ਟੈਕਸਾਸ(ਬਿਊਰੋ)— ਅਮਰੀਕਾ ਦੀ ਟੈਕਸਾਸ ਸਟੇਟ ਦੀ ਬੇਲਮੇਡ ਸਿਟੀ ਵਿਚ ਰਹਿਣ ਵਾਲੇ ਡੇਵੀ ਡਾਜਟ ਨੂੰ ਅਦਾਲਤ ਨੇ 52 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਡੇਵੀ ਨੇ ਪਿਛਲੇ ਸਾਲ ਅਗਸਤ ਮਹੀਨੇ ਵਿਚ ਆਪਣੇ 2 ਬੱਚਿਆਂ ਦੇ ਸਾਹਮਣੇ ਹੀ ਪਤਨੀ ਨਤਾਸ਼ਾ ਡਾਜਟ ਦੀ ਨਾ ਸਿਰਫ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ, ਸਗੋਂ ਉਸ ਦੀ ਗਰਦਨ ਕੱਟ ਕੇ ਫਰਿੱਜ ਵਿਚ ਰੱਖ ਦਿੱਤੀ ਸੀ। ਪੁਲਸ ਜਦੋਂ ਘਰ ਪਹੁੰਚੀ ਤਾਂ ਦੇਖਿਆ ਕਿ ਖੂਨ ਨਾਲ ਲੱਥਪੱਥ ਕਮਰੇ ਵਿਚ ਬੱਚੇ ਮਾਂ ਦੀ ਗਰਦਨ ਕਟੀ ਲਾਸ਼ ਦੇ ਕੋਲ ਹੀ ਬੈਠੇ ਹੋਏ ਸਨ।
ਕਤਲ ਤੋਂ ਬਾਅਦ ਭਰਾ ਨੂੰ ਫੋਨ ਕਰ ਕੇ ਦੱਸਿਆ
2 ਬੱਚਿਆਂ (1 ਸਾਲ ਦਾ ਬੇਟਾ ਅਤੇ 3 ਸਾਲ ਦੀ ਧੀ) ਦੇ ਮਾਤਾ-ਪਿਤਾ ਡੇਵੀ ਅਤੇ ਨਤਾਸ਼ਾ ਦਾ ਕਰੀਬ 5 ਸਾਲ ਪਹਿਲਾ ਵਿਆਹ ਹੋਇਆ ਸੀ। ਹਾਲਾਂਕਿ ਡੇਵੀ ਡਰੱਗਜ਼ ਦਾ ਆਦੀ ਸੀ ਅਤੇ ਉਸ ਦਾ ਅਕਸਰ ਨਤਾਸ਼ਾ ਨਾਲ ਝਗੜਾ ਹੁੰਦਾ ਰਹਿੰਦਾ ਸੀ। ਇਸ ਦੌਰਾਨ ਡਰੱਗਜ਼ ਦੇ ਨਸ਼ੇ ਵਿਚ 26 ਅਗਸਤ 2016 ਨੂੰ ਡੇਵੀ ਨੇ ਨਤਾਸ਼ਾ ਨੂੰ ਬਹੁਤ ਕੁੱਟਿਆ, ਇਸ ਤੋਂ ਬਾਅਦ ਵੀ ਡੇਵੀ ਨਾ ਰੁੱਕਿਆ ਅਤੇ ਉਸ ਨੇ ਰਸੋਈ ਵਿਚ ਇਸਤੇਮਾਲ ਹੋਣ ਵਾਲੇ ਚਾਕੂ ਨਾਲ ਨਤਾਸ਼ਾ ਦੇ ਸਰੀਰ 'ਤੇ ਕਰੀਬ 43 ਵਾਰ ਹਮਲਾ ਕੀਤਾ ਅਤੇ ਉਸ ਦੀ ਗਰਦਨ ਕੱਟ ਕੇ ਫਰਿੱਜ ਵਿਚ ਰੱਖ ਦਿੱਤੀ। ਇਹ ਸਭ ਕੁੱਝ ਡੇਵੀ ਨੇ ਆਪਣੇ ਦੋਵਾਂ ਬੱਚਿਆਂ ਦੀਆਂ ਅੱਖਾਂ ਸਾਹਮਣੇ ਕੀਤਾ। ਇਸ ਦੌਰਾਨ ਬੱਚੇ ਦੀ ਮਾਂ ਦੀ ਚੀਕ-ਪੁਕਾਰ ਸੁਣ ਕੇ ਰੋ ਰਹੇ ਸਨ। ਕਤਲ ਦੇ ਅਗਲੇ ਹੀ ਦਿਨ ਡੇਵੀ ਨੇ ਆਪਣੇ ਭਰਾ ਨੂੰ ਫੋਨ ਕੀਤਾ। ਇਸ ਦੌਰਾਨ ਉਹ ਘਬਰਾਇਆ ਹੋਇਆ ਸੀ ਅਤੇ ਭਰਾ ਨੂੰ ਕਤਲ ਦੀ ਗੱਲ ਬੋਲ ਨਹੀਂ ਸਕਿਆ। ਕੁੱਝ ਦੇਰ ਬਾਅਦ ਡੇਵੀ ਨੇ ਫਿਰ ਤੋਂ ਭਰਾ ਨੂੰ ਫੋਨ ਲਗਾਇਆ ਅਤੇ ਨਤਾਸ਼ਾ ਦੇ ਕਤਲ ਦੀ ਗੱਲ ਕਹੀ। ਜਿਸ ਤੋਂ ਬਾਅਦ ਭਰਾ ਨੇ ਤੁਰੰਤ ਪੁਲਸ ਨੂੰ ਫੋਨ 'ਤੇ ਇਸ ਦੀ ਸੂਚਨਾ ਦਿੱਤੀ।
ਬੱਚੇ ਮਾਂ ਦੀ ਗਰਦਨ ਕੱਟੀ ਲਾਸ਼ ਕੋਲ ਹੀ ਬੈਠੇ ਹੋਏ ਸਨ
ਪੁਲਸ ਜਦੋਂ ਡੇਵੀ ਦੇ ਕਮਰੇ ਵਿਚ ਪਹੁੰਚੀ ਤਾਂ ਦੇਖਿਆ ਕਿ ਪੂਰਾ ਕਮਰਾ ਖੂਨ ਨਾਲ ਲੱਥਪੱਥ ਸੀ ਅਤੇ ਬੱਚੇ ਮਾਂ ਦੀ ਲਾਸ਼ ਕੋਲ ਹੀ ਬੈਠੇ ਹੋਏ ਸਨ। ਹਾਲਾਂਕਿ ਕਮਰੇ ਵਿਚ ਸਿਰਫ ਨਤਾਸ਼ਾ ਦੀ ਧੜ ਹੀ ਸੀ। ਛਾਣਬੀਣ ਦੌਰਾਨ ਪੁਲਸ ਨੇ ਜਦੋਂ ਫਰਿੱਜ ਖੋਲ੍ਹਿਆ ਤਾਂ ਉਸ ਵਿਚ ਨਤਾਸ਼ਾ ਦੀ ਕੱਟੀ ਹੋਈ ਗਰਦਨ ਰੱਖ ਹੋਈ ਸੀ। ਪੁਲਸ ਨੇ ਡੇਵੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਦੋਂ ਤੋਂ ਹੀ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਆਖਿਰਕਾਰ ਅਦਾਲਤ ਨੇ ਸ਼ੁੱਕਰਵਾਰ ਨੂੰ ਡੇਵੀ ਨੂੰ 52 ਸਾਲ ਦੀ ਜੇਲ ਦੀ ਸਜ਼ਾ ਸੁਣਾ ਦਿੱਤੀ। ਜੱਜ ਦਾ ਫੈਸਲਾ ਆਉਂਦੇ ਹੀ ਅਦਾਲਤ ਵਿਚ ਮੌਜੂਦ ਨਤਾਸ਼ਾ ਦੀ ਮਾਂ ਰੋਣ ਲੱਗੀ ਅਤੇ ਕਿਹਾ-'ਡੇਵੀ ਜੇਲ ਵਿਚ ਹਰ ਰੋਜ਼ ਮਰੇਗਾ ਅਤੇ ਇਸ ਨਾਲ ਮੇਰੀ ਧੀ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।'
ਅਰਬਪਤੀ ਸੈਬੀਸਟੀਅਨ ਪਿਨੇਰਾ ਬਨਣਗੇ ਚਿਲੀ ਦੇ ਰਾਸ਼ਟਰਪਤੀ
NEXT STORY