ਆਕਲੈਂਡ- ਨਿਊਜ਼ੀਲੈਂਡ ਜਾਣ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੂਜੇ ਦੇਸ਼ਾਂ ਤੋਂ ਆਉਣ ਵਾਲਿਆਂ 'ਤੇ ਅਜੇ ਕੁਝ ਪਾਬੰਦੀਆਂ ਲਾ ਰੱਖੀਆਂ ਹਨ। ਇਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਅਜੇ ਹੁਨਰਮੰਦ ਪ੍ਰਵਾਸੀਆਂ ਅਤੇ ਮਾਪਿਆਂ ਦੀ ਕੈਟੇਗਰੀ ਲਈ ਈ. ਓ. ਆਈ. ਭਾਵ ਐਕਸਪ੍ਰੈਸ਼ਨ ਆਫ ਇੰਟਰਸਟ ਅਰਜ਼ੀ ਨੂੰ ਫਿਲਹਾਲ 6 ਮਹੀਨਿਆਂ ਲਈ ਮੁਲਤਵੀ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਗੱਲ ਅਗਲੇ ਸਾਲ 'ਤੇ ਚਲੀ ਗਈ ਹੈ। 2021 ਵਿਚ ਇਸ 'ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਈ. ਓ. ਆਈ. ਵਿਚ ਲੋਕ ਆਪਣੀ ਯੋਗਤਾ ਤੇ ਤਨਖ਼ਾਹ ਆਦਿ ਬਾਰੇ ਜਾਣਕਾਰੀ ਦਿੰਦੇ ਹਨ ਤੇ ਦੱਸਦੇ ਹਨ ਕਿ ਉਹ ਪੱਕੀ ਅਰਜ਼ੀ ਲਾਉਣ ਦੇ ਯੋਗ ਹਨ। ਇਸ ਮਗਰੋਂ ਇਮੀਗ੍ਰੇਸ਼ਨ ਵਲੋਂ ਮੁਹਰ ਲੱਗਦੀ ਹੈ ਤੇ ਵਿਅਕਤੀ ਨੂੰ ਇੱਥੇ ਪੱਕੀ ਅਰਜ਼ੀ ਲਾਉਣ ਯੋਗ ਮੰਨਿਆ ਜਾਂਦਾ ਹੈ।
ਨਿਊਜ਼ੀਲੈਂਡ ਸਰਕਾਰ ਨੇ 10 ਅਗਸਤ ਤੋਂ ਵਿਜ਼ਟਰ ਵੀਜ਼ੇ ਦੀਆਂ ਅਰਜ਼ੀਆਂ ਲੈਣੀਆਂ ਵੀ ਬੰਦ ਕਰ ਦਿੱਤੀਆਂ ਹਨ। ਅਸਲ ਵਿਚ ਸਰਕਾਰ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਉਹ ਇੱਥੇ ਪਹਿਲਾਂ ਤੋਂ ਮੌਜੂਦ ਲੋਕਾਂ ਦੀਆਂ ਅਰਜ਼ੀਆਂ ਨੂੰ ਦੇਖਣ ਵਿਚ ਲੱਗਾ ਹੈ ਤੇ ਜਿਹੜੇ ਇੱਥੇ ਵਾਪਸ ਪਰਤ ਸਕਦੇ ਹਨ, ਉਨ੍ਹਾਂ ਨੂੰ ਲਿਆਉਣ ਵੱਲ ਲੱਗੇ ਹੋਏ ਹਨ।
ਇਸ ਦੇਸ਼ 'ਚ ਫਲੂ ਦੀ ਵੈਕਸੀਨ ਲਗਾਉਣ ਮਗਰੋਂ 5 ਲੋਕਾਂ ਦੀ ਮੌਤ, ਟੀਕਾਕਰਨ ਪ੍ਰੋਗਰਾਮ 'ਤੇ ਰੋਕ
NEXT STORY