ਆਈਸਲੈਂਡ— ਕਹਿੰਦੇ ਨੇ ਕਿ ਜੇਕਰ ਕੋਈ ਵਿਅਕਤੀ ਜ਼ਿੰਦਗੀ 'ਚ ਕੁੱਝ ਕਰਨ ਦੀ ਪੱਕੀ ਇੱਛਾ ਰੱਖ ਲਵੇ ਤਾਂ ਉਸ ਨੂੰ ਸਫਲਤਾ ਜ਼ਰੂਰ ਮਿਲਦੀ ਹੈ। ਅਜਿਹਾ ਹੀ ਇਕ ਬੀਮਾਰ ਬੱਚੇ ਨੇ ਕਰਕੇ ਦਿਖਾਇਆ ਹੈ, ਜੋ ਬੀਮਾਰ ਹੁੰਦੇ ਹੋਏ ਸਿਹਤ ਮੰਦ ਬੱਚਿਆਂ ਨਾਲੋਂ ਵਧੇਰੇ ਸੋਹਣਾ ਮਾਡਲ ਬਣਾ ਸਕਿਆ ਹੈ। ਆਈਸਲੈਂਡ 'ਚ ਰਹਿਣ ਵਾਲਾ ਇਕ ਬੱਚਾ ਆਟਿਸਟਿਕ (ਦਿਮਾਗੀ ਰੂਪ ਤੋਂ ਥੋੜਾ ਕਮਜ਼ੋਰ) ਹੈ ਪਰ ਫਿਰ ਵੀ ਉਸ ਨੇ ਇਕ ਖਾਸ ਕੰਮ ਕੀਤਾ ਹੈ , ਜਿਸ ਕਾਰਨ ਹਰ ਕੋਈ ਉਸ ਦੀਆਂ ਸਿਫਤਾਂ ਕਰ ਰਿਹਾ ਹੈ। ਬੱਚਾ ਆਟਿਸਟਿਕ ਹੋਣ ਦੇ ਬਾਵਜੂਦ ਟਾਈਟੈਨਿਕ ਜਹਾਜ਼ ਦੀ ਹੁਣ ਤਕ ਦੀ ਸਭ ਤੋਂ ਵੱਡੀ ਨਕਲ ਬਣਾਉਣ 'ਚ ਕਾਮਯਾਬ ਹੋਇਆ ਹੈ। 15 ਸਾਲਾ ਬ੍ਰਿੰਜਰ ਕਾਰਲ ਬਿਰਗਿਸਨ ਨੇ ਇਸ ਮਾਡਲ ਨੂੰ 65 ਹਜ਼ਾਰ ਲੇਗੋ ਬ੍ਰਿਕਸ(ਬੱਚਿਆਂ ਦੇ ਖੇਡਣ ਵਾਲੀਆਂ ਪਲਾਸਟਿਕ ਦੀਆਂ ਇੱਟਾਂ) ਨਾਲ ਤਿਆਰ ਕੀਤਾ ਹੈ। 8 ਮੀਟਰ ਲੰਬਾ ਇਹ ਮਾਡਲ ਟਾਈਟੈਨਿਕ ਵਾਂਗ ਹੀ ਸੋਹਣਾ ਹੈ।
ਲੇਗੋ ਬ੍ਰਿਕਸ ਨੂੰ ਜੋੜਨ ਲਈ 120 ਟਿਊਬਾਂ ਗੂੰਦ ਦੀਆਂ ਲੱਗੀਆਂ। ਲੇਗੋ ਕੰਪਨੀ ਨੇ ਉਸ ਦਾ ਹੌਂਸਲਾ ਵਧਾਉਂਦੇ ਹੋਏ ਇਸ ਪ੍ਰੋਜੈਕਟ ਲਈ ਸਸਤੇ ਮੁੱਲਾਂ 'ਤੇ ਬ੍ਰਿਕਸ ਉਪਲਬਧ ਕਰਵਾਈਆਂ। ਇਸ ਨੂੰ ਪਹਿਲੀ ਵਾਰ ਅਮਰੀਕਾ 'ਚ ਬਣੇ ਟਾਈਟੈਨਿਕ ਅਜਾਇਬ ਘਰ 'ਚ ਦਿਖਾਇਆ ਜਾਵੇਗਾ। ਇਸ ਤੋਂ ਪਹਿਲਾਂ ਇਹ ਮਾਡਲ ਆਈਸਲੈਂਡ, ਸਵੀਡਨ, ਨਾਰਵੇ ਅਤੇ ਜਰਮਨੀ 'ਚ ਪ੍ਰਦਰਸ਼ਿਤ ਕੀਤਾ ਜਾ ਚੁੱਕਾ ਹੈ।
ਸ. ਰੇਸ਼ਮ ਸਿੰਘ ਕੈਲੀਫੋਰਨੀਆ ਅਮਰੀਕਾ ਇਕਾਈ ਦਾ ਮੈਂਬਰ ਨਹੀਂ : ਸੁਰਜੀਤ ਸਿੰਘ ਕਲਾਰ
NEXT STORY