ਪੇਈਚਿੰਗ— ਸ਼ਰਾਬ ਪੀਣਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਹ ਤਾਂ ਸਾਰੇ ਜਾਣਦੇ ਹਨ ਪਰ ਆਮ ਤੌਰ 'ਤੇ ਇਹ ਧਾਰਨਾ ਹੈ ਕਿ ਰੋਜ਼ਾਨਾ ਸਿਰਫ 1 ਜਾਂ 2 ਡ੍ਰਿੰਕ ਲੈਣਾ ਨੁਕਸਾਨਦਾਕਿ ਨਹੀਂ ਹੁੰਦਾ ਹੈ ਪਰ ਹਾਲ ਹੀ 'ਚ ਹੋਈ ਇਕ ਨਵੀਂ ਸਟੱਡੀ ਦਾ ਕਹਿਣਾ ਹੈ ਕਿ ਰੋਜ਼ਾਨਾ ਦੀ ਸਿਰਫ 1 ਜਾਂ 2 ਲਾਏ ਪੈੱਗ ਵੀ ਭਾਰੀ ਪੈ ਸਕਦੇ ਹਨ। ਇਸ ਨਾਲ ਸਟ੍ਰੋਕ ਦਾ ਖਤਰਾ ਵਧ ਸਕਦਾ ਹੈ।
ਸਟੱਡੀ 'ਚ ਪਾਇਆ ਗਿਆ ਹੈ ਕਿ ਸ਼ਰਾਬ ਸਿੱਧੇ ਤੌਰ 'ਤੇ ਬਲੱਡ ਪ੍ਰੈਸ਼ਰ ਨੂੰ ਵਧਾ ਦਿੰਦੀ ਹੈ ਅਤੇ ਇਸ ਨਾਲ ਹਾਰਟ ਸਟ੍ਰੋਕ ਦਾ ਖਤਰਾ ਵਧ ਸਕਦਾ ਹੈ। ਸਟੱਡੀ 'ਚ ਉਨ੍ਹਾਂ ਦਾਅਵਿਆਂ ਨੂੰ ਵੀ ਖਾਰਿਜ ਕੀਤਾ ਗਿਆ ਹੈ ਜਿਨ੍ਹਾਂ 'ਚ ਸ਼ਰਾਬ ਦੇ 1 ਜਾਂ 2 ਪੈੱਗਾਂ ਨਾਲ ਸਟ੍ਰੋਕ ਤੋਂ ਬਚਾਅ ਹੋਣ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਸਟੱਡੀ 'ਚ ਇਹ ਸਿੱਟਾ ਲਗਭਗ 50 ਹਜ਼ਾਰ ਮਰਦਾਂ ਅਤੇ ਔਰਤਾਂ 'ਤੇ 10 ਸਾਲ ਤੱਕ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਢਿਆ ਗਿਆ ਹੈ।
ਬ੍ਰਿਟੇਨ : ਪੰਜਾਬੀ ਡਾਕਟਰ ਨੇ ਕੀਤੀ ਨਿਯਮਾਂ ਦੀ ਉਲੰਘਣਾ
NEXT STORY