ਇਸਲਾਮਾਬਾਦ (ਬਿਊਰੋ): ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਤਾਲਿਬਾਨ ਦੇ ਸਰਗਰਮ ਮੈਂਬਰ ਮੁੱਲਾ ਮੁਹੰਮਦ ਰਸੂਲ ਨੂੰ ਰਿਹਾਅ ਕਰ ਦਿੱਤਾ ਹੈ। ਉਹ ਪਿਛਲੇ ਪੰਜ ਸਾਲ ਤੋਂ ਜੇਲ੍ਹ ਵਿਚ ਬੰਦ ਸੀ। ਤਾਲਿਬਾਨ ਤੋਂ ਵੱਖ ਹੋਣ ਅਤੇ ਇਕ ਨਵਾਂ ਗੁੱਟ ਬਣਾਉਣ ਦੇ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਹੁਣ ਉਹ ਤਾਲਿਬਾਨ ਵਿਚ ਵਾਪਸ ਪਰਤ ਆਇਆ ਹੈ।
ਪੜ੍ਹੋ ਇਹ ਅਹਿਮ ਖਬਰ- ਅਫ਼ਗਾਨਿਸਤਾਨ : ਤਾਲਿਬਾਨ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਕੀਤੀ ਗੋਲੀਬਾਰੀ (ਵੀਡੀਓ)
ਬੁੱਧਵਾਰ ਨੂੰ ਕਾਬੁਲ ਵਿਚ ਹੀ ਤਾਲਿਬਾਨੀ ਨੇਤਾਵਾਂ ਨੇ ਹਾਮਿਦ ਕਰਜਈ ਨਾਲ ਮੁਲਾਕਾਤ ਕੀਤੀ। ਤਾਲਿਬਾਨ ਵੱਲੋਂ ਅਨਸ ਹੱਕਾਨੀ ਨੇ ਇਸ ਬੈਠਕ ਦੀ ਪ੍ਰਧਾਨਗੀ ਕੀਤੀ। ਜਦਕਿ ਹਾਮਿਦ ਕਰਜਈ ਦੇ ਇਲਾਵਾ ਅਬਦੁੱਲਾਹ ਅਬਦੁੱਲਾਹ ਵੀ ਬੈਠਕ ਵਿਚ ਮੌਜੂਦ ਰਿਹਾ।ਤਾਲਿਬਾਨ ਨੇ ਹਾਮਿਦ ਕਰਜਈ ਨੂੰ ਦੋਹਾ ਵਿਚ ਹੋਣ ਵਾਲੀ ਬੈਠਕ ਵਿਚ ਬੁਲਾਇਆ ਹੈ ਜਿੱਥੇ ਸਰਕਾਰ ਬਣਾਉਣ ਸੰਬੰਧੀ ਚਰਚਾ ਹੋਵੇਗੀ।
ਸਕਾਟਲੈਂਡ : ਸਰਕਾਰ ਐਮਰਜੈਂਸੀ ਕੋਵਿਡ ਸ਼ਕਤੀਆਂ ਨੂੰ ਸਥਾਈ ਰੂਪ ਦੇਣ ਦੀ ਕਰ ਰਹੀ ਹੈ ਕੋਸ਼ਿਸ਼
NEXT STORY