ਰੋਮ/ਇਟਲੀ (ਦਲਵੀਰ ਕੈਂਥ) ਸਿੰਘ ਡਿਜੀਟਲ ਮੀਡੀਆ ਅਤੇ ਨਾਰਦਿਕ ਈਵੈਂਟਸ ਗਰੁੱਪ ਵਲੋਂ ਡੈਨਮਾਰਕ ਦੇ ਸ਼ਹਿਰ ਕੋਪਨਹੈਗਨ ਵਿਖੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਧਾਲੀਵਾਲ ਅਤੇ ਗੁਰਵਿੰਦਰ ਸਿੰਘ ਖੁਰਲ ਦੇ ਪ੍ਰਬੰਧਾਂ ਹੇਠ ਮਿਸ ਅਤੇ ਮਿਸੇਜ ਯੂਰਪ ਪੰਜਾਬਣ 2022 ਦਾ ਗਰੈਂਡ ਫਾਈਨਲ ਕਰਵਾਇਆ ਗਿਆ। ਇਸ ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ 14 ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਸਖ਼ਤ ਮੁਕਾਬਲੇ ਦੇ ਵੱਖ-ਵੱਖ ਗੇੜਾਂ ਦੌਰਾਨ ਪ੍ਰਤੀਯੋਗੀਆਂ ਨੇ ਮੰਚ 'ਤੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ, ਜਿਹਨਾਂ ਦੀ ਪ੍ਰਤਿਭਾ ਨੂੰ ਦੇਖਦਿਆਂ ਇਸ ਗਰੈਂਡ ਫਾਈਨਲ ਦੇ ਜੱਜਾਂ ਬਲਦੇਵ ਸਿੰਘ ਬੂਰੇ ਜੱਟਾਂ, ਰੀਮਾ ਸਾਜਨ,ਈਸ਼ਾ ਕੰਡਾ ਅਤੇ ਜਸਵੀਰ ਕੌਰ ਮਠਾਰੂ ਨੇ ਪਹਿਲੇ ਤਿੰਨ ਨੰਬਰਾਂ 'ਤੇ ਰਹਿਣ ਵਾਲੀਆਂ ਜੇਤੂ ਮਿਸ ਪੰਜਾਬਣ ਯੂਰਪ ਅਤੇ ਮਿਸਜ ਪੰਜਾਬਣ ਯੂਰਪ ਦੀ ਚੋਣ ਕੀਤੀ।
ਇੰਗਲੈਂਡ ਦੀ ਸਿਮਰਨਜੀਤ ਕੌਰ ਦੇ ਸਿਰ ਮਿਸ ਪੰਜਾਬਣ ਯੂਰਪ 2022 ਦਾ ਤਾਜ ਸਜਿਆ, ਜਦਕਿ ਜਸ਼ਨਜੋਤ ਕੌਰ ਸੰਧੂ (ਇਟਲੀ) ਫਸਟ ਰਨਰ ਅੱਪ ਅਤੇ ਜੋਤਕਿਰਨ ਕੌਰ ਡੈਨਮਾਰਕ ਸੈਕਿੰਡ ਰਨਰ ਅੱਪ ਚੁਣੀਆਂ ਗਈਆਂ। ਇਸੇ ਤਰ੍ਹਾਂ ਹੁਸਨਪ੍ਰੀਤ ਕੌਰ ਯੂਕੇ ਜਿਸ ਨੂੰ ਲੋਕ ਨਾਚ ਗਿੱਧਾ, ਮਾਡਲਿੰਗ, ਐਕਟਿੰਗ ਦਾ ਸ਼ੌਂਕ ਹੈ, ਮਿਸਜ ਪੰਜਾਬਣ ਯੂਰਪ 2022 ਚੁਣੀ ਗਈ, ਜਦਕਿ ਰਵਨੀਤ ਕੌਰ ਯੂਕੇ ਜਿਸ ਨੂੰ ਪੰਜਾਬੀ ਵਿਰਸੇ 'ਤੇ ਮਾਣ ਏ ਅਤੇ ਕਿਤਾਬਾਂ ਪੜ੍ਹਨ ਤੇ ਐਕਟਿੰਗ ਦਾ ਸ਼ੋਂਕ ਹੈ ਨੂੰ ਫਸਟ ਰਨਰ ਅੱਪ ਚੁਣਿਆ ਅਤੇ ਮਨਜਿੰਦਰ ਕੌਰ ਸਵੀਡਨ ਸੈਕੰਡ ਰਨਰ ਅੱਪ ਚੁਣੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਜਾਣ ਦਾ ਕਰੇਜ਼, ਪੰਜਾਬੀ ਵਿਦਿਆਰਥੀ 'ਫ੍ਰੈਂਚ' ਭਾਸ਼ਾ ਨੂੰ ਦੇ ਰਹੇ ਤਰਜੀਹ
ਜੇਤੂਆਂ ਨੂੰ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ,ਪ੍ਰਧਾਨ ਸਿਮਰਨ ਕੌਰ ਗਰੇਵਾਲ, ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਖੁਰਲ ਅਤੇ ਮੀਤ ਪ੍ਰਧਾਨ ਮਨਪ੍ਰੀਤ ਕੌਰ ਵਲੋਂ ਕਰਾਊਨ ਸਜਾਏ ਗਏ। ਜੇਤੂਆਂ ਨੂੰ ਵੱਖ-ਵੱਖ ਸਪਾਂਸਰਾ ਵਲੋਂ ਗਹਿਣੇ ਅਤੇ ਹੋਰ ਗਿਫਟ ਵੀ ਭੇਂਟ ਕੀਤੇ ਗਏ। ਅੱਡੀ ਟੱਪਾ ਗਿੱਧਾ ਗਰੁੱਪ, ਡਰਬੀ ਵਲੋਂ ਕਮਲਪ੍ਰੀਤ ਕੌਰ ਦੀ ਅਗਵਾਈ ਹੇਠ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਇਟਲੀ ਤੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ਵੀ ਇਸ ਪ੍ਰੋਗਰਾਮ ਦੌਰਾਨ ਡੈੱਨਮਾਰਕ ਦੇ ਸਰੋਤਿਆਂ ਦੇ ਰੂਬਰੂ ਹੋਏ। ਮੰਚ ਸੰਚਾਲਨ ਦੀ ਭੂਮਿਕਾ ਟੀ ਵੀ ਐਂਕਰ ਸਰਬਜੀਤ ਸਿੰਘ ਢੱਕ ਅਤੇ ਮੀਤੂ ਸਿੰਘ ਯੂਕੇ ਵਲੋਂ ਬਾਖੂਬੀ ਨਿਭਾਈ ਗਈ, ਜਿਹਨਾਂ ਲੰਮੇ ਸਮੇਂ ਤੱਕ ਸਰੋਤਿਆਂ ਨੂੰ ਕੀਲੀ ਰੱਖਿਆ। ਪ੍ਰਬੰਧਕਾਂ ਵਲੋਂ ਮੀਡੀਆ ਡਾਇਰੈਕਟਰ ਪਰਿੰਦਰ ਕੌਰ ਅਤੇ ਸੋਸ਼ਲ ਮੀਡੀਆ ਡਾਇਰੈਕਟਰ ਮੰਜੂ ਬਾਲਾ ਵਲੋਂ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਮੈਲਬੌਰਨ ਤੋਂ ਆਈ ਮੰਦਭਾਗੀ ਖ਼ਬਰ, ਅਮਲੋਹ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ
NEXT STORY