ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇੰਸਾਫ਼ (ਪੀਟੀਆਈ) ਨੇ ਸੁਰੱਖਿਆ ਕਾਰਨ ਦਾ ਹਵਾਲਾ ਦਿੰਦੇ ਹੋਏ ਅਧਿਕਾਰੀਆਂ ਵਲੋਂ ਮਨਜ਼ੂਰੀ ਰੱਦ ਕੀਤੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਇਸਲਾਮਾਬਾਦ ਦੇ ਉਪਨਗਰੀ ਇਲਾਕੇ 'ਚ ਆਪਣੀ ਰੈਲੀ ਮੁਲਤਵੀ ਕਰ ਦਿੱਤੀ। ਪਾਰਟੀ ਦੀ ਸ਼ਾਮ 6 ਵਜੇ ਤਰਨੋਲ 'ਚ ਸ਼ਕਤੀ ਪ੍ਰਦਰਸ਼ਨ ਕਰਨ ਦੀ ਯੋਜਨਾ ਸੀ ਅਤੇ ਇਸ ਲਈ ਉਸ ਨੇ ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਤੋਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐੱਨ.ਓ.ਸੀ.) ਹਾਸਲ ਕਰ ਲਿਆ ਸੀ।
ਨਗਰ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇਹ ਕਹਿੰਦੇ ਹੋਏ ਮਨਜ਼ੂਰੀ ਰੱਦ ਕਰ ਦਿੱਤੀ ਕਿ ਸੁਰੱਖਿਆ ਕਾਰਨਾਂ ਕਰ ਕੇ ਡਿਪਟੀ ਕਮਿਸ਼ਨ ਵਲੋਂ ਜਾਰੀ ਐੱਨ.ਓ.ਸੀ. ਦੀ ਨਵੇਂ ਸਿਰੇ ਤੋਂ ਸਮੀਖਿਆ ਕੀਤੀ ਗਈ ਹੈ। ਇਕ ਅਧਿਕਾਰਤ ਪ੍ਰੈੱਸ ਬਿਆਨ 'ਚ ਕਿਹਾ ਗਿਆ ਹੈ ਕਿ ਮੁੱਖ ਕਮਿਸ਼ਨਰ ਨੇ ਮੌਜੂਦਾ ਸਮੇਂ ਸੁਰੱਖਿਆ ਸਥਿਤੀ, ਮੁਹੱਰਮ, ਸੁਰੱਖਿਆ ਚਿੰਤਾਵਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਰਿਪੋਰਟ ਦੇ ਮੱਦੇਨਜ਼ਰ ਰਾਜਨੀਤਕ ਸਭਾ ਲਈ ਜਾਰੀ ਪ੍ਰਮਾਣ ਪੱਤਰ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਸ਼ੁਰੂਆਤ 'ਚ ਪੀ.ਟੀ.ਆਈ. ਅਗਵਾਈ 'ਚ ਮਨਜ਼ੂਰੀ ਰੱਦ ਹੋਣ ਦੇ ਬਾਵਜੂਦ ਰੈਲੀ ਕਰਨ ਦੀ ਧਮਕੀ ਦਿੱਤੀ ਸੀ। ਪੀ.ਟੀ.ਆਈ. ਦੇ ਨੇਤਾ ਉਮਰ ਅਯੂਬ ਖਾਨ ਨੇ ਸ਼ੁੱਕਰਵਾਰ ਦੇਰ ਰਾਤ ਕਿਹਾ ਕਿ ਉਨ੍ਹਾਂ ਦੀ ਪਾਰਟੀ ਰੈਲੀ ਜ਼ਰੂਰ ਕਰੇਗੀ, ਭਾਵੇਂ ਕੁਝ ਵੀ ਹੋ ਜਾਵੇ। ਅੱਜ ਉਮਰ ਨੇ ਪਾਰਟੀ ਮੁਖੀ ਗੌਹਰ ਖਾਨ ਨਾਲ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਰੈਲੀ ਨੂੰ ਮੁਹੱਰਮ ਹੋਣ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਕਡ ਫੂਡ ਦੇ ਸ਼ੌਕੀਣ ਹੋ ਜਾਣ ਸਾਵਧਾਨ! ਫੈਲ ਰਹੀ ਅਨੋਖੀ ਖ਼ਤਰਨਾਕ ਬਿਮਾਰੀ, ਜਾਣੋ ਕੀ ਹਨ ਲੱਛਣ
NEXT STORY