ਨਿਊਯਾਰਕ— ਭਾਰਤ ਵਿਚ ਜੰਮੇ ਅਤੇ ਮੈਨਹਾਟਨ 'ਚ ਸਾਬਕਾ ਉੱਚ ਸੰਘੀ ਵਕੀਲ ਰਹੇ ਪ੍ਰਤੀ ਭਰਾਰਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਭਾਰਤੀ ਵਿਰਾਸਤ 'ਤੇ ਬਹੁਤ ਮਾਣ ਹੈ, ਜਿਸ ਨੇ ਉਨ੍ਹਾਂ ਨੂੰ ਹੋਰ ਲੋਕਾਂ ਪ੍ਰਤੀ ਵਧ ਸਹਿਣਸ਼ੀਲ ਅਤੇ ਦਿਆਲੂ ਬਣਾਇਆ ਹੈ। ਸਰਦਨ ਡਿਸਟ੍ਰਿਕ ਆਫ ਨਿਊਯਾਰਕ ਦੇ ਅਮਰੀਕੀ ਅਟਾਰਨੀ ਭਰਾਰਾ ਵਲੋਂ ਅਸਤੀਫਾ ਦੇਣ ਤੋਂ ਇਨਕਾਰ ਕੀਤੇ ਜਾਣ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਸੀ। ਫਿਲਹਾਲ ਭਰਾਰਾ ਨਿਊਯਾਰਕ ਯੂਨੀਵਰਸਿਟੀ ਦੇ ਸਕੂਲ ਆਫ ਲਾਅ ਵਿਚ 'ਸਕਾਲਰ ਇਨ ਰੈਂਜੀਡੈਂਸ' ਹਨ। ਇੱਥੇ ਉਹ ਅਪਰਾਧਕ ਅਤੇ ਸਮਾਜਿਕ ਨਿਆਂ, ਈਮਾਨਦਾਰ ਸਰਕਾਰ, ਰਾਸ਼ਟਰੀ ਸੁਰੱਖਿਆ ਅਤੇ ਕਾਰਪੋਰੇਟ ਜਵਾਬਦੇਹੀ ਵਰਗੇ ਮੁੱਦਿਆਂ 'ਤੇ ਕੰਮ ਕਰ ਰਹੇ ਹਨ।
ਪਿਛਲੇ ਹਫਤੇ ਨਿਊਯਾਰਕ ਯੂਨੀਵਰਸਿਟੀ ਦੇ ਸਕੂਲ ਆਫ ਲਾਅ ਦੇ ਡੀਨ ਟ੍ਰੇਵਰ ਮੋਰੀਸਨ ਨਾਲ ਗੱਲਬਾਤ ਦੌਰਾਨ ਭਰਾਰਾ ਨੇ ਕਿਹਾ, ''ਮੈਂ ਇਕ ਅਮਰੀਕੀ ਹਾਂ। ਮੈਂ ਇਕ ਭਾਰਤੀ-ਅਮਰੀਕੀ ਹਾਂ। ਮੈਨੂੰ ਆਪਣੀ ਪਿੱਠਭੂਮੀ, ਆਪਣੀ ਵਿਰਾਸਤ 'ਤੇ ਬਹੁਤ ਮਾਣ ਹੈ।
ਆਈ.ਸੀ.ਜੇ. 'ਚ ਭਾਰਤ ਨੇ ਕਿਹਾ—1 ਮਹੀਨੇ 'ਚ ਪਾਕਿ ਨੇ 18 ਲੋਕਾਂ ਨੂੰ ਦਿੱਤੀ ਫਾਂਸੀ, ਜਾਧਵ ਲਈ ਇਹ ਖਤਰਾ
NEXT STORY