ਵਾਸ਼ਿੰਗਟਨ-ਸੰਯੁਕਤ ਰਾਸ਼ਟਰ ਸੱਕਤਰ ਜਨਰਲ ਦੀ ਵਿਸ਼ੇਸ਼ ਦੂਤ ਕ੍ਰਿਸਟੀਨ ਬਰਗਨਰ ਨੇ ਮਿਆਂਮਾਰ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਲਈ 'ਅੰਤਰਰਾਸ਼ਟਰੀ ਪ੍ਰਣਾਲੀ' ਰਾਹੀਂ ਤੁਰੰਤ ਸੰਯੁਕਤ ਕਾਰਵਾਈ ਦੀ ਮੰਗ ਕੀਤੀ। ਬਰਗਨਰ ਨੇ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਮਿਆਂਮਾਰ ਫੌਜ ਨੇ ਇਕ ਫਰਵਰੀ ਨੂੰ ਹੋਏ ਤਖਤਾਪਲਟ ਤੋਂ ਬਾਅਦ ਹੁਣ ਤੱਕ ਕਰੀਬ 50 ਬੇਕਸੁਰ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਮਾਰ ਦਿੱਤਾ ਹੈ ਅਤੇ ਬਹੁਤ ਸਾਰੇ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਹਨ।
ਬਰਗਨਰ ਨੇ ਸ਼ੁੱਕਰਵਾਰ ਨੂੰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਤੁਰੰਤ ਸਮੂਹਕ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਅਸੀਂ ਮਿਆਂਮਾਰ ਦੀ ਫੌਜ ਨੂੰ ਹੋਰ ਕਿੰਨਾ ਅਗੇ ਜਾਣ ਦੀ ਇਜਾਜ਼ਤ ਦੇ ਸਕਦੇ ਹਾਂ? ਮਿਆਂਮਾਰ ਨੂੰ ਲੈ ਕੇ ਹੋਈ ਪ੍ਰੀਸ਼ਦ ਦੀ ਮੀਟਿੰਗ ਨੂੰ ਬਰਗਨਰ ਨੇ ਦੱਸਿਆ ਕਿ ਪਿਛਲੇ ਇਕ ਹਫਤੇ 'ਚ ਮਿਆਂਮਾਰ ਦੀ ਫੌਜ ਨੇ ਜ਼ਬਰਦਸਤ ਹਿੰਸਕ ਕਾਰਵਾਈ ਕੀਤੀ ਹੈ। ਇਕ ਫਰਵਰੀ ਨੂੰ ਹੋਏ ਤਖਤਾਪਲਟ ਦਾ ਵਿਰੋਧ ਕਰਨ ਵਾਲੇ 50 ਪ੍ਰਦਰਸ਼ਨਕਾਰੀ ਮਾਰੇ ਜਾ ਚੁੱਕੇ ਹਨ ਜਦਕਿ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ -ਹਾਂਗਕਾਂਗ ਦੀ ਰਾਜਨੀਤੀ ਨੂੰ ਵੀ ਕੰਟਰੋਲ ਕਰਨ ਦੀ ਤਿਆਰੀ 'ਚ ਚੀਨ
ਉਥੇ ਦੂਜੇ ਪਾਸੇ ਮਿਆਂਮਾਰ 'ਚ ਫੌਜੀ ਤਖਤਾਪਲਟ ਅਤੇ ਅਸ਼ਾਂਤੀ ਦੇ ਪਿਛੋਕੜ 'ਚ ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਹਾਲਾਤ 'ਤੇ ਕਰੀਬੀ ਨਜ਼ਰ ਰੱਖੇ ਹੋਏ ਹਨ। ਇਸ ਸੰਬੰਧ 'ਚ ਸਾਂਝੇਦਾਰ ਦੇਸ਼ਾਂ ਨਾਲ ਗੱਲਬਾਤ ਵੀ ਕਰ ਰਿਹਾ ਹੈ। ਨਾਲ ਹੀ ਉਸ ਨੇ ਸਾਰੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਸ਼ਾਂਤੀ ਨਾਲ ਸੁਲਝਾਉਣ 'ਤੇ ਜ਼ੋਰ ਦਿੱਤਾ। ਮਿਆਂਮਾਰ 'ਚ ਪੁਲਸ ਮੁਲਾਜ਼ਮ ਸਮੇਤ ਕੁਝ ਲੋਕਾਂ ਦੇ ਭਾਰਤ ਦੀ ਸਰਹੱਦ 'ਚ ਦਾਖਲ ਕਰਨ ਅਤੇ ਮਿਜ਼ੋਰਮ 'ਚ ਪਨਾਹ ਲੈਣ ਦੀਆਂ ਖਬਰਾਂ ਦਰਮਿਆਨ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਹ 'ਤੱਥਾਂ ਦੀ ਪੁਸ਼ਟੀ' ਕਰ ਰਿਹਾ ਹੈ।
ਇਹ ਵੀ ਪੜ੍ਹੋ -ਪਾਕਿ 'ਚ ਵਿਰੋਧੀ ਧਿਰ ਦਾ ਐਲਾਨ-ਇਮਰਾਨ ਖਾਨ ਦੀ ਭਰੋਸੇ ਦੀ ਵੋਟ 'ਤੇ ਸੰਸਦ ਸੈਸ਼ਨ ਦਾ ਕਰਾਂਗੇ ਬਾਈਕਾਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ ਨੇ ਆਪਣੀ ਨਵੀਂ ਡਿਫੈਂਸ ਪਾਲਸੀ 'ਚ ਚੀਨ ਨੂੰ ਐਲਾਨਿਆ ਦੁਸ਼ਮਣ ਨੰਬਰ-1
NEXT STORY