ਇਸਲਾਮਾਬਾਦ- ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਮਰਾਨ ਸਰਕਾਰ ਦੇ ਦਿਨ ਗਿਣੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਨਕਲੀ ਸਰਕਾਰ ਬਹੁਤ ਹੀ ਜਲਦ ਖ਼ਤਮ ਹੋਣ ਵਾਲੀ ਹੈ। ਚਿਲਾਸ ਵਿਚ ਇਕ ਚੋਣ ਰੈਲੀ ਨੂੰ ਸੰਬੋਧਤ ਕਰਦੇ ਹੋਏ ਮਰੀਅਮ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਘਰ ਦਾ ਰਾਹ ਦਿਖਾਇਆ ਜਾਣਾ ਚਾਹੀਦਾ ਹੈ। ਫਰਜ਼ੀ ਸ਼ਾਸਕਾਂ ਦੇ ਦਿਨ ਪੂਰੇ ਹੋ ਚੁੱਕੇ ਹਨ ਤੇ ਇਨ੍ਹਾਂ ਨੂੰ ਸਭ ਤੋਂ ਵੱਡਾ ਝਟਕਾ 15 ਨਵੰਬਰ ਨੂੰ ਲੱਗੇਗਾ।
ਚੋਣਾਂ ਤੋਂ ਪਹਿਲਾਂ ਹੋ ਰਹੀ ਹੇਰਾ ਫੇਰੀ-
ਮੀਡੀਆ ਨਾਲ ਗੱਲਬਾਤ ਦੌਰਾਨ ਮਰੀਅਮ ਨੇ ਕਿਹਾ ਕਿ ਪਾਕਿਸਤਾਨ ਦੇ ਨਕਲੀ ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਕਿ ਕਿਵੇਂ ਲੋਕ ਮਹਿੰਗਾਈ ਕਾਰਨ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਵਰਤਮਾਨ ਸਰਕਾਰ ਨੂੰ 'ਨਿਕੰਮੀ ਸਰਕਾਰ' ਕਿਹਾ। ਮਰੀਅਮ ਨਵਾਜ਼ ਸ਼ਰੀਫ ਨੇ ਇਹ ਵੀ ਦੋਸ਼ ਲਾਇਆ ਕਿ ਗਿਲਗਿਤ-ਬਲਿਤਸਤਾਨ ਵਿਚ ਚੋਣਾਂ ਤੋਂ ਪਹਿਲਾਂ ਵੀ ਵੋਟਾਂ ਦੀ ਹੇਰਾ ਫੇਰੀ ਹੋ ਰਹੀ ਹੈ ਤੇ ਲੋਕਾਂ ਨੂੰ ਆਪਣੀਆਂ ਵੋਟਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਚੋਰੀ ਹੋਣ ਤੋਂ ਰੋਕਣਾ ਚਾਹੀਦਾ ਹੈ।
ਪਾਕਿਸਤਾਨ ਨੇ ਘੋਸ਼ਣਾ ਕੀਤਾ ਸੀ ਕਿ ਉਹ 15 ਨਵੰਬਰ ਨੂੰ ਗਿਲਗਿਤ-ਬਲਿਤਸਤਾਨ ਵਿਧਾਨ ਸਭਾ ਲਈ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਉਹ ਇਸ ਸਰਕਾਰ ਨੂੰ ਸਰਕਾਰ ਦਾ ਦਰਜਾ ਨਹੀਂ ਦਿੰਦੀ ਹੈ।
ਸੱਤਾ ਤੋਂ ਬਾਹਰ ਹੋ ਜਾਵੇਗੀ ਇਮਰਾਨ ਖਾਨ ਦੀ ਸਰਕਾਰ-
ਇਸ ਤੋਂ ਪਹਿਲਾਂ ਮਰੀਅਮ ਨਵਾਜ਼ ਨੇ ਕਿਹਾ ਸੀ ਕਿ ਜਨਵਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਸੱਤਾ ਵਿਚੋਂ ਬਾਹਰ ਹੋ ਜਾਵੇਗੀ।
ਉੱਥੇ ਹੀ, ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਪਾਕਿਸਤਾਨ ਸਰਕਾਰ ਦੇ ਮੰਤਰੀ ਅਤੇ ਅਧਿਕਾਰੀਆਂ ਨੂੰ 3 ਦਿਨਾਂ ਦੇ ਅੰਦਰ ਗਿਲਗਿਤ-ਬਲਿਤਸਤਾਨ ਛੱਡਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਚੋਣ ਜ਼ਾਬਤਾ ਉਲੰਘਣ ਦਾ ਦੋਸ਼ ਵੀ ਲਗਾਇਆ ਗਿਆ ਹੈ।
ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’
NEXT STORY