ ਮਾਸਕ 'ਤੇ ਪਾਬੰਦੀਆਂ ਲਾਈਆਂ ਜਾਣ ਤੋਂ ਬਾਅਦ ਲੀ ਕਾ ਸ਼ਿੰਗ ਨੇ ਵੱਡੀ ਰਕਮ ਦਾਨ ਕਰਨ ਦਾ ਐਲਾਨ ਕੀਤਾ। 91 ਸਾਲਾ ਅਰਬਪਤੀ ਸ਼ਿੰਗ ਦਾ ਆਖਣਾ ਹੈ ਕਿ ਇਸ ਇਕ ਅਰਬ ਹਾਂਗਕਾਂਗ ਡਾਲਰ (12.8 ਕਰੋੜ ਅਮਰੀਕੀ ਡਾਲਰ) ਦੇ ਫੰਡ ਨਾਲ ਛੋਟੇ ਅਤੇ ਮੱਧ ਉਦਯੋਗ ਦੇ ਕਾਰੋਬਾਰ ਨੂੰ ਫਾਇਦਾ ਪਹੁੰਚੇਗਾ। ਇਹ ਰਾਸ਼ੀ ਸਰਕਾਰ ਦੀ ਸਾਂਝੇਦਾਰੀ 'ਚ ਵੰਡੀ ਜਾਵੇਗੀ। ਸ਼ਿੰਗ ਦੇ ਫਾਊਂਡੇਸ਼ਨ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਆਖਿਆ ਕਿ ਹਾਂਗਕਾਂਗ ਦੀ ਅਰਥ ਵਿਵਸਥਾ ਦੇ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਇਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ।
ਆਸਟਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਮੁਲਕ ਦਾ ਸਭ ਤੋਂ ਵੱਡਾ ਦੁਰਗਾ ਮਾਤਾ ਦਾ ਮੰਦਰ
NEXT STORY