ਨਿਊਯਾਰਕ (ਅਨਸ)- ਕੁਝ ਫਲਾਂ ਅਤੇ ਸਬਜ਼ੀਆਂ ਵਿਚ ਪਾਏ ਜਾਣ ਵਾਲੇ ਪੋਸ਼ਕ ਤੱਤ ‘ਫਲੇਵਨਾਲ’ ਦੀ ਕਮੀ ਵਧਦੀ ਉਮਰ ਵਿਚ ਭੁੱਲਣ ਦਾ ਕਾਰਨ ਬਣ ਜਾਂਦੀ ਹੈ। ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਅਮਰੀਕਾ ਦੀ ਕੋਲੰਬੀਆ ਯੂਨਵਰਸਿਟੀ ਅਤੇ ਬ੍ਰਿਘਮ ਐਂਡ ਵਿਮਨ ਹਸਪਤਾਲ ਦੀ ਅਗਵਾਈ ਵਿਚ ਇਹ ਖੋਜ ਕੀਤੀ ਗਈ। ਖੋਜ ਵਿਚ ਕਿਹਾ ਗਿਆ ਹੈ ਕਿ ਇਹ ਉਸ ਵਿਚਾਰ ਦੀ ਹਮਾਇਤ ਕਰਦਾ ਹੈ ਕਿ ਜਿਵੇਂ ਵਿਕਾਸਸ਼ੀਲ ਦਿਮਾਗ ਨੂੰ ਉਚਿਤ ਵਿਕਾਸ ਲਈ ਵਧੀਆ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ, ਠੀਕ ਉਸੇ ਤਰ੍ਹਾਂ ਉਮਰ ਵਧਣ ’ਤੇ ਵੀ ਦਿਮਾਗ ਨੂੰ ਵਧੀਆ ਸਿਹਤ ਲਈ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ: ਪੋਲੈਂਡ ਦੀ ਸਰਹੱਦ 'ਤੇ ਬੱਚਿਆਂ ਸਮੇਤ ਫਸੇ ਲਗਭਗ 30 ਪ੍ਰਵਾਸੀ, ਦਿੱਤੀ ਗਈ ਇਹ ਚਿਤਾਵਨੀ
ਫਲੇਵਨਾਲ ਮੁੱਖ ਤੌਰ ’ਤੇ ਸੰਤਰੇ, ਮੌਸੰਮੀ, ਨਿੰਬੂ, ਅੰਗੂਰ ਵਰਗੇ ਖੱਟੇ ਫਲਾਂ, ਸੋਇਆਬੀਨ, ਚੈਰੀ, ਰਸਬੇਰੀ, ਡਾਰਕ ਚਾਕਲੇਟ, ਪਿਆਜ, ਪੱਤਾਗੋਭੀ ਅਤੇ ਰੈੱਡ ਵਾਈਨ ਵਿਚ ਮੁੱਖ ਤੌਰ ’ਤੇ ਪਾਇਆ ਜਾਂਦਾ ਹੈ। ਫਲੇਵੋਨਾਇਡਸ ਇਕ ਕੁਦਰਤੀ ਪਦਾਰਥ ਹੈ ਜੋ ਬੂਟਿਆਂ ਜਿਵੇਂ ਫਲਾਂ ਅਤੇ ਸਬਜ਼ੀਆਂ ਵਿਚ ਪਾਇਆ ਜਾਂਦਾ ਹੈ। ਫਲੇਵਨਾਲ ਫਲੇਵੋਨਾਇਡਸ ਦਾ ਇਕ ਵਰਗ ਹੈ। ਫਲੇਵਨਾਲ ਵਿਚ ਐਂਟੀ ਕੈਂਸਰ, ਐਂਟੀ ਆਕਸੀਡੈਂਟ, ਐਂਟੀ ਇੰਫਲੇਮੇਟਰੀ ਅਤੇ ਐਂਟੀ ਵਾਇਰਲ ਗੁਣ ਪਾਏ ਜਾਂਦੇ ਹਨ।
ਇਹ ਵੀ ਪੜ੍ਹੋ: ਪੁਲਾੜ 'ਚ ਵਿਆਹ ਕਰਾਉਣ ਦਾ ਸੁਫ਼ਨਾ ਹੋਵੇਗਾ ਪੂਰਾ, ਖ਼ਰਚ ਹੋਣਗੇ ਕਰੋੜਾਂ ਰੁਪਏ, ਜਾਣੋ ਕੰਪਨੀ ਦਾ ਪਲਾਨ
ਫਲੇਵਨਾਲ ਯੁਕਤ ਖੁਰਾਕ ਨਾਲ ਬਜ਼ੁਰਗਾਂ ਦੀ ਭੁੱਲਣ ਵਾਲੀ ਬੀਮਾਰੀ ’ਚ ਸੁਧਾਰ
ਅਧਿਐਨ ਵਿਚ ਪਾਇਆ ਗਿਆ ਹੈ ਕਿ ਆਮ ਤੌਰ ’ਤੇ ਉਮਰ ਵਧਣ ਕਾਰਨ ਹੋਣ ਵਾਲੀ ਭੁੱਲਣ ਦੀ ਬੀਮਾਰੀ ਦਾ ਪਤਾ ਲਗਾਉਣ ਲਈ ਡਿਜ਼ਾਈਨ ਕੀਤੇ ਗਏ ਪ੍ਰੀਖਣਾਂ ਵਿਚ ਪਾਇਆ ਗਿਆ ਕਿ ਬਜ਼ੁਰਗਾਂ ਵਿਚ ਫਲੇਵਨਾਲ ਦੀ ਕਮੀ ਹੈ। ਜਦੋਂ 60 ਸਾਲ ਤੋਂ ਜ਼ਿਆਦਾ ਦੇ ਬਜ਼ੁਰਗਾਂ ਨੂੰ ਫਲੇਵਨਾਲ ਯੁਕਤ ਖੁਰਾਕ ਪ੍ਰਦਾਨ ਕੀਤੀ ਗਈ ਤਾਂ ਇਨ੍ਹਾਂ ਪ੍ਰੀਖਣਾਂ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਵਿਚ ਸੁਧਾਰ ਨਜ਼ਰ ਆਇਆ।
ਇਹ ਵੀ ਪੜ੍ਹੋ: ਕੈਨੇਡਾ ‘ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਹਿਲਵਾਨਾਂ ਨੂੰ ਹਿਰਾਸਤ 'ਚ ਲਏ ਜਾਣ ਦੀ ਵਿਸ਼ਵ ਪੱਧਰ 'ਤੇ ਹੋ ਰਹੀ ਨਿੰਦਾ, ਹੁਣ UWW ਨੇ ਦਿੱਤੀ ਇਹ ਚਿਤਾਵਨੀ
NEXT STORY