ਯੇਰੂਸ਼ਲਮ (ਵਾਰਤਾ): ਇਜ਼ਰਾਈਲ ਦੇ ਵਿਵਾਦਿਤ ਨਿਆਂਇਕ ਸੁਧਾਰਾਂ ਖ਼ਿਲਾਫ਼ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਵਿਚ ਲਗਭਗ 260,000 ਲੋਕਾਂ ਨੇ ਹਿੱਸਾ ਲਿਆ। ਟਾਈਮਜ਼ ਆਫ ਇਜ਼ਰਾਈਲ ਨੇ ਇਹ ਜਾਣਕਾਰੀ ਦਿੱਤੀ। ਇਜ਼ਰਾਈਲ ਵਿੱਚ ਲਗਾਤਾਰ 11 ਹਫ਼ਤਿਆਂ ਤੋਂ ਸੁਧਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸ਼ਨੀਵਾਰ ਨੂੰ ਤੇਲ ਅਵੀਵ ਵਿੱਚ ਲਗਭਗ 175,000 ਪ੍ਰਦਰਸ਼ਨਕਾਰੀ ਇਕੱਠੇ ਹੋਏ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਹੋਰ 85,000 ਲੋਕਾਂ ਨੇ ਇਜ਼ਰਾਈਲ ਦੇ ਹੋਰ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਇਕੱਲੇ ਯਰੂਸ਼ਲਮ ਵਿੱਚ ਲਗਭਗ 10,000 ਪ੍ਰਦਰਸ਼ਨਕਾਰੀ ਰਾਸ਼ਟਰਪਤੀ ਨਿਵਾਸ ਦੇ ਬਾਹਰ ਇਕੱਠੇ ਹੋਏ।
ਅਖ਼ਬਾਰ ਮੁਤਾਬਕ ਪੁਲਸ ਨੇ ਉੱਤਰੀ ਇਜ਼ਰਾਈਲ 'ਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਵਾਟਰ ਕੈਨਨ ਦੀ ਵਰਤੋਂ ਕੀਤੀ। ਤੇਲ ਅਵੀਵ ਵਿੱਚ ਅਯਾਲੋਨ ਹਾਈਵੇਅ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ ਨੂੰ ਪੁਲਸ ਅਤੇ ਸਰਕਾਰੀ ਵਕੀਲ ਦੇ ਦਫ਼ਤਰ ਨੂੰ ਸਰਕਾਰ ਦੇ ਨਿਆਂਇਕ ਸੁਧਾਰ ਦੇ ਵਿਰੋਧੀਆਂ ਦੁਆਰਾ ਰਾਜ ਦੇ ਅਧਿਕਾਰੀਆਂ ਵਿਰੁੱਧ ਹਿੰਸਾ ਦੇ ਜਵਾਬ ਵਿੱਚ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ : ਖੱਡ 'ਚ ਡਿੱਗੀ ਯਾਤਰੀ ਬੱਸ, 17 ਲੋਕਾਂ ਦੀ ਦਰਦਨਾਕ ਮੌਤ
ਜਨਵਰੀ ਵਿੱਚ ਇਜ਼ਰਾਈਲ ਦੇ ਨਿਆਂ ਮੰਤਰੀ ਯਾਰੀਵ ਲੇਵਿਨ ਨੇ ਇੱਕ ਕਾਨੂੰਨੀ ਸੁਧਾਰ ਪੈਕੇਜ ਪੇਸ਼ ਕੀਤਾ ਸੀ ਜੋ ਨਵੇਂ ਜੱਜਾਂ ਦੀ ਚੋਣ 'ਤੇ ਕੈਬਨਿਟ ਨਿਯੰਤਰਣ ਦੇ ਕੇ ਨਾਲ ਹੀ ਨੇਸੈਟ ਨੂੰ ਪੂਰਨ ਬਹੁਮਤ ਨਾਲ ਅਦਾਲਤ ਦੇ ਫ਼ੈਸਲਿਆਂ ਨੂੰ ਓਵਰਰਾਈਡ ਕਰਨ ਦੀ ਆਗਿਆ ਦੇ ਕੇ ਸੁਪਰੀਮ ਕੋਰਟ ਦੇ ਅਧਿਕਾਰ ਨੂੰ ਸੀਮਤ ਕਰੇਗਾ। ਫਰਵਰੀ ਦੇ ਅੱਧ ਵਿੱਚ ਇਜ਼ਰਾਈਲੀ ਸੰਸਦ ਨੇ ਕਾਨੂੰਨ ਦੇ ਪਹਿਲੇ ਹਿੱਸੇ ਨੂੰ ਮਨਜ਼ੂਰੀ ਦੇ ਦਿੱਤੀ। ਦੂਜੇ ਅੱਧ ਨੂੰ ਇਜ਼ਰਾਈਲੀ ਸੰਸਦ ਦੀ ਸੰਵਿਧਾਨ, ਕਾਨੂੰਨ ਅਤੇ ਨਿਆਂ ਕਮੇਟੀ, ਨੇਸੈਟ ਦੁਆਰਾ ਮਾਰਚ ਦੀ ਸ਼ੁਰੂਆਤ ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਸੁਧਾਰ ਦੇ ਵਿਰੋਧੀ ਦਲੀਲ ਦਿੰਦੇ ਹਨ ਕਿ ਇਹ ਇਜ਼ਰਾਈਲ ਵਿੱਚ ਲੋਕਤੰਤਰ ਨੂੰ ਕਮਜ਼ੋਰ ਕਰੇਗਾ ਅਤੇ ਦੇਸ਼ ਨੂੰ ਇੱਕ ਸਮਾਜਿਕ ਅਤੇ ਸੰਵਿਧਾਨਕ ਸੰਕਟ ਦੀ ਕਗਾਰ 'ਤੇ ਪਾ ਦੇਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਦਾਕਾਰਾ ਮਾਹਿਆ ਮਾਹੀ ਢਾਕਾ ਏਅਰਪੋਰਟ ’ਤੇ ਗ੍ਰਿਫ਼ਤਾਰ
NEXT STORY