ਮੋਰਾਗ-ਪੋਲੈਂਡ 5.8 ਅਰਬ ਡਾਲਰ ਦੇ ਟੈਂਕ, ਹੋਵੀਤਜਰ ਅਤੇ ਗੋਲਾ ਬਾਰੂਦ ਖਰੀਦਣ ਲਈ ਸ਼ੁੱਕਰਵਾਰ ਨੂੰ ਦੱਖਣੀ ਕੋਰੀਆ ਨਾਲ ਇਕ ਸਮਝੌਤਾ ਕਰ ਸਕਦਾ ਹੈ। ਉਹ ਯੂਕ੍ਰੇਨ 'ਚ ਰੂਸ ਦੇ ਯੁੱਧ ਦੇ ਮੱਦੇਨਜ਼ਰ ਆਪਣੀ ਰੱਖਿਆ ਸਮਰੱਥਾਵਾਂ ਨੂੰ ਵਧਾਉਣ ਦੇ ਤੌਰ 'ਤੇ ਇਹ ਕਦਮ ਚੁੱਕ ਰਿਹਾ ਹੈ। ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਮਾਰਿਸ਼ ਬਲਾਸਜਾਕ ਅਤੇ ਦੱਖਣੀ ਕੋਰੀਆਈ ਰੱਖਿਆ ਖਰੀਦ ਪ੍ਰੋਗਰਾਮ ਪ੍ਰਸ਼ਾਸਨ ਦੇ ਮੁਖੀ ਇਓਮ ਡੋਂਗ-ਹਵਾਨ ਪੋਲੈਂਡ ਦੇ ਉੱਤਰੀ ਸ਼ਹਿਰ ਮੋਰਾਗ 'ਚ ਇਕ ਫੌਜੀ ਅੱਡੇ 'ਤੇ ਸਮਝੌਤੇ 'ਤੇ ਦਸਤਖਤ ਕਰ ਸਕਦੇ ਹਨ।
ਇਹ ਵੀ ਪੜ੍ਹੋ : ਕੋਰੋਨਾ ਟੀਕੇ ਦੀ ਤਕਨੀਕ ਦੇ ਪੇਮੈਂਟ ਨੂੰ ਲੈ ਕੇ ਮਾਡਰਨਾ ਨੇ ਫਾਈਜ਼ਰ ਵਿਰੁੱਧ ਕੀਤਾ ਮੁਕੱਦਮਾ
ਪੋਲੈਂਡ ਨੇ ਹੋਰ ਯੂਰਪੀਅਨ ਦੇਸ਼ਾਂ ਅਤੇ ਅਮਰੀਕਾ ਦੀ ਤਰ੍ਹਾਂ ਯੂਕ੍ਰੇਨ 'ਚ 6 ਮਹੀਨੇ ਤੋਂ ਚੱਲ ਰਹੇ ਯੁੱਧ ਲਈ ਫੌਜੀ ਉਪਕਰਣ ਭੇਜੇ ਹਨ। ਦੱਖਣੀ ਕੋਰੀਆ ਨਾਲ ਸਮਝੌਤੇ ਤਹਿਤ ਪੋਲੈਂਡ ਹੁੰਡਈ ਰੋਟੇਮ ਵੱਲੋਂ ਨਿਰਮਿਤ 3.4 ਅਰਬ ਡਾਲਰ ਦੇ 180 ਕੇ2 ਬਲੈਂਕ ਪੈਂਥਰ ਟੈਂਕ ਅਤੇ ਹਨਵਾ ਡਿਫੈਂਸ ਵੱਲੋਂ ਨਿਰਮਿਤ 212 ਕੇ9 ਥੰਡਰ ਹੋਵੀਤਜਰ ਖਰੀਦਣ ਜਾ ਰਿਹਾ ਹੈ, ਜਿਨ੍ਹਾਂ ਦੀ ਕੀਮਤ ਕਰੀਬ 2.4 ਅਰਬ ਡਾਲਰ ਹੈ। ਇਨ੍ਹਾਂ 'ਚੋਂ ਕੁਝ ਹਥਿਆਰ ਇਸ ਸਾਲ ਤੱਕ ਅਤੇ ਬਾਕੀ ਦੇ ਸਾਰੇ ਹਥਿਆਰ 2025 ਤੱਕ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਫਿਲੀਪੀਨ 'ਚ 82 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਨੂੰ ਲੱਗੀ ਅੱਗ, 73 ਨੂੰ ਬਚਾਇਆ ਗਿਆ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਨਵਾਜ਼ ਸ਼ਰੀਫ਼ ਨੇ PM ਸ਼ਾਹਬਾਜ਼ ਸ਼ਰੀਫ਼ ਬਾਰੇ ਟਿੱਪਣੀ ਨੂੰ ਗੁੰਮਰਾਹ ਕਰਨ ਵਾਲੀ ਦੱਸਿਆ
NEXT STORY