ਕੀਵ-ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਦੇ ਅਧਿਕਾਰੀ ਅਸਥਾਈ ਤੌਰ 'ਤੇ ਬੰਦ ਹੋ ਗਏ ਜ਼ਪੋਰੀਜ਼ੀਆ ਪ੍ਰਮਾਣੂ ਊਰਜਾ ਪਲਾਂਟ ਦਾ ਜਲਦ ਹੀ ਦੌਰਾ ਕਰ ਸਕਦੇ ਹਨ। ਬੀਤੀ ਰਾਤ ਇਸ ਇਲਾਕੇ 'ਚ ਹੋਰ ਗੋਲੀਬਾਰੀ ਹੋਈ। ਯੂਕ੍ਰੇਨ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਊਰਜਾ ਪਲਾਂਟ ਦੇ ਇਕ 'ਟ੍ਰਾਂਸਮਿਸ਼ਨ ਲਾਈਨ' ਨੂੰ ਅੱਗ ਲੱਗਣ ਕਾਰਨ ਬਿਜਲੀ ਨਹੀਂ ਸੀ ਅਤੇ ਦੇਸ਼ 'ਚ ਪ੍ਰਮਾਣੂ ਹਾਦਸਾ ਹੋਣ ਦਾ ਖਤਰਾ ਵਧ ਗਿਆ।
ਇਹ ਵੀ ਪੜ੍ਹੋ : ਅਮਰੀਕਾ ਦੇ ਕੈਂਟੁਕੀ ਸੂਬੇ 'ਚ ਗੋਲੀਬਾਰੀ ਦੌਰਾਨ 2 ਦੀ ਮੌਤ ਤੇ 2 ਜ਼ਖਮੀ
ਜ਼ਿਕਰਯੋਗ ਹੈ ਕਿ ਦੇਸ਼ 'ਚ 1986 'ਚ ਹੋਇਆ ਚਰਨੋਬਿਲ ਪ੍ਰਮਾਣੂ ਹਾਦਸਾ ਹੁਣ ਵੀ ਲੋਕਾਂ ਨੂੰ ਡਰਾ ਰਿਹਾ ਹੈ। ਜਪੋਰੀਜ਼ੀਆ 'ਚ ਰੂਸ ਦੇ ਅਧਿਕਾਰੀਆਂ ਨੇ ਇਸ ਅੱਗ ਲਈ ਯੂਕ੍ਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਕਿਹਾ ਕਿ ਪਲਾਂਟ ਆਮ ਰੂਪ ਨਾਲ ਕੰਮ ਕਰ ਰਿਹਾ ਸੀ ਪਰ ਇਸ ਸਮੱਸਿਆ ਕਾਰਨ ਪਲਾਂਟ ਸਿਰਫ ਰੂਸ ਦੇ ਕਬਜ਼ੇ ਵਾਲੇ ਇਲਾਕਿਆਂ 'ਚ ਬਿਜਲੀ ਦੀ ਸਪਲਾਈ ਕਰ ਰਿਹਾ ਹੈ ਨਾ ਕਿ ਬਾਕੀ ਦੇ ਯੂਕ੍ਰੇਨ 'ਚ।
ਇਹ ਵੀ ਪੜ੍ਹੋ : ਪੋਲੈਂਡ ਤੇ ਦੱਖਣੀ ਕੋਰੀਆ 5.8 ਅਰਬ ਡਾਲਰ ਦਾ ਕਰਨਗੇ ਫੌਜੀ ਸਮਝੌਤਾ
ਹਾਲਾਂਕਿ, ਯੂਕ੍ਰੇਨ ਨੂੰ ਬਿਜਲੀ ਦੀ ਸਪਲਾਈ ਕਰ ਰਹੀ ਦੋ ਮੁੱਖ ਲਾਈਨਾਂ ਨੂੰ ਬਹਾਲ ਕਰ ਲਿਆ ਗਿਆ ਹੈ। ਇਹ ਰੂਸ ਦੀ ਬੰਬਾਰੀ 'ਚ ਨੁਕਸਾਨੀਆਂ ਗਈਆਂ ਸਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੀ ਮੁਰੰਮਤ ਦਲ ਹੋਰ ਮੁੱਖ ਲਾਈਨ ਨੂੰ ਬਹਾਲ ਕਰਨ ਦਾ ਕੰਮ ਵੀ ਜਲਦ ਹੀ ਪੂਰਾ ਕਰ ਲਵੇਗਾ, ਜਿਸ ਨਾਲ ਪਲਾਂਟ ਦੀ ਸੁਰੱਖਿਆ ਮਜਬੂਤ ਹੋਵੇਗੀ।
ਇਹ ਵੀ ਪੜ੍ਹੋ : ਕੋਰੋਨਾ ਟੀਕੇ ਦੀ ਤਕਨੀਕ ਦੇ ਪੇਮੈਂਟ ਨੂੰ ਲੈ ਕੇ ਮਾਡਰਨਾ ਨੇ ਫਾਈਜ਼ਰ ਵਿਰੁੱਧ ਕੀਤਾ ਮੁਕੱਦਮਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅਮਰੀਕਾ ਦੇ ਕੈਂਟੁਕੀ ਸੂਬੇ 'ਚ ਗੋਲੀਬਾਰੀ ਦੌਰਾਨ 2 ਦੀ ਮੌਤ ਤੇ 2 ਜ਼ਖਮੀ
NEXT STORY