ਮੈਕਸੀਕੋ ਸਿਟੀ- ਮੈਕਸੀਕੋ ਤੋਂ ਇਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ 32 ਸਾਲਾ ਮੈਕਸੀਕਨ ਵਿਅਕਤੀ, ਜਿਸ ਨੂੰ ਮੀਡੀਆ ਆਉਟਲੈਟਾਂ ਵੱਲੋਂ 'ਸ਼ੈਤਾਨ ਦਾ ਪੁਜਾਰੀ' ਕਰਾਰ ਦਿੱਤਾ ਗਿਆ ਸੀ, ਨੂੰ ਪਿਛਲੇ ਹਫ਼ਤੇ ਕਥਿਤ ਤੌਰ 'ਤੇ ਆਪਣੀ ਪਤਨੀ ਦੇ ਦਿਮਾਗ ਨੂੰ ਟੈਕੋਸ ਵਿੱਚ ਖਾਣ ਅਤੇ 29 ਜੂਨ ਨੂੰ ਨਸ਼ੇ ਦੇ ਪ੍ਰਭਾਵ ਵਿੱਚ ਉਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਖੋਪੜੀ ਨੂੰ ਐਸ਼ਟ੍ਰੇ ਵਜੋਂ ਵਰਤਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਬ੍ਰਿਟਿਸ਼ ਪ੍ਰਕਾਸ਼ਨ ਮਿਰਰ ਦੇ ਅਨੁਸਾਰ, ਪਤੀ ਅਲਵਾਰੋ ਅਤੇ ਪੀੜਤਾ ਮਾਰੀਆ ਮੋਨਟਸੇਰਾਟ ਦਾ ਵਿਆਹ ਇੱਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਹੋਇਆ ਸੀ ਅਤੇ ਪਿਛਲੇ ਵਿਆਹ ਤੋਂ ਔਰਤ ਦੀਆਂ ਦੀਆਂ 5 ਧੀਆਂ ਹਨ - ਸਭ ਤੋਂ ਛੋਟੀ ਬੱਚੀ ਦੀ ਉਮਰ 12 ਸਾਲ ਅਤੇ ਸਭ ਤੋਂ ਵੱਡੀ ਕੁੜੀ ਦੀ ਉਮਰ 23 ਸਾਲ ਹੈ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਹਾਸਲ ਕਰਨਾ ਚਾਹੁੰਦੇ ਹੋ ਅਮਰੀਕਾ ਦੀ ਨਾਗਰਿਕਤਾ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਬਦਲੇ ਨਿਯਮ
ਪੁੱਛਗਿੱਛ ਦੌਰਾਨ ਅਲਵਾਰੋ ਨੇ ਮੈਕਸੀਕਨ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਇਹ ਭਿਆਨਕ ਅਪਰਾਧ ਸਾਂਤਾ ਮੂਰਟੇ (ਇੱਕ ਮਹਿਲਾ ਲੋਕ ਸੰਤ ਜਿਸ ਨੂੰ ਮੌਤ ਦੇ ਰੂਪ ਵਜੋਂ ਦੇਖਿਆ ਜਾਂਦਾ ਹੈ) ਅਤੇ ਸ਼ੈਤਾਨ ਦੇ ਹੁਕਮ 'ਤੇ ਕੀਤਾ। ਪਤਨੀ ਦਾ ਕਤਲ ਕਰਨ ਮਗਰੋਂ ਉਸ ਨੇ ਲਾਸ਼ ਦੇ ਟੁਕੜੇ ਕਰ ਦਿੱਤੇ ਅਤੇ ਅਵਸ਼ੇਸਾਂ ਨੂੰ ਪਲਾਸਟਿਕ ਦੇ ਥੈਲਿਆਂ ਵਿੱਚ ਭਰ ਦਿੱਤਾ। ਕਥਿਤ ਤੌਰ 'ਤੇ ਕਾਤਲ ਨੇ ਸਰੀਰ ਦੇ ਕੁਝ ਅੰਗਾਂ ਨੂੰ ਖੱਡ ਵਿੱਚ ਸੁੱਟ ਦਿੱਤਾ ਅਤੇ ਬਾਕੀ ਨੂੰ ਘਰ ਵਿੱਚ ਰੱਖਿਆ। ਦੋ ਦਿਨ ਬਾਅਦ ਅਪਰਾਧ ਦਾ ਉਦੋਂ ਪਤਾ ਲੱਗਾ ਜਦੋਂ ਉਸ ਨੇ ਗੁਨਾਹ ਕਬੂਲ ਕਰਨ ਲਈ ਆਪਣੇ ਮਤਰੇਈ ਧੀ ਨੂੰ ਬੁਲਾਇਆ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਭਾਰਤੀ ਮੂਲ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਪੀੜਤਾ ਦੀ ਮਾਂ ਮਾਰੀਆ ਅਲੀਸੀਆ ਮੋਂਟੀਏਲ ਸੇਰਨ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਸਨੇ ਆਪਣੀ ਇੱਕ ਧੀ ਨੂੰ ਕਿਹਾ ਕਿ ਉਹ ਆ ਕੇ ਆਪਣੀ ਮਾਂ ਨੂੰ ਲੈ ਜਾਵੇ, ਮੈਂ ਪਹਿਲਾਂ ਹੀ ਉਸਨੂੰ ਮਾਰ ਦਿੱਤਾ ਹੈ ਅਤੇ ਬੈਗ ਵਿੱਚ ਪਾ ਦਿੱਤਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਅਲਵਾਰੋ ਨੇ ਲਾਸ਼ ਨੂੰ ਕੁਲਹਾੜੀ, ਛੈਣੀ ਅਤੇ ਹਥੌੜੇ ਨਾਲ ਵੱਢਿਆ। ਦੋ ਸਭ ਤੋਂ ਛੋਟੀਆਂ ਧੀਆਂ ਜੋੜੇ ਦੇ ਨਾਲ ਰਹਿੰਦੀਆਂ ਸਨ ਅਤੇ ਉਨ੍ਹਾਂ ਦੀ ਦਾਦੀ ਦੇ ਅਨੁਸਾਰ ਉਹ ਵੀ ਆਪਣੇ ਮਤਰੇਏ ਪਿਤਾ ਵੱਲੋਂ ਹਿੰਸਾ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਸਨ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਅਲਵਾਰੋ ਸ਼ਰਾਬੀ ਅਤੇ ਨਸ਼ੀਲੀ ਦਵਾਈਆਂ ਦਾ ਆਦੀ ਸੀ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਹੋਈ ਉਮਰ ਕੈਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਊਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੀ ਤੁਸੀਂ ਵੀ ਹਾਸਲ ਕਰਨਾ ਚਾਹੁੰਦੇ ਹੋ ਅਮਰੀਕਾ ਦੀ ਨਾਗਰਿਕਤਾ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਬਦਲੇ ਨਿਯਮ
NEXT STORY