ਜਲੰਧਰ : ਜਲੰਧਰ ਦੀ ਰਹਿਣ ਵਾਲੀ ਪੈਰਾ ਬੈਡਮਿੰਟਨ ਖਿਡਾਰੀ ਪਲਕ ਕੋਹਲੀ ਨੇ ਐਤਵਾਰ ਨੂੰ ਦੁਬਈ ਪੈਰਾ ਬੈਡਮਿੰਟਨ ਇੰਟਰ ਨੈਸ਼ਨਲ ਵਿਚ 3 ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਪਲਕ ਨੇ ਏਕਲ ਮੁਕਾਬਲੇ ਵਿਚ ਸਿਲਵਰ, ਡਬਲ ਅਤੇ ਮਿਕਸ ਡਬਲ ਵਿਚ 2 ਕਾਂਸੀ ਤਮਗੇ ਆਪਣੇ ਨਾਮ ਕੀਤੇ। ਪਲਕ ਪਹਿਲਾਂ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕਈ ਤਮਗੇ ਜਿੱਤ ਚੁੱਕੀ ਹੈ। ਪਲਕ ਦੀ ਇਸ ਉਪਲਬੱਧੀ ਦੇ ਬਾਅਦ ਉਸ ਦਾ ਪਰਿਵਾਰ ਕਾਫ਼ੀ ਖ਼ੁਸ਼ ਹੈ। ਪਲਕ ਨੇ ਕਿਹਾ ਕਿ ਉਸ ਦਾ ਟੀਚਾ ਪੈਰਾ ਓਲੰਪਿਕ ਵਿਚ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਗੋਡਲ ਮੈਡਲ ਜਿੱਤਣਾ ਹੈ।
ਇਹ ਵੀ ਪੜ੍ਹੋ: IPL 2021: ਹਰਭਜਨ ਸਿੰਘ ਨੇ ਕੋਰੋਨਾ ਟੈਸਟ ਨੈਗੇਟਿਵ ਆਉਣ ਦੀ ਖ਼ੁਸ਼ੀ ’ਚ ਪਾਇਆ ਭੰਗੜਾ, ਵੇਖੋ ਵੀਡੀਓ
ਪਿਤਾ ਮਹੇਸ਼ ਕੋਹਲੀ ਨੇ ਧੀ ਦੀ ਜਿੱਤ ’ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਪਲਕ ਨੇ ਦੇਸ਼ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਨਮ ਤੋਂ ਹੀ ਪਲਕ ਦਾ ਖੱਬਾ ਹੱਥ ਨਹੀਂ ਹੈ। ਸਾਲ 2017 ਵਿਚ ਉਸ ਨੇ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਸੀ। ਪਲਕ ਇਸ ਸਮੇਂ ਵਿਸ਼ਵ ਰੈਂਕਿੰਗ ਵਿਚ ਪੰਜਵੇਂ ਸਥਾਨ ’ਤੇ ਹੈ।
ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ ਨਿਭਾਇਆ ਵਾਅਦਾ, ਨਟਰਾਜਨ ਤੇ ਸ਼ਾਰਦੁਲ ਤੋਂ ਬਾਅਦ ਇਸ ਖਿਡਾਰੀ ਨੂੰ ਵੀ ਦਿੱਤੀ ਤੋਹਫ਼ੇ ’ਚ ‘ਥਾਰ’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਉਇਗਰ ਭਾਈਚਾਰੇ ਨੇ ਕੈਨੇਡਾ ਨੂੰ 2022 ਬੀਜਿੰਗ ਓਲੰਪਿਕ ਦਾ ਬਾਈਕਾਟ ਕਰਨ ਦੀ ਕੀਤੀ ਅਪੀਲ
NEXT STORY