ਇਸਲਾਮਾਬਾਦ : ਪ੍ਰਧਾਨ ਮੰਤਰੀ ਇਮਰਾਨ ਖਾਨ ਲਗਾਤਾਰ ਪਾਕਿਸਤਾਨ ਵਿਚ ਸੁਸ਼ਾਸਨ ਦਾ ਦਾਅਵਾ ਕਰਦੇ ਹਨ। ਹਾਲਾਂਕਿ ਉਨ੍ਹਾਂ ਦੇ ਇਸ ਦਾਅਵੇ ਦੀ ਬੁੱਧਵਾਰ ਨੂੰ ਹਵਾ ਨਿਕਲ ਗਈ। ਇਕ ਲੀਕ ਹੋਏ ਸਰਕਾਰੀ ਦਸਤਾਵੇਜ਼ ਤੋਂ ਪਤਾ ਲੱਗਾ ਹੈ ਕਿ ਇਮਰਾਨ ਸਰਕਾਰ ਪਾਕਿਸਤਾਨ ਦੀ ਜਨਤਾ ਲਈ ਕੋਰੋਨਾ ਵੈਕਸੀਨ ਖ਼ਰੀਦਣ ਦੀ ਜਗ੍ਹਾ, ਵੀ.ਵੀ.ਆਈ.ਪੀ. ਲਈ ਜਹਾਜ਼ ਖ਼ਰੀਦਣ ਲਈ ਪੈਸਾ ਖ਼ਰਚ ਕਰ ਰਹੀ ਹੈ।
ਇਹ ਵੀ ਪੜ੍ਹੋ : ਕੋਸੋਵੋ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਨੇ ਸੰਭਾਲਿਆ ਅਹੁਦਾ
ਪਸ਼ਤੂਨ ਮੀਡੀਆ ਦੇ ਇਕ ਟਵਿਟਰ ਹੈਂਡਲ ਮੁਤਾਬਕ, ‘ਪਾਕਿਸਤਾਨ ਨੇ ਆਪਣੀ ਗ਼ਰੀਬ ਆਬਾਦੀ ਲਈ ਵੈਕਸੀਨ ਖ਼ਰੀਦਣ ਲਈ ਇਕ ਪੈਸਾ ਨਹੀਂ ਦਿੱਤਾ ਹੈ ਪਰ ਵੀ.ਵੀ.ਆਈ.ਪੀ. ਏਅਰਕ੍ਰਾਫਟ ਖ਼ਰੀਦਣ ਲਈ ਕਰੀਬ 20 ਲੱਖ ਅਮਰੀਕੀ ਡਾਲਰ ਖਰਚ ਕਰ ਰਹੀ ਹੈ।’
ਵੀ.ਵੀ.ਆਈ.ਪੀ. ਜਹਾਜ਼ਾਂ ਦੇ ਬਾਰੇ ਵਿਚ ਜਾਣਕਾਰੀ ਸਾਊਥ ਏਸ਼ੀਆ ਪ੍ਰੈਸ ਵੱਲੋਂ ਸਾਂਝੀ ਕੀਤੀ ਗਈ ਸੀ। ਟਵੀਟ ਵਿਚ ਕਿਹਾ ਗਿਆ ਹੈ, ‘0South1siaPress ਦੇ ਹੱਥ ਲੱਗੇ ਗੁਪਤ ਪਾਕਿਸਤਾਨੀ ਸਰਕਾਰੀ ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ ਕੈਬਨਿਟ ਡਿਵੀਜ਼ਨ ਵੀ.ਵੀ.ਆਈ.ਪੀ. ਜਹਜ਼ ’ਤੇ 0.3 ਮਿਲੀਅਨ ਰੁਪਏ (ਕਰੀਬ 20 ਲੱਖ ਅਮਰੀਕੀ ਡਾਲਰ) ਖ਼ਰਚ ਕਰਨ ਲਈ ਕੱਲ ਇਕ ਮਨਜੂਰੀ ਦੇਵੇਗਾ। ਇਸ ਜਹਾਜ਼ ਦੀ ਵਰਤੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਰਾਸ਼ਟਰਪਤੀ ਵੱਲੋਂ ਕੀਤਾ ਜਾਵੇਗਾ।’
ਇਹ ਵੀ ਪੜ੍ਹੋ : ਪਾਕਿ ’ਚ ਇਕ ਹੋਰ ਹਿੰਦੂ ਲੜਕੀ ਨੂੰ ਅਗਵਾ ਕਰ ਕੇ ਕੀਤਾ ਧਰਮ ਪਰਿਵਰਤਣ
ਤੁਹਾਨੂੰ ਦੱਸ ਦੇਈਏ ਕਿ ਸਰਕਾਰੀ ਦਸਤਾਵੇਜ਼ ’ਤੇ 6 ਅਪ੍ਰੈਲ 2021 ਦੀ ਤਾਰੀਖ਼ ਦਰਜ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਦੀ ਆਰਥਿਕ ਤਾਲਮੇਲ ਕਮੇਟੀ (ਈ.ਸੀ.ਸੀ.) ਦੀ ਬੈਠਕ ਬੁੱਧਵਾਰ ਨੂੰ 7 ਅਪ੍ਰੈਲ 2021 ਨੂੰ ਹੋਵੇਗੀ। ਇਸ ਪੱਤਰ ਮੁਤਾਬਕ ਵਿੱਤ ਅਤੇ ਮਾਲੀਆ ਮੰਤਰੀ ਬੈਠਕ ਦੀ ਪ੍ਰਧਾਨਗੀ ਕਰਨਗੇ।
ਇਹ ਵੀ ਪੜ੍ਹੋ : ਜਨਮ ਤੋਂ ਨਹੀਂ ਹੈ ਖੱਬਾ ਹੱਥ, ਇਕ ਹੱਥ ਨੂੰ ਬਣਾਇਆ ਤਾਕਤ, ਦੁਬਈ ਪੈਰਾ ਬੈਡਮਿੰਟਨ 'ਚ ਪਲਕ ਨੇ ਮਾਰੀ ਬਾਜ਼ੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ ਸੀਨੀਅਰ ਪੱਤਰਕਾਰ ਹਰਵਿੰਦਰ ਰਿਆੜ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਆਖਰੀ ਵਿਦਾਈ (ਤਸਵੀਰਾਂ)
NEXT STORY