ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੀਤ ਯੁੱਧ ਦੀ ਉਭਰ ਰਹੀ ਮਾਨਸਿਕਤਾ ਦੀ ਵੀਰਵਾਰ ਨੂੰ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਦੇਸ਼ ਕਿਸੇ ਸਿਆਸੀ ਧੜੇ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਹੈ ਸਗੋਂ ਅਮਰੀਕਾ ਅਤੇ ਚੀਨ ਦਰਮਿਆਨ ਇਕ ਭੂਮਿਕਾ ਨਿਭਾਉਣਾ ਚਾਹੁੰਦਾ ਹੈ। 'ਸ਼ਾਂਤੀਪੂਰਨ ਅਤੇ ਖੁਸ਼ਹਾਲ ਦੱਖਣੀ ਏਸ਼ੀਆ' ਵਿਸ਼ੇ 'ਤੇ ਇਸਲਾਮਾਬਾਦ ਕਾਨਕਲੇਵ 2021 ਨੂੰ ਸੰਬੋਧਿਤ ਕਰਦੇ ਹੋਏ ਖਾਨ ਨੇ ਚੀਨ ਅਤੇ ਅਮਰੀਕਾ ਦਰਮਿਆਨ ਇਕ ਨਵੇ ਸ਼ੀਤ ਯੁੱਧ ਦੇ ਖਤਰੇ ਅਤੇ ਖੇਤਰ 'ਚ ਸ਼ਾਂਤੀ ਦੇ ਆਪਣੇ ਦ੍ਰਿਸ਼ਟੀਕੋਣ ਦੇ ਬਾਰੇ 'ਚ ਵਿਚਾਰ ਰੱਖਣ।
ਇਹ ਵੀ ਪੜ੍ਹੋ : ਈਰਾਨ ਪ੍ਰਮਾਣੂ ਸਮਝੌਤੇ 'ਤੇ ਗੱਲਬਾਤ ਵਿਆਨਾ 'ਚ ਫਿਰ ਤੋਂ ਸ਼ੁਰੂ
ਉਨ੍ਹਾਂ ਨੇ ਕਿਹਾ ਕਿ ਸਥਿਤੀ ਇਕ (ਨਵੇਂ) ਸ਼ੀਤ ਯੁੱਧ ਵੱਲ ਲਿਜਾ ਰਹੀ ਹੈ ਅਤੇ ਧੜਿਆਂ ਦਾ ਨਿਰਮਾਣ ਹੋ ਰਿਹਾ ਹੈ। ਪਾਕਿਸਤਾਨ ਨੂੰ ਇਨ੍ਹਾਂ ਧੜਿਆਂ ਦੇ ਨਿਰਮਾਣ ਨੂੰ ਰੋਕਣ ਦੀ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਕਿਸੇ ਧੜੇ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਖਾਨ ਨੇ ਕਿਹਾ ਕਿ ਵਿਸ਼ਵ ਅਤੇ ਪਾਕਿਸਤਾਨ ਨੂੰ ਅਤੀਤ 'ਚ ਮਹਾਸ਼ਕਤੀਆਂ ਦਰਮਿਆਨ ਨੁਕਸਾਨ ਝੇਲਣਾ ਪਿਆ ਹੈ ਅਤੇ ਉਹ ਕਿਸੇ ਨਵੇਂ ਟਕਰਾਅ ਵਿਰੁੱਧ ਹੈ।
ਇਹ ਵੀ ਪੜ੍ਹੋ : ਇਨਫੈਕਸ਼ਨ, ਟੀਕਾਕਰਨ ਨਾਲ ਕੋਵਿਡ-19 ਦੇ ਵੱਖ-ਵੱਖ ਵੇਰੀਐਂਟਾਂ ਤੋਂ ਮਿਲਦੀ ਹੈ ਜ਼ਿਆਦਾ ਸੁਰੱਖਿਆ : ਅਧਿਐਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਈਰਾਨ ਪ੍ਰਮਾਣੂ ਸਮਝੌਤੇ 'ਤੇ ਗੱਲਬਾਤ ਵਿਆਨਾ 'ਚ ਫਿਰ ਤੋਂ ਸ਼ੁਰੂ
NEXT STORY