ਕਰਾਚੀ (ਏਜੰਸੀ)- ਪਾਕਿਸਤਾਨ ਦੇ ਇਕ ਮੀਡੀਆ ਚੈਨਲ ਮੁਤਾਬਕ ਇਮਰਾਨ ਦੀ ਤੀਸਰੀ ਪਤਨੀ ਬੁਸ਼ਰਾ ਮਾਨੇਕਾ ਨੇ ਭਵਿੱਖਬਾਣੀ ਕੀਤੀ ਸੀ ਕਿ ਇਮਰਾਨ ਖਾਨ ਜੇਕਰ ਤੀਸਰਾ ਵਿਆਹ ਕਰਾਉਂਦੇ ਹਨ ਤਾਂ ਉਹ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣਨਗੇ। ਬੁਸ਼ਰਾ ਨੇ ਜਦੋਂ ਇਹ ਭਵਿੱਖਬਾਣੀ ਕੀਤੀ ਸੀ ਉਦੋਂ ਇਮਰਾਨ ਦੇ ਦੂਸਰੇ ਵਿਆਹ ਨੂੰ ਕੁਝ ਹੀ ਸਮਾਂ ਬੀਤਿਆ ਸੀ। ਇਹ ਵਿਆਹ ਟੀ.ਵੀ. ਐਂਕਰ ਰੇਹਮ ਖਾਨ ਨਾਲ ਹੋਇਆ ਸੀ। ਰੇਹਮ ਦੇ ਮਾਤਾ-ਪਿਤਾ ਤਾਂ ਪਾਕਿਸਤਾਨੀ ਸਨ ਪਰ ਉਨ੍ਹਾਂ ਦਾ ਜਨਮ ਲੀਬੀਆ ਵਿਚ ਹੋਇਆ ਸੀ। ਦੂਸਰੀ ਪਤਨੀ ਰੇਹਮ ਖਾਨ ਨਾਲ ਇਮਰਾਨ ਦਾ ਵਿਆਹ ਸਿਰਫ 10 ਮਹੀਨੇ ਹੀ ਚਲ ਸਕਿਆ ਅਤੇ 2015 ਵਿਚ ਤਲਾਕ ਹੋ ਗਿਆ। ਬਾਅਦ ਵਿਚ ਇਮਰਾਨ ਨੇ 18 ਫਰਵਰੀ ਨੂੰ ਬੁਸ਼ਰਾ ਨਾਲ ਵਿਆਹ ਕਰਵਾ ਲਿਆ। ਹੁਣ ਬੁਸ਼ਰਾ ਦੀ ਉਹ ਭਵਿੱਖਬਾਣੀ ਸੱਚ ਸਾਬਤ ਹੋਣ ਜਾ ਰਹੀ ਹੈ।
ਪਾਕਿ ਆਮ ਚੋਣਾਂ- ਕਾਨੂੰਨੀ ਰਸਤਾ ਅਪਣਾਏ ਵਿਰੋਧੀ ਧਿਰ : ਸੰਯੁਕਤ ਰਾਸ਼ਟਰ
NEXT STORY