ਇਸਲਾਮਾਬਾਦ-ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਇਸ ਮਹੀਨੇ ਪਾਕਿਸਤਾਨ ਨੂੰ ਬਿਨ੍ਹਾਂ ਸ਼ਰਤ ਵਾਲਾ 2.77 ਅਰਬ ਡਾਲਰ ਦਾ ਫੰਡ ਉਪਲੱਬਧ ਕਰਵਾਏਗਾ। ਗਲੋਬਲ ਰਿਣਦਾਤਾ ਨੇ ਪਾਕਿਸਤਾਨ ਸਰਕਾਰ ਵੱਲੋਂ ਯੂਥ ਲੋਨ ਯੋਜਨਾ ਨਾਲ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨ ਲਈ ਸਹਿਮਤ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ। ਡਾਨ ਨਿਊਜ਼ ਮੁਤਾਬਕ ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਤਰੀਨ ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਸਰਕਾਰ ਨੇ ਆਪਣੇ ਪ੍ਰਸਤਾਵਿਤ 1600 ਅਰਬ ਰੁਪਏ ਦੇ ਕਾਮਯਾਬ ਪਾਕਿਸਤਾਨ ਪ੍ਰੋਗਰਾਮ (ਕੇ.ਪੀ.ਪੀ.) ਅਤੇ ਆਈ.ਐੱਮ.ਐੱਫ. ਦੀਆਂ ਚਿੰਤਾਵਾਂ ਨੂੰ ਦੂਰ ਕਰੇਗੀ।
ਇਹ ਵੀ ਪੜ੍ਹੋ :'ਬ੍ਰਿਟੇਨ 'ਚ ਪਹਿਲੀ ਲਹਿਰ ਦੌਰਾਨ ਹਰ 10 ਕੋਰੋਨਾ ਮਰੀਜ਼ਾਂ 'ਚੋਂ 1 ਹਸਪਤਾਲ 'ਚ ਹੋਇਆ ਇਨਫੈਕਟਿਡ'
ਇਸ ਦੇ ਨਾਲ ਹੀ ਸਰਕਾਰ 6 ਅਰਬ ਡਾਲਰ ਦੀ ਵਿਸਤਾਰਿਤ ਫੰਡ ਸੁਵਿਧਾ (ਈ.ਐੱਫ.ਐੱਫ.) ਨੂੰ ਅੱਗੇ ਵਧਾਏਗੀ ਜੋ ਇਸ ਸਮੇਂ ਰੁਕੀ ਹੋਈ ਹੈ।ਵਿੱਤਰ ਮੰਤਰੀ ਨੇ ਦੱਸਿਆ ਕਿ ਆਈ.ਐੱਫ.ਐੱਫ. 23 ਅਗਸਤ ਨੂੰ 650 ਅਰਬ ਡਾਲਰ ਦੀ ਵੰਡ 'ਚੋਂ 2.77 ਅਰਬ ਡਾਲਰ ਸਟੇਟ ਬੈਂਕ ਆਫ ਪਾਕਿਸਤਾਨ (ਐੱਸ.ਬੀ.ਪੀ.) ਦੇ ਖਾਤੇ 'ਚ ਟ੍ਰਾਂਸਫਰ ਕਰੇਗੀ। ਆਈ.ਐੱਮ.ਐੱਫ. ਨੇ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ ਗਲੋਬਲ ਸਿਹਤ ਚੁਣੌਤੀਆਂ ਦਰਮਿਆਨ ਆਪਣੇ ਸਾਰੇ ਮੈਂਬਰਾਂ ਲਈ 650 ਅਰਬ ਡਾਲਰ ਅਲਾਟ ਕੀਤੇ ਹਨ।
ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਇਸ ਆਮ ਵੰਡ 'ਚ ਹਿੱਸੇਦਾਰੀ 0.43 ਫੀਸਦੀ ਦੀ ਹੈ ਅਤੇ ਇਸ ਲਿਹਾਜ ਨਾਲ 2.77 ਅਰਬ ਡਾਲਰ ਸਾਡੇ ਖਾਤੇ 'ਚ ਟ੍ਰਾਂਸਫਰ ਕਰ ਦਿੱਤੇ ਜਾਣਗੇ। ਇਹ ਮਦਦ ਬਿਨਾਂ ਕਿਸੇ ਸ਼ਰਤ ਦੇ ਕੀਤੀ ਜਾਵੇਗੀ। ਇਸ ਨਾਲ ਸਾਡੇ ਭੰਡਾਰ 'ਚ ਵਾਧਾ ਹੋਵੇਗਾ ਅਤੇ ਪਾਕਿਸਤਾਨੀ ਰੁਪਏ 'ਤੇ ਲਾਭਕਾਰੀ ਪ੍ਰਭਾਵ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਹੁਣ ਸਰਕਾਰ ਤੈਅ ਕਰੇਗੀ ਕਿ ਇਸ ਰਾਸ਼ੀ ਦੀ ਵਰਤੋਂ ਕਿਵੇਂ ਕੀਤੀ ਜਾਵੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਨੇ ਅਫਗਾਨਿਸਤਾਨ 'ਚ ਵਿਗੜਦੇ ਹਾਲਾਤ 'ਤੇ ਜਤਾਈ ਚਿੰਤਾ
NEXT STORY