ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਕਿਉਂਕਿ ਨਿਊਯਾਰਕ ਦੇ ਸਰਕਾਰੀ ਵਕੀਲ ਕੁਝ ਔਰਤਾਂ ਨੂੰ ਦਿੱਤੇ ਗਏ ਪੈਸਿਆਂ ਨਾਲ ਜੁੜੇ ਇਕ ਮਾਮਲੇ ਦੀ ਜਾਂਚ ਕਰ ਰਹੇ ਹਨ। ਦੋਸ਼ ਹੈ ਕਿ ਸਾਬਕਾ ਰਾਸ਼ਟਰਪਤੀ ਨੇ ਇਨ੍ਹਾਂ ਔਰਤਾਂ ਨੂੰ ਸਰੀਰਕ ਸਬੰਧ ਬਣਾਉਣ ਬਦਲੇ ਪੈਸੇ ਦੇ ਕੇ ਮਾਮਲੇ ਨੂੰ ਜਨਤਕ ਨਾ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ : TikTok Ban: US, UK ਤੋਂ ਬਾਅਦ ਹੁਣ ਇਸ ਦੇਸ਼ ਨੇ Tiktok 'ਤੇ ਲਾਈ ਪਾਬੰਦੀ, ਦੱਸੀ ਇਹ ਵਜ੍ਹਾ
ਟਰੰਪ ਨੇ ਸ਼ਨੀਵਾਰ ਤੜਕੇ ਆਪਣੇ ਸੋਸ਼ਲ ਨੈੱਟਵਰਕ 'ਟਰੁਥ' (Truth Social) 'ਤੇ ਇਕ ਪੋਸਟ ਵਿੱਚ ਕਿਹਾ ਕਿ ਮੈਨਹਟਨ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਤੋਂ 'ਗੈਰ-ਕਾਨੂੰਨੀ ਤੌਰ 'ਤੇ ਲੀਕ ਹੋਈ' ਜਾਣਕਾਰੀ ਨੇ ਸੰਕੇਤ ਦਿੱਤਾ ਕਿ ''ਪ੍ਰਮੁੱਖ ਰਿਪਬਲਿਕਨ ਉਮੀਦਵਾਰ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਅਗਲੇ ਹਫ਼ਤੇ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।''
ਇਹ ਵੀ ਪੜ੍ਹੋ : PM ਮੋਦੀ ਤੇ ਸ਼ੇਖ ਹਸੀਨਾ ਨੇ ਪਹਿਲੀ ਕਰਾਸ ਬਾਰਡਰ ਤੇਲ ਪਾਈਪਲਾਈਨ ਦਾ ਕੀਤਾ ਉਦਘਾਟਨ
ਟਰੰਪ ਨੇ ਆਪਣੇ ਸਮਰਥਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਨਿਊਯਾਰਕ 'ਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਟਰੰਪ ਨੂੰ ਦੋਸ਼ੀ ਠਹਿਰਾਏ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਰੱਖਿਆ ਦੀ ਤਿਆਰੀ ਕਰ ਰਹੇ ਹਨ। ਜਿਊਰੀ ਦੇ ਫ਼ੈਸਲੇ ਲਈ ਕਿਸੇ ਵੀ ਸਮਾਂ ਸੀਮਾ ਦਾ ਕੋਈ ਜਨਤਕ ਐਲਾਨ ਨਹੀਂ ਕੀਤਾ ਗਿਆ, ਜਿਸ ਵਿੱਚ ਸਾਬਕਾ ਰਾਸ਼ਟਰਪਤੀ ਨੂੰ ਦੋਸ਼ੀ ਠਹਿਰਾਉਣਾ ਹੈ ਜਾਂ ਨਹੀਂ, ਬਾਰੇ ਸੰਭਾਵਿਤ ਵੋਟ ਸ਼ਾਮਲ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
TikTok Ban: US, UK ਤੋਂ ਬਾਅਦ ਹੁਣ ਇਸ ਦੇਸ਼ ਨੇ Tiktok 'ਤੇ ਲਾਈ ਪਾਬੰਦੀ, ਦੱਸੀ ਇਹ ਵਜ੍ਹਾ
NEXT STORY