ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫਿਰ ਵਾਰ ਆਪਣੀਆਂ ਹਰਕਤਾਂ ਨੂੰ ਲੈ ਕੇ ਸ਼ਰਮਸਾਰ ਹੋਣਾ ਪਿਆ ਹੈ। ਐਤਵਾਰ ਨੂੰ ਉਨ੍ਹਾਂ ਨੇ ਗਿਲਗਿਤ-ਬਾਲਟਿਸਤਾਨ ਦੀਆਂ ਕਈ ਖੂਬਸੂਰਤਾਂ ਤਸਵੀਰਾਂ ਟਵੀਟ ਰਾਹੀਂ ਸ਼ੇਅਰ ਕੀਤੀਆਂ। ਜਿਨ੍ਹਾਂ 'ਚੋਂ ਇਕ ਤਸਵੀਰ ਅਮਰੀਕਾ ਦੇ ਕੈਲੀਫੋਰਨੀਆ ਦੀ ਸੀ। ਹੁਣ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਆਪਣੇ ਪੁਰਾਣੇ ਟਵੀਟ ਨੂੰ ਡਿਲੀਟ ਕਰ ਦੋਬਾਰਾ ਟਵੀਟ ਕੀਤਾ। ਹਾਲਾਂਕਿ, ਉਸ ਵੇਲੇ ਤੱਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਬੇਇੱਜ਼ਤੀ ਹੋ ਚੁੱਕੀ ਸੀ।
ਇਹ ਵੀ ਪੜ੍ਹੋ -UN ਸਟੱਡੀ 'ਚ ਖੁਲਾਸਾ, ਕੋਰੋਨਾ ਮਹਾਮਾਰੀ ਕਾਰਣ ਇਕ ਅਰਬ ਤੋਂ ਜ਼ਿਆਦਾ ਲੋਕ ਹੋ ਸਕਦੇ ਹਨ ਗਰੀਬ
ਖੂਬਸੂਰਤ ਇਲਾਕਾ ਹੈ ਗਿਲਗਿਤ-ਬਾਲਟਿਸਤਾਨ
ਠੰਡ ਦਾ ਮੌਸਮ ਆਉਂਦੇ ਹੀ ਮਕਬੂਜ਼ਾ ਕਮਸ਼ੀਰ ਦੇ ਗਿਲਗਿਤ-ਬਾਲਟਿਸਤਾਨ ਇਲਾਕੇ 'ਚ ਰੰਗ-ਬਿਰੰਗੇ ਫੁੱਲ-ਪੱਤਿਆਂ ਦੇ ਕਾਰਣ ਵਾਦੀਆਂ ਖੂਬਸੂਰਤ ਹੋ ਜਾਂਦੀਆਂ ਹਨ। ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਗਿਆ ਇਹ ਇਲਾਕਾ ਪਾਕਿਸਤਾਨ ਦੇ ਸਭ ਤੋਂ ਖੂਬਸੂਰਤ ਜਗ੍ਹਾ 'ਚ ਸ਼ੁਮਾਰ ਕੀਤਾ ਜਾਂਦਾ ਹੈ। ਇਸ ਇਲਾਕੇ ਤੋਂ ਹੀ ਹੋ ਕੇ ਚੀਨ-ਪਾਕਿਸਤਾਨ ਆਰਥਿਕ ਗਲੀਆਰਾ ਵੀ ਗੁਜ਼ਰਦਾ ਹੈ ਜਿਸ ਕਾਰਣ ਸਿਆਸੀ ਤੌਰ 'ਤੇ ਇਸ ਦਾ ਖਾਸ ਮਹੱਤਵ ਹੈ।
ਹਾਲ ਹੀ 'ਚ ਗਿਲਗਿਤ ਬਾਲਟਿਸਤਾਨ 'ਚ ਹੋਈਆਂ ਸਨ ਚੋਣਾਂ
ਕੁਝ ਦਿਨ ਪਹਿਲਾਂ ਹੀ ਗਿਲਗਿਤ-ਬਾਲਟਿਸਤਾਨ 'ਚ ਪਾਕਿਸਤਾਨ ਦੀ ਸਰਕਾਰ ਨੇ ਜ਼ਬਰਦਸਤੀ ਚੋਣਾਂ ਕਰਵਾਈਆਂ ਸਨ। ਸਰਕਾਰ ਵੱਲੋਂ ਧਾਂਧਦੀ ਦੇ ਬਾਵਜੂਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇਸਲਾਮਾਬਾਦ 'ਚ ਕਾਬਜ਼ ਪਾਰਟੀ ਇਥੇ ਦੀਆਂ ਚੋਣਾਂ 'ਚ ਜਿੱਤ ਹਾਸਲ ਨਹੀਂ ਕਰ ਪਾਈ। ਹਾਲਾਂਕਿ, ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਮਰਾਨ ਖਾਨ ਦੀ ਪਾਰਟੀ ਪਾਕਿਸਾਤਨ ਤਹਿਰੀਕ-ਏ-ਇਨਸਾਫ ਇਥੇ ਸਰਕਾਰ ਬਣਾਉਣ 'ਚ ਕਾਮਯਾਬ ਹੋ ਜਾਵੇਗੀ।
ਇਹ ਵੀ ਪੜ੍ਹੋ -ਮਾਸਕੋ 'ਚ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ
UN ਸਟੱਡੀ 'ਚ ਖੁਲਾਸਾ, ਕੋਰੋਨਾ ਲਾਗ ਦੀ ਬੀਮਾਰੀ ਕਾਰਨ ਇਕ ਅਰਬ ਤੋਂ ਜ਼ਿਆਦਾ ਲੋਕ ਹੋ ਸਕਦੇ ਹਨ ਗਰੀਬ
NEXT STORY