ਇਸਲਾਮਾਬਾਦ- ਪਾਕਿਸਤਾਨ 'ਚ ਇਕ ਸਰਵੇ ਤੋਂ ਜ਼ਾਹਰ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਲੋਕਪ੍ਰਿਯਤਾ ਲਗਾਤਾਰ ਘੱਟ ਰਹੀ ਹੈ, ਜਦੋਂ ਕਿ ਉਨ੍ਹਾਂ ਦੇ ਸਿਆਸੀ ਮੁਕਾਬਲੇਬਾਜ਼ਾਂ ਦੀ ਲੋਕਪ੍ਰਿਯਤਾ 'ਚ ਵਾਧਾ ਹੋ ਰਿਹਾ ਹੈ। ਇਨ੍ਹਾਂ 'ਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੇ ਭਰਾ ਸ਼ਹਿਬਾਜ਼ ਸ਼ਰੀਫ ਦੇ ਨਾਲ-ਨਾਲ ਪੀ.ਪੀ.ਪੀ. ਦੇ ਚੇਅਰਮੈਨ ਬਿਲਾਵਲ ਭੁੱਟੋ ਜਰਦਾਰੀ ਵੀ ਸ਼ਾਮਲ ਹਨ। ਇਹ ਸਰਵੇ ਅਜਿਹੇ ਸਮੇਂ ਆਇਆ ਹੈ, ਜਦੋਂ ਇਮਰਾਨ ਖਾਨ ਦੀ ਕੁਰਸੀ 'ਤੇ ਖ਼ਤਰੇ ਨੂੰ ਲੈ ਕੇ ਕਈ ਰਿਪੋਰਟਾਂ ਸਾਹਮਣੇ ਆ ਚੁਕੀਆਂ ਹਨ।
ਇਹ ਹਨ ਅੰਕੜੇ
ਇਹ ਸਰਵੇ ਗੈਲਪ ਪਾਕਿਸਤਾਨ ਨੇ ਕੀਤਾ ਹੈ, ਜਿਸ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਕ ਨਿਊਜ਼ ਰਿਪੋਰਟ 'ਚ ਕਿਹਾ ਗਿਆ ਹੈ ਕਿ ਪੰਜਾਬ, ਖੈਬਰ ਪਖਤੂਨਖਵਾ ਅਤੇ ਸਿੰਧ ਸੂਬੇ 'ਚ ਨਵਾਜ਼ ਸ਼ਰੀਫ ਸਭ ਤੋਂ ਲੋਕਪ੍ਰਿਯ ਹਨ, ਜਦੋਂ ਕਿ ਇਮਰਾਨ ਖਾਨ ਦੀ ਲੋਕਪ੍ਰਿਯਤਾ 'ਚ ਭਾਰੀ ਗਿਰਾਵਟ ਆਈ ਹੈ। ਇਸ ਅਨੁਸਾਰ, ਪੰਜਾਬ ਸੂਬੇ 'ਚ 58 ਫੀਸਦੀ, ਖੈਬਰ ਪਖਤੂਨਖਵਾ ਸੂਬੇ 'ਚ 46 ਫੀਸਦੀ ਅਤੇ ਸਿੰਧ 'ਚ 51 ਫੀਸਦੀ ਰੇਟਿੰਗ ਨਾਲ ਨਵਾਜ਼ ਸ਼ਰੀਫ ਸਭ ਤੋਂ ਅੱਗੇ ਹਨ, ਜਦੋਂ ਕਿ ਇਮਰਾਨ ਖਾਨ ਖੈਬਰ ਪਖਤੂਨਖਵਾ 'ਚ 44 ਫੀਸਦੀ ਰੇਟਿੰਗ ਨਾਲ ਦੂਜੇ ਅਤੇ ਪੰਜਾਬ ਤੇ ਸਿੰਧ 'ਚ 33 ਫੀਸਦੀ ਰੇਟਿੰਗ ਨਾਲ ਉਹ ਤੀਜੇ ਅਤੇ ਚੌਥੇ ਨੰਬਰ 'ਤੇ ਹਨ। ਖੈਬਰ ਪਖਤੂਨਖਵਾ ਤੋਂ ਇਲਾਵਾ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 58 ਫੀਸਦੀ ਲੋਕਾਂ ਨੇ ਨਵਾਜ਼ ਸ਼ਰੀਫ ਅਤੇ ਸ਼ਹਿਬਾਜ ਸ਼ਰੀਫ ਲਈ ਆਪਣੀ ਰੇਟਿੰਗ ਦਿੱਤੀ, ਜਦੋਂ ਕਿ ਇਮਰਾਨ ਲਈ ਉਨ੍ਹਾਂ ਦਾ ਰੇਟਿੰਗ 33 ਫੀਸਦੀ ਅਤੇ ਬਿਲਾਵ ਭੁੱਟੋ ਲਈ 24 ਫੀਸਦੀ ਰਿਹਾ। ਉੱਥੇ ਹੀ ਸਿੰਧ ਸੂਬੇ 'ਚ ਲੋਕਾਂ ਨੇ ਨਵਾਜ਼ ਸ਼ਰੀਫ ਲਈ 51 ਫੀਸਦੀ ਸ਼ਹਿਬਾਜ ਸ਼ਰੀਫ ਲਈ 41 ਫੀਸਦੀ, ਬਿਲਾਵਲ ਭੁੱਟੋ ਲਈ 37 ਫੀਸਦੀ ਅਤੇ ਇਮਰਾਨ ਖਾਨ ਲਈ 33 ਫੀਸਦੀ ਰੇਟਿੰਗ ਦਿੱਤੀ।
ਕੈਨੇਡਾ 'ਚ ਕਾਲਜ ਬੰਦ ਹੋਣ ਕਾਰਨ ਪ੍ਰਭਾਵਿਤ ਭਾਰਤੀ ਵਿਦਿਆਰਥੀਆਂ ਲਈ ਜਾਰੀ ਹੋਈ ਐਡਵਾਈਜ਼ਰੀ
NEXT STORY