ਅਲ ਰੇਨੋ (ਏ.ਪੀ.)- ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਹੈ ਕਿ ਐਤਵਾਰ ਨੂੰ ਤੜਕੇ ਤੁਲਸਾ ਇਲਾਕੇ ਵਿਚ ਤੂਫਾਨ ਆਇਆ ਜਿਸ ਨਾਲ ਢਾਂਚਾਗਤ ਨੁਕਸਾਨ ਹੋਇਆ, ਦਰੱਖਤ ਡਿੱਗ ਗਏ ਅਤੇ ਬਿਜਲੀ ਦੀ ਸਪਲਾਈ ਠੱਪ ਹੋ ਗਈ। ਮੌਸਮ ਸੇਵਾ ਦੇ ਅਧਿਕਾਰੀ ਪੀਟਰ ਸਨਾਈਡਰ ਨੇ ਐਤਵਾਰ ਨੂੰ ਦੱਸਿਆ ਕਿ ਉਪਨਗਰ ਤੁਲਸਾ ਅਤੇ ਨੇੜਲੇ ਇਲਾਕਿਆਂ ਵਿਚ ਤੂਫਆਨ ਤੋਂ ਨੁਕਸਾਨ ਹੋਣ ਦੀ ਪੁਸ਼ਟੀ ਹੋ ਗਈ ਹੈ। ਸਨਾਈਡਰ ਨੇ ਕਿਹਾ ਕਿ ਤੂਫਾਨ ਤੋਂ ਹੋਏ ਨੁਕਸਾਨ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਤੂਫਾਨ ਦੀ ਵਜ੍ਹਾ ਕਾਰਨ 129 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਜਿਨ੍ਹਾਂ ਤੋਂ ਨੁਕਸਾਨ ਹੋਇਆ ਹੈ। ਓਕਲਾਹਾਮਾ ਸਿਟੀ ਤੋਂ 40 ਕਿਮੀ ਦੂਰ ਪੱਛਮੀ ਵਿਚ ਸਥਿਤ ਅਲ ਰੇਨੋ ਵਿਚ ਤੂਫਾਨ ਦੀ ਵਜ੍ਹਾ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖਮੀ ਹੋ ਗਏ। ਤੁਲਸਾ ਅਤੇ ਓਕਲਾਹਾਮਾ ਵਿਚ ਤੂਫਆਨ ਦੀ ਵਜ੍ਹਾ ਨਾਲ ਦਰੱਖਤ ਡਿੱਗ ਗਏ ਅਤੇ ਬਿਜਲੀ ਦੀ ਸਪਲਾਈ ਠੱਪ ਹੋ ਗਈ।
ਪਾਕਿ 'ਚ ISIS ਤੇ ਲਸ਼ਕਰ-ਏ-ਝੰਗਵੀ ਦੇ ਤਿੰਨ ਅੱਤਵਾਦੀ ਗ੍ਰਿਫਤਾਰ
NEXT STORY