ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਟੀ.) ਨੇ ਇਸਲਾਮਿਕ ਸਟੇਟ ਅਤੇ ਲਸ਼ਕਰ-ਏ-ਝੰਗਵੀ ਅੱਤਵਾਦੀ ਸਮੂਹ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਸ ਦੀ ਸੀ.ਟੀ.ਡੀ. ਈਕਾਈ ਮੁਤਾਬਕ ਡੀ.ਜੀ. ਖਾਨ ਅਤੇ ਸਿਆਲਕੋਟ ਜ਼ਿਲਿਆਂ ਵਿਚ ਵੱਖ-ਵੱਖ ਦਲਾਂ ਨੇ ਸ਼ੱਕੀ ਅੱਤਵਾਦੀਆਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਅਤੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਸੀ.ਟੀ.ਡੀ. ਨੇ ਦੱਸਿਆ ਕਿ ਡੀ.ਜੀ. ਖਾਨ ਵਿਚ ਕੀਤੀ ਗਈ ਛਾਪੇਮਾਰੀ ਵਿਚ ਆਈ.ਐੱਸ.ਆਈ.ਐੱਸ. ਦੇ ਸਰਗਰਮ ਮੈਂਬਰ ਮੁਹੰਮਦ ਸਦਾਕਤ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕੋਲੋਂ ਹੱਥਗੋਲੇ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ।
ਵਿਭਾਗ ਨੇ ਦੱਸਿਆ ਕਿ ਸਦਾਕਤ ਆਪਣੇ ਸਾਥੀਆਂ ਨਾਲ ਮਿਲ ਕੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਫਿਲਹਾਲ ਸ਼ੱਕੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦੇ ਹੋਰ ਸਾਥੀਆਂ ਨੂੰ ਵੀ ਇਲਾਕੇ ਵਿਚੋਂ ਗ੍ਰਿਫਤਾਰ ਕੀਤਾ ਜਾਵੇਗਾ। ਸਿਆਲਕੋਟ ਵਿਚ ਕੀਤੀ ਗਈ ਛਾਪੇਮਾਰੀ ਵਿਚ ਦੋ ਹੋਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੀ.ਟੀ.ਡੀ. ਨੇ ਦੱਸਿਆ ਕਿ ਦੋਵੇਂ ਸ਼ੱਕੀ ਲਸ਼ਕਰ-ਏ-ਝੰਗਵੀ ਦੇ ਹਨ ਅਤੇ ਉਹ ਸ਼ੀਆ ਭਾਈਚਾਰੇ ਦੇ ਕੁਝ ਲੋਕਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਸ਼ਾਮਲ ਸਨ। ਉਨ੍ਹਾਂ ਕੋਲੋਂ ਵੀ ਹਥਿਆਰ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਲਈ ਉਨ੍ਹਾਂ ਨੂੰ ਇਕ ਗੁਪਤ ਸਥਾਨ 'ਤੇ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੀ.ਟੀ.ਡੀ. ਨੇ ਬੀਤੇ ਹਫਤੇ ਵੀ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਝੰਗਵੀ ਦੇ 6 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਬ੍ਰਿਟੇਨ ਦੀ ਬ੍ਰੈਗਜ਼ਿਟ ਪਾਰਟੀ ਦੀ ਯੂਰਪੀ ਯੂਨੀਅਨ ਚੋਣਾਂ 'ਚ ਜਿੱਤ
NEXT STORY