ਲੰਡਨ - ਸੰਯੁਕਤ ਰਾਸ਼ਟਰ ਵਿਚ ਬ੍ਰਿਟੇਨ ਦੀ ਸਥਾਈ ਪ੍ਰਤੀਨਿਧੀ ਬਾਰਬਰਾ ਬੁੱਡਵਰਡ ਦਾ ਕਹਿਣਾ ਹੈ ਕਿ ਜੇਕਰ ਤਾਲਿਬਾਨ ਸੱਤਾ ਹਾਸਲ ਕਰਦਾ ਹੈ ਤਾਂ ਬ੍ਰਿਟੇਨ ਉਸਨੂੰ ਮਾਨਤਾ ਨਹੀਂ ਦੇਵੇਗਾ। ਉਥੇ ਯੂ. ਕੇ. ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਕਾਬੁਲ ਵਿਚ ਸੱਤਾ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਨਾਲ ਕੰਮ ਕਰੇਗੀ ਬਸ਼ਰਤੇ ਉਹ ਕੌਮਾਂਤਰੀ ਮਾਪਦੰਡਾਂ ਦੀ ਪਾਲਣਾ ਕਰੇ। ਤਾਲਿਬਾਨ ਨੇ ਪਹਿਲਾਂ ਹੀ ਆਪਣੇ ਬਹਿਸ਼ੀਪੁਣੇ ਦੀ ਮੁਹਿੰਮ ਨਾਲ ਇਨ੍ਹਾਂ ਮਾਪਦੰਡਾਂ ਨੂੰ ਤੋੜਿਆ ਹੈ।
ਬਾਰਬਰਾ ਬੁੱਡਵਰਡ ਨੇ ਸੰਯੁਕਤ ਰਾਸ਼ਟਰ ਵਿਚ ਯੂ. ਕੇ.-ਭਾਰਤ ਸਹਿਯੋਗ, ਬਹੁਪੱਖਵਾਦ, ਚੀਨ ਅਤੇ ਜਲਵਾਯੁ ਕਾਰਵਾਈ ’ਤੇ ਚਰਚਾ ਦੌਰਾਨ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਦੌਰਾਨ ਭਾਰਤ ਦੀਆਂ ਤਰਜੀਹਾਂ ’ਤੇ ਭਾਰਤ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ, ਸਮੁੰਦਰੀ ਸੁਰੱਖਿਆ, ਜਲਵਾਯੁ ਤਬਦੀਲੀ ਅਤੇ ਸ਼ਾਂਤੀ ਸਥਾਪਨਾ ਉਨ੍ਹਾਂ ਦੇ ਪ੍ਰਮੁੱਖ ਵਿਸ਼ੇ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਯਕੀਨੀ ਤੌਰ ’ਤੇ ਅਫਗਾਨਿਸਤਾਨ ਵਿਚ ਵਾਪਰ ਰਹੀਆਂ ਘਟਨਾਵਾਂ ਅਤੇ ਤਾਲਿਬਾਨ ਦੀ ਵਧਦੀ ਹਿੰਸਾ ਅਤੇ ਸ਼ਹਿਰਾਂ ’ਤੇ ਹਮਲਿਆਂ, ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੀ ਉਲੰਘਣਾ ਦੀ ਜਾਂਚ ਕਰ ਰਹੇ ਹਨ ਜੋ ਕਿ ਬ੍ਰਿਟੇਨ, ਭਾਰਤ ਤੇ ਹੋਰ ਗੁਆਂਢੀ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਲਈ ਤਿਆਰ ਨਹੀਂ ਹੋਣਗੇ ਜਿਸਨੇ ਤਾਕਤ ਨਾਲ ਸੱਤਾ ਸੰਭਾਲੀ ਅਤੇ ਜੋ ਅੱਤਵਾਦ ਲਈ ਵਚਨਬੱਧ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਸਮੇਂ ਭਾਰੀਦਾਰਾਂ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਅਸੀਂ ਅਫਗਾਨਿਸਤਾਨ ਨੂੰ ਸੁਰੱਖਿਆ ਅਤੇ ਖੁਸ਼ਹਾਲੀ ਵੱਲ ਲੈ ਜਾ ਸਕੀਏ ਅਤੇ ਪਿਛਲੇ 20 ਸਾਲਾਂ ਦੀ ਤਰੱਕੀ ਨੂੰ ਨਾ ਗੁਵਾਈਏ। ਵਿਸ਼ੇਸ਼ ਤੌਰ ’ਤੇ ਔਰਤਾਂ ਦੇ ਅਧਿਕਾਰ ਬਣੇ ਰਹਿਣ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਦੇ ਮਾਮਲੇ ਵਧਣ ਕਾਰਨ ਚੀਨ ਦੇ ਵੁਹਾਨ 'ਚ 1.12 ਕਰੋੜ ਨਮੂਨਿਆਂ ਦੀ ਕੀਤੀ ਗਈ ਜਾਂਚ
NEXT STORY