ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ 20 ਦਸੰਬਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਨੂਰਪੁਰਬੇਦੀ ਫੀਡਰ ਦੇ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ
ਨੂਰਪੁਰਬੇਦੀ (ਸੰਜੀਵ ਭੰਡਾਰੀ)-ਐੱਸ. ਡੀ. ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਸੰਚਾਲਨ ਮੰਡਲ ਦਫ਼ਤਰ ਸਿੰਘਪੁਰ (ਨੂਰਪੁਰਬੇਦੀ) ਇੰਜ. ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਵਿਭਾਗ ਦੇ ਜੇ. ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚੱਲਦਿਆਂ ਹਾਸਲ ਹੋਏ ਪਰਮਿਟ ਤਹਿਤ ਪਿੰਡ ਨੂਰਪੁਰਬੇਦੀ ਦੇ 11 ਕੇ.ਵੀ. ਫੀਡਰ ਅਧੀਨ ਪੈਂਦੇ 3 ਪਿੰਡਾਂ ਸੈਣੀਮਾਜਰਾ, ਸਿੰਬਲਮਾਜਰਾ (ਜੇਤੇਵਾਲ) ਅਤੇ ਨੂਰਪੁਰਬੇਦੀ ਦੀ 20 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀਂ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਪਾਵਰਕਾਮ ਅਧਿਕਾਰੀਆਂ ਅਨੁਸਾਰ ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ, ਜਿਸ ਕਰਕੇ ਖ਼ਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰਕੇ ਰੱਖਣ।
ਇਹ ਵੀ ਪੜ੍ਹੋ: Big Breaking: ਜਲੰਧਰ 'ਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀਆਂ ਗੋਲ਼ੀਆਂ! ਪੁਲਸ ਨੇ ਕਰ 'ਤਾ ਐਨਕਾਊਂਟਰ
ਤਰਨਤਾਰਨ 'ਚ ਬਿਜਲੀ ਬੰਦ ਰਹੇਗੀ
ਤਰਨਤਾਰਨ (ਰਮਨ,ਆਹਲੂਵਾਲੀਆ)-ਪਾਵਰਕਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ 132 ਕੇ. ਵੀ. ਏ. ਤਰਨਤਾਰਨ ਤੋਂ ਚੱਲਦੇ 11 ਕੇ. ਵੀ. ਸਿਟੀ, 1 ਸਿਟੀ, 4 ਅਤੇ 6 ਤਰਨਤਾਰਨ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਰਨ ਕਰਕੇ ਮਿਤੀ 20 ਦਸੰਬਰ ਦਿਨ ਸ਼ਨੀਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਤੋਂ ਚੱਲਦੇ ਇਲਾਕੇ ਕਾਜੀਕੋਟ ਰੋਡ, ਚੰਦਰ ਕਾਲੋਨੀ, ਸਰਹਾਲੀ ਰੋਡ ਸੱਜਾ ਪਾਸਾ, ਗਲੀ ਜਾਮਾਰਾਏ ਵਾਲੀ, ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜ਼ਾਰ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਾਲੋਨੀ, ਸਰਦਾਰ ਇਨਕਲੇਵ, ਗੁਰਬਖਸ਼ ਕਾਲੋਨੀ, ਛੋਟਾ ਕਾਜੀਕੋਟ, ਪੱਡਾ ਕਾਲੋਨੀ, ਕੋਹੜ ਅਹਾਤਾ, ਗਰੀਨ ਸਿਟੀ, ਹੋਲੀ ਸਿਟੀ, ਮੁਹੱਲਾ ਜਸਵੰਤ ਸਿੰਘ, ਨੂਰਦੀ ਰੋਡ, ਪਲਾਸੌਰ ਰੋਡ, ਸ੍ਰੀ ਗੁਰੂ ਅਰਜਨ ਦੇਵ ਕਾਲੋਨੀ, ਜੈ ਦੀਪ ਕਾਲੋਨੀ, ਦੀਪ ਐਵੀਨਿਊ, ਫਤਿਹ ਚੱਕ, ਗੁਰੂ ਤੇਗ ਬਹਾਦਰ ਨਗਰ, ਸ੍ਰੀ ਗੁਰੂ ਤੇਗ ਬਹਾਦਰ ਨਗਰ ਫੇਜ਼ 2 ਅਤੇ ਨਿਊ ਦੀਪ ਐਵੀਨਿਊ ਤਰਨਤਾਰਨ ਆਦਿ ਖੇਤਰਾਂ ਵਿਚ ਬਿਜਲੀ ਬੰਦ ਰਹੇਗੀ। ਇਹ ਸੂਚਨਾ ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਸ਼ਹਿਰੀ ਤਰਨਤਾਰਨ, ਇੰਜੀ. ਗੁਰਭੇਜ ਸਿੰਘ ਢਿੱਲੋਂ ਜੇ.ਈ ਅਤੇ ਇੰਜੀ. ਹਰਜਿੰਦਰ ਸਿੰਘ ਜੇ. ਈ. ਨੇ ਦਿੱਤੀ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਪੈਟਰੋਲ ਪੰਪ ਨੇੜੇ ਚੱਲੀਆਂ ਤਾਬੜਤੋੜ ਗੋਲ਼ੀਆਂ! ਹੋਏ 15 ਰਾਊਂਡ ਫਾਇਰ
ਸ਼ਾਮ ਚੁਰਾਸੀ ਵਿਖੇ ਬਿਜਲੀ ਰਹੇਗੀ ਬੰਦ
ਸ਼ਾਮ ਚੁਰਾਸੀ (ਦੀਪਕ )- 66 ਕੇ. ਵੀ. ਸਬ ਸਟੇਸ਼ਨ ਨਸਰਾਲਾ ਤੋਂ ਜਲਦੀ ਪਿਆਲਾ ਫੀਡਰ ਦੀ ਬਿਜਲੀ ਸਪਲਾਈ 20 ਦਸੰਬਰ ਦਿਨ ਸ਼ਨੀਵਾਰ ਨੂੰ ਬਿਜਲੀ ਸਪਲਾਈ ਬੰਦ ਰਹਿਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜੀ: ਸੁਰਿੰਦਰ ਸਿੰਘ ਜੀ ਉੱਪ ਮੰਡਲ ਅਫ਼ਸਰ ਪੰ:ਸ:ਪਾ:ਕਾ:ਲਿ: ਸ਼ਾਮ ਚੁਰਾਸੀ ਨੇ ਦੱਸਿਆ ਕਿ 20 ਦਸੰਬਰ ਦਿਨ ਸ਼ਨੀਵਾਰ ਨੂੰ 66 ਕੇ. ਵੀ. ਸਬ ਸਟੇਸ਼ਨ ਨਸਰਾਲਾ ਤੋਂ ਚਲਦੀ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 4 ਬੰਦ ਰਹੇਗੀ, ਜਿਸ ਨਾਲ ਪਿਆਲਾ, ਮੇਘੋਵਾਲ, ਖਾਨਪੁਰ, ਰਾਮੁ ਥਿਆੜਾ, ਪੰਡੋਰੀ ਰੁਕਮਾਨ ਨਸਰਾਲਾ, ਡਿਓਵਾਲ ਆਦਿ ਪਿੰਡ ਦੀ ਸਪਲਾਈ ਬੰਦ ਰਹੇਗੀ। ਇਸੇ ਵਾਂਗ ਹੀ 66 ਕੇ. ਵੀ. ਸਬ ਸਟੇਸ਼ਨ ਸ਼ਾਮ ਚੁਰਾਸੀ ਤੋਂ ਜਲਦੀ 11 ਕੇ. ਵੀ. ਯੂ. ਪੀ. ਐੱਸ. ਫੀਡਰ 'ਤੇ ਜ਼ਰੂਰੀ ਕੰਮ ਕਰਨ ਹਿੱਤ ਬਿਜਲੀ ਸਪਲਾਈ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਇਸ ਫੀਡਰ ਤੋਂ ਚਲਦੇ ਧਾਮੀਆਂ, ਕਾਲਕਟ, ਕਾਢਿਆਣਾ, ਫੰਬਿਆਂ, ਨੰਗਲ ਵਾਹਦਾ ਅਤੇ ਪਥਰਾਲੀਆਂ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ |
ਇਹ ਵੀ ਪੜ੍ਹੋ: ਡੌਂਕੀ ਰੂਟ ਮਾਮਲੇ 'ਚ ED ਨੇ ਬਰਾਮਦ ਕੀਤੇ 19 ਕਰੋੜ, 313 ਕਿੱਲੋ ਚਾਂਦੀ ਤੇ 5 ਕਰੋੜ ਤੋਂ ਵੱਧ ਦਾ GOLD
ਟਾਂਡਾ 'ਚ ਬਿਜਲੀ ਰਹੇਗੀ ਬੰਦ
ਟਾਂਡਾ ਉੜਮੁੜ (ਮੋਮੀ)-11 ਕੇ. ਵੀ. ਮਾਡਲ ਟਾਊਨ ਫੀਡਰ ਅਤੇ 11 ਕੇ. ਵੀ. ਉੜਮੁੜ ਸ਼ਹਿਰੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 20 ਦਸੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਬਿਜਲੀ ਬੰਦ ਰਹੇਗੀ, ਜਿਸ ਕਾਰਨ ਉੜਮੁੜ ਮੇਨ ਬਾਜ਼ਾਰ, ਅਹੀਆਪੁਰ, ਲਾਹੌਰੀਆ ਮੁਹੱਲਾ, ਗੜ੍ਹੀ ਮੁਹੱਲਾ, ਸਹਿਬਾਜ਼ਪੁਰ, ਪਸਵਾਲ, ਮਾਨਪੁਰ, ਮੂਨਕ ਕਲਾਂ, ਕਦਾਰੀ ਚੱਕ ਆਦਿ ਇਲਾਕੇ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਸ਼ਹਿਰੀ ਸਬ ਡਵੀਜ਼ਨ ਟਾਂਡਾ ਇੰਦਰਪਾਲ ਸਿੰਘ ਨੇ ਦਿੱਤੀ।
ਸ਼ਾਮ ਚੁਰਾਸੀ, (ਦੀਪਕ ਮੱਟੂ )-66 ਕੇ. ਵੀ. ਸਬ ਸਟੇਸ਼ਨ ਨਸਰਾਲਾ ਤੋਂ ਚੱਲਦੀ ਪਿਆਲਾ ਫੀਡਰ ਦੀ ਬਿਜਲੀ ਸਪਲਾਈ 20 ਦਸੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਬੰਦ ਰਹੇਗੀ, ਜਿਸ ਨਾਲ ਪਿਆਲਾ, ਮੇਘੋਵਾਲ, ਖਾਨਪੁਰ, ਰਾਮੁ ਥਿਆੜਾ, ਪੰਡੋਰੀ ਰੁਕਮਾਨ ਨਸਰਾਲਾ, ਡਿਓਵਾਲ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਸੇ ਤਰ੍ਹਾਂ 66 ਕੇ. ਵੀ. ਸਬ ਸਟੇਸ਼ਨ ਸ਼ਾਮ ਚੁਰਾਸੀ ਤੋਂ ਚੱਲਦੇ 11 ਕੇ. ਵੀ. ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਧਾਮੀਆਂ, ਕਾਲਕਟ, ਕਾਢਿਆਣਾ, ਫੰਬਿਆਂ, ਨੰਗਲ ਵਾਹਦਾ ਅਤੇ ਪਥਰਾਲੀਆਂ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਇਹ ਵੀ ਪੜ੍ਹੋ: ਰਾਣਾ ਬਲਾਚੌਰੀਆ ਦੇ ਕਤਲ 'ਤੇ ਸੁਨੀਲ ਜਾਖੜ ਨੇ ਘੇਰੀ ਪੰਜਾਬ ਸਰਕਾਰ, ਗੈਂਗਸਟਰਾਂ ਬਾਰੇ ਦਿੱਤਾ ਵੱਡਾ ਬਿਆਨ
ਦੇਵੀਗੜ੍ਹ 'ਚ ਬਿਜਲੀ ਬੰਦ ਰਹੇਗੀ
ਦੇਵੀਗੜ੍ਹ (ਨੌਗਾਵਾਂ)-ਉਪ ਮੰਡਲ ਰੋਹੜ ਜਗੀਰ ਪੀ. ਐੱਸ. ਪੀ. ਸੀ. ਐੱਲ. ਅਫ਼ਸਰ ਸਿਮਰਨਪ੍ਰੀਤ ਸਿੰਘ ਸਹਾਇਕ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਮਿਤੀ 20 ਦਸੰਬਰ 2025 ਦਿਨ ਸ਼ਨੀਵਾਰ ਨੂੰ 66 ਕੇ. ਵੀ. ਗਰਿੱਡ ਰੋਹੜ ਜਗੀਰ, 66 ਕੇ. ਵੀ. ਗਰਿੱਡ ਮਗਰ ਸਾਹਿਬ, 66 ਕੇ. ਵੀ. ਗਰਿੱਡ ਭਸਮੜਾ ਅਤੇ 220 ਕੇ. ਵੀ. ਗਰਿੱਡ ਦੇਵੀਗੜ੍ਹ ਅਧੀਨ ਚਲਦੇ ਸਾਰੇ ਕੈਟਾਗਿਰੀ-1 ਫੀਡਰਜ਼, ਯੂ. ਪੀ. ਐੱਸ. ਫੀਡਰਜ਼ ਅਤੇ ਏ. ਪੀ. ਫੀਡਰਾਂ ਦੀ ਸਪਲਾਈ ਛਮਾਹੀ ਮੈਂਟੀਨੈਂਸ ਕਾਰਨ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਮੋਗਾ 'ਚ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ
ਮੋਗਾ (ਸੰਦੀਪ ਸ਼ਰਮਾ)-132 ਕੇ. ਵੀ. ਸਬ ਸਟੇਸ਼ਨ ਧੱਲੇਕੇ ਤੋਂ ਚੱਲਦੇ 11ਕੇ. ਵੀ. ਫੀਡਰ ਗੁਰ ਰਾਮਦਾਸ ਨਗਰ ’ਤੇ ਜ਼ਰੂਰੀ ਮੁਰੰਮਤ ਕਰਨ ਲਈ 20 ਦਸੰਬਰ ਨੂੰ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਤੋਂ ਚੱਲਦੇ ਏਰੀਏ ਸੂਰਜ ਨਗਰ, ਦਾਣਾ ਮੰਡੀ, ਜ਼ੀਰਾ ਰੋਡ, ਸ੍ਰੀ ਗੁਰੂ ਰਾਮਦਾਸ ਨਗਰ ਦੀ ਬਿਜਲੀ ਪ੍ਰਭਾਵਿਤ ਰਹੇਗੀ, ਇਸ ਦੀ ਜਾਣਕਾਰੀ ਇੰਜੀ. ਜਸਵੀਰ ਸਿੰਘ ਐੱਸ. ਡੀ. ਪੀ. ਓ. ਅਤੇ ਜੇ. ਈ. ਰਵਿੰਦਰ ਕੁਮਾਰ ਉਤਰੀ ਸਬ-ਡਵੀਜ਼ਨ ਨੇ ਦਿੱਤੀ।
ਫਿਰੋਜ਼ਪੁਰ 'ਚ ਬਿਜਲੀ ਰਹੇਗੀ ਬੰਦ
ਫਿਰੋਜ਼ਪੁਰ (ਰਾਜੇਸ਼ ਢੰਡ)- ਫਿਰੋਜ਼ਪੁਰ ਛਾਉਣੀ ਦੇ 220 ਕੇ. ਵੀ. ਪਾਵਰ ਹਾਊਸ ਵਿਚ ਜ਼ਰੂਰੀ ਮੁਰੰਮਤ ਦੇ ਕੰਮਾਂ ਕਾਰਨ 20 ਦਸੰਬਰ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਹਿਰ ਅਤੇ ਛਾਉਣੀ ਦੇ ਵੱਖ-ਵੱਖ ਖੇਤਰਾਂ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਬਿਜਲੀ ਬੋਰਡ ਕੈਂਟ -2 ਉਪ ਮੰਡਲ ਦੇ ਐੱਸ. ਡੀ. ਓ. ਇੰਜ਼. ਕੁਲਦੀਪ ਸਿੰਘ ਨੇ ਦੱਸਿਆ ਕਿ ਫ਼ਿਰੋਜ਼ਪੁਰ ਛਾਉਣੀ ਸਥਿਤ 220 ਕੇਵੀ ਸਬ ਸਟੇਸ਼ਨ ਦੀ ਜ਼ਰੂਰੀ ਮੁਰੰਮਤ ਕਾਰਨ ਸ਼ਨੀਵਾਰ ਨੂੰ 11 ਕੇ. ਵੀ. ਸਿਟੀ ਫੀਡਰ, 11 ਕੇਵੀ ਮੋਗਾ ਰੋਡ ਫੀਡਰ, 11 ਕੇਵੀ ਬਸਤੀ ਟੈਂਕਾਂ ਵਾਲੀ ਫੀਡਰ, 11 ਕੇਵੀ ਨੂਰਪੁਰ ਸੇਠਾਂ ਫੀਡਰ ਅਤੇ 11 ਕੇ. ਵੀ. ਬੀ. ਐੱਸ. ਐੱਫ਼ ਫੀਡਰ ਦੀ ਬਿਜਲੀ ਸਪਲਾਈ 20 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਕਈ ਇਲਾਕੇ ਜਿਵੇਂ ਕਿ ਵਿਕਾਸ ਵਿਹਾਰ, ਬਾਬਾ ਰਾਮ ਲਾਲ ਨਗਰ, ਬਸਤੀ ਨਿਜ਼ਾਮਦੀਨ ਆਨੰਦ ਐਵੀਨਿਊ, ਰਿਖੀ ਕਲਾਨੀ, ਗੁਰਨਾਨਕ ਨਗਰ, ਬਲਾਕੀ ਵਾਲਾ ਖੂਹ, ਅਮਰ ਨਗਰ, ਬਾਬਾ ਐਨਕਲੇਵ, ਮੋਗਾ ਰੋਡ, ਸਰਕਟ ਹਾਉਸ, ਮੱਲਵਾਲ, ਵਜੀਦਪੁਰ, ਬੀਐੱਸਐੱਫ ਹੈੱਡ ਕੁਆਟਰ, ਬੀਐੱਸਐੱਫ ਕਲੋਨੀ, ਐਸਬੀਐਸ ਕਾਲਜ, ਕ੍ਰਿਸ਼ਨਾ ਐਨਕਲੇਵ, ਗੋਬਿੰਦ ਐਨਕਲੇਵ, ਪਾਇਨੀਅਰ ਕਲੋਨੀ, ਗੱਜਣ ਸਿੰਘ ਕਲੋਨੀ, ਨੂਰਪੁਰ ਸੇਠਾਂ, ਚੁੰਗੀ ਨੰ-8 , ਬਸਤੀ ਟੈਂਕਾਂਵਾਲੀ, ਚਮਰੰਗ ਮੰਡੀ, ਘੁੰਮਹਾਰ ਮੰਡੀ, ਬੱਸ ਸਟੈਂਡ ਕੈਂਟ ਸਾਈਡ ਦੇ ਇਲਾਕਿਆਂ ਦੀ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ: ਰਾਣਾ ਬਲਾਚੌਰੀਆ ਦੇ ਪਿਤਾ ਆਏ ਕੈਮਰੇ ਸਾਹਮਣੇ, ਗੈਂਗਸਟਰ ਡੋਨੀ ਬੱਲ ਨੂੰ ਲੈ ਕੇ ਕੀਤੇ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਲ 2050 ਤੱਕ Gold ਦੀਆਂ ਕੀਮਤਾਂ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ
NEXT STORY