ਵਿਲਨੀਅਸ-ਅਮਰੀਕੀ ਰੱਖਿਆ ਮੰਤਰੀ ਲਾਯਡ ਆਸਟਿਨ ਨੇ ਸ਼ਨੀਵਾਰ ਨੂੰ ਤਿੰਨ ਬਾਲਟਿਕ ਦੇਸ਼ਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਰੂਸ ਤੋਂ ਸੁਰੱਖਿਆ ਖ਼ਤਰਿਆਂਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਇਕੱਲੇ ਨਹੀਂ ਪੈਣਗੇ। ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਸਕੋ ਕਿਸੇ ਵੀ ਸਮੇਂ ਯੂਕ੍ਰੇਨ ਹਮਲਾ ਕਰ ਸਕਦਾ ਹੈ, ਹਾਲਾਂਕਿ ਰੂਸ ਨੇ ਹਮਲੇ ਦੀ ਯੋਜਨਾ ਤੋਂ ਇਨਕਾਰ ਕੀਤਾ ਹੈ। ਆਸਟਿਨ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ 'ਤੇ ਹਮਲਾ ਕਰਨ ਲਈ ਰੂਸ ਦੇ ਫੌਜੀਆਂ ਦੀ ਤਿਆਰੀ ਦੇ ਬਾਰੇ 'ਚ ਕਿਹਾ ਕਿ ਉਹ ਹਮਲਾ ਕਰਨ ਲਈ ਤਿਆਰ ਹਨ।
ਇਹ ਵੀ ਪੜ੍ਹੋ : ਯੂਕ੍ਰੇਨ ਦੇ ਫੌਜੀ ਅਧਿਕਾਰੀ ਮੋਰਚੇ 'ਤੇ ਗੋਲੀਬਾਰੀ ਦੀ ਲਪੇਟ 'ਚ ਆਏ
ਲਿਥੁਆਨੀਆ ਦੇ ਅਧਿਕਾਰੀਆਂ ਨੇ ਚਿੰਤਾ ਜ਼ਾਹਰ ਕੀਤੀ ਕਿ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਕਥਿਤ ਇੱਛਾਵਾਂ ਪੂਰੇ ਖੇਤਰ 'ਚ ਫੈਲ ਸਕਦੀਆਂ ਹਨ। ਲਿਥੁਆਨੀਆਈ ਵਿਦੇਸ਼ ਮੰਤਰੀ ਗੇਬ੍ਰਿਯਲਿਯਸ ਲੈਂਡਸਬਰਗਿਸ ਨੇ ਆਸਟਿਨ ਨਾਲ ਇਕ ਸੰਯੁਕਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਯੂਕ੍ਰੇਨ ਲਈ ਲੜਾਈ ਯੂਰਪ ਲਈ ਇਕ ਲੜਾਈ ਹੈ।
ਇਹ ਵੀ ਪੜ੍ਹੋ : ਹਮਲਾ ਕਰਨ ਦੀ ਸਥਿਤੀ 'ਚ ਰੂਸ ਦੀ ਬਾਜ਼ਾਰਾਂ ਤੱਕ ਪਹੁੰਚ ਹੋ ਸਕਦੀ ਹੈ ਸੀਮਤ : EU ਮੁਖੀ
ਪੁਤਿਨ ਨੂੰ ਇਥੇ ਨਹੀਂ ਰੋਕਿਆ ਗਿਆ ਤਾਂ ਉਹ ਹੋਰ ਅਗੇ ਵਧ ਜਾਣਗੇ। ਆਸਟਿਨ ਨੇ ਲਿਥੁਆਨੀਆ ਦੀ ਰਾਜਧਾਨੀ ਵਿਲਨੀਅਸ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਲਿਥੁਆਨੀਆ, ਐਸਟੋਨੀਆ ਅਤੇ ਲਾਤਵੀਆ 'ਚ ਸਾਰਿਆਂ ਨੂੰ ਪਤਾ ਚੱਲੇ ਅਤੇ ਮੈਂ ਰਾਸ਼ਟਰਪਤੀ ਪੁਤਿਨ ਅਤੇ ਕ੍ਰੈਮਲਿਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਮਰੀਕਾ ਆਪਣੇ ਸਹਿਯੋਗੀਆਂ ਨਾਲ ਖੜ੍ਹਾ ਹੈ।
ਇਹ ਵੀ ਪੜ੍ਹੋ : ਸ਼ਾਂਤਮਈ ਵੋਟਾਂ ਲਈ ਸਾਰੇ ਪ੍ਰਬੰਧ ਮੁਕੰਮਲ : SDM ਬੈਂਸ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂਕ੍ਰੇਨ ਦੇ ਫੌਜੀ ਅਧਿਕਾਰੀ ਮੋਰਚੇ 'ਤੇ ਗੋਲੀਬਾਰੀ ਦੀ ਲਪੇਟ 'ਚ ਆਏ
NEXT STORY