ਮਾਸਕੋ (ਏਜੰਸੀ)- ਪਾਕਿਸਤਾਨ, ਅਮਰੀਕਾ ਅਤੇ ਤਾਲਿਬਾਨ ਵਿਚਾਲੇ ਕਤਰ ਦੀ ਰਾਜਧਾਨੀ ਦੋਹਾ ਵਿਚ ਹੋਈ ਸ਼ਾਂਤੀ ਵਾਰਤਾ ਦਾ ਕਿਸੇ ਸਮਝੌਤੇ ਤੱਕ ਨਾ ਪਹੁੰਚ ਪਾਉਣ ਨਾਲ ਨਿਰਾਸ਼ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਅਫਗਾਨਿਸਤਾਨ ਦੇ ਕਾਬੁਲ ਵਿਚ ਇਕ ਅੱਤਵਾਦੀ ਹਮਲੇ ਵਿਚ ਇਕ ਅਮਰੀਕੀ ਫੌਜੀ ਦੀ ਮੌਤ ਹੋ ਗਈ ਸੀ ਅਤੇ ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸਮੂਹ ਤਾਲੀਬਾਨ ਨੇ ਲਈ ਸੀ ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਤਾਲਿਬਾਨ ਦੇ ਨਾਲ ਸ਼ਾਂਤੀ ਵਾਰਤਾ ਖਤਮ ਹੋ ਚੁੱਕੀ ਹੈ। ਦੋਹਾ ਵਿਚ 9ਵੇਂ ਦੌਰ ਦੀ ਵਾਰਤਾ ਦੌਰਾਨ ਅਮਰੀਕਾ ਅਤੇ ਤਾਲਿਬਾਨ ਵਲੋਂ ਤਿਆਰ ਸ਼ਾਂਤੀ ਸਮਝੌਤੇ ਨਾਲ ਸਬੰਧਿਤ ਫਾਰਮੈੱਟ ਦੇ ਵੇਰਵੇ ਨੂੰ ਅਫਗਾਨਿਸਤਾਨੀ ਅਗਵਾਈ ਦੇ ਨਾਲ ਸਾਂਝਾ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਦੋ ਸਤੰਬਰ ਨੂੰ ਕਾਬੁਲ ਵਿਚ ਇਹ ਅੱਤਵਾਦੀ ਹਮਲਾ ਹੋਇਆ ਸੀ। ਅਫਗਾਨਿਸਤਾਨ ਵਿਚ ਸੁਲਹ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਜ਼ਾਲਮੇ ਖਲੀਲਜ਼ਾਦ ਨੇ ਸ਼ਾਂਤੀ ਸਮਝੌਤੇ ਦੇ ਫਾਰਮੈੱਟ ਨੂੰ ਅਫਗਾਨਿਸਤਾਨੀ ਅਗਵਾਈ ਦੇ ਨਾਲ ਸਾਂਝਾ ਕੀਤਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਹ ਬਹੁਤ ਨਿਰਾਸ਼ਾਜਨਕ ਹੈ।
ਅਮਰੀਕਾ ਅਤੇ ਤਾਲਿਬਾਨ ਸ਼ਾਂਤੀ ਸਮਝੌਤੇ 'ਤੇ ਹਸਤਾਖਰ ਕਰਨ ਦੇ ਬਹੁਤ ਨੇੜੇ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸੋਮਵਾਰ ਨੂੰ ਨਿਊਯਾਰਕ ਵਿਚ ਮੇਰੀ ਮੁਲਾਕਾਤ ਹੋਵੇਗੀ ਅਤੇ ਇਸ ਦੌਰਾਨ ਮੈਂ ਸ਼ਾਂਤੀ ਵਾਰਤਾ ਫਿਰ ਤੋਂ ਸ਼ੁਰੂ ਕਰਨ 'ਤੇ ਜ਼ੋਰ ਦੇਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸ਼ਾਂਤੀ ਵਾਰਤਾ ਖਤਮ ਹੋਣ ਸਬੰਧੀ ਟਰੰਪ ਦੇ ਐਲਾਨ ਤੋਂ ਹੈਰਾਨ ਰਹਿ ਗਏ ਹਨ। ਉਨ੍ਹਾਂ ਨੇ ਪੂਰੇ ਮੱਧ ਏਸ਼ੀਆਈ ਖੇਤਰ ਲਈ ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਹੋਣ ਦੇ ਮਹੱਤਵ 'ਤੇ ਵੀ ਰੌਸ਼ਨੀ ਪਾਈ। ਅਮਰੀਕਾ ਅਤੇ ਤਾਲਿਬਾਨ ਤਕਰੀਬਨ ਇਕ ਸਾਲ ਤੋਂ ਸ਼ਾਂਤੀ ਸਮਝੌਤੇ ਲਈ ਕੋਸ਼ਿਸ਼ਾਂ ਕਰ ਰਹੇ ਸਨ। ਸ਼ਾਂਤੀ ਸਮਝੌਤੇ ਤਹਿਤ ਯਕੀਨੀ ਕੀਤਾ ਜਾਣਾ ਸੀ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਹੋਵੇਗੀ ਅਤੇ ਇਸ ਦੇ ਬਦਲੇ ਤਾਲਿਬਾਨ ਨੂੰ ਇਹ ਗਾਰੰਟੀ ਦੇਣੀ ਹੋਵੇਗੀ ਕਿ ਉਹ ਇਸ ਦੇਸ਼ ਨੂੰ ਅੱਤਵਾਦੀਆਂ ਦੀ ਪਨਾਹਗਾਹ ਨਹੀਂ ਬਣਾਏਗਾ। ਤਾਲਿਬਾਨ ਅਤੇ ਅਮਰੀਕਾ ਵਿਚਾਲੇ ਅੰਤਿਮ ਦੌਰ ਦੀ ਵਾਰਤਾ ਦੋਹਾ ਵਿਚ ਇਕ ਸਤੰਬਰ ਨੂੰ ਹੋਈ ਸੀ। ਉਸ ਸਮੇਂ ਖਲੀਲਜ਼ਾਦ ਨੇ ਕਿਹਾ ਕਿ ਅਮਰੀਕਾ ਅਤੇ ਤਾਲਿਬਾਨ ਸਮਝੌਤੇ ਦੇ ਬਹੁਤ ਨੇੜੇ ਪਹੁੰਚ ਗਏ ਹਨ। ਇਸ ਦੌਰਾਨ ਤਾਲਿਬਾਨ ਨੇ 28 ਸਤੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਹਮਲੇ ਤੇਜ਼ ਕਰ ਦਿੱਤੇ।
ਕੈਨੇਡਾ 'ਚ ਹੋਏ ਮੁਕਾਬਲਿਆਂ 'ਚ ਭੁਲੱਥ ਦੇ ਨੌਜਵਾਨ ਨੇ ਜਿੱਤਿਆ ਗੋਲਡ ਮੈਡਲ
NEXT STORY