ਪਾਕਿਸਤਾਨ—ਪਾਕਿਸਤਾਨ ਦੇ ਮਸ਼ਹੂਰ ਨੇਤਾ ਅਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ 'ਤੇ ਉਨ੍ਹਾਂ ਦੀ ਪਾਰਟੀ ਦੀ ਇਕ ਮਹਿਲਾ ਨੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਗਾਇਆ ਹੈ। ਪਾਕਿਸਤਾਨ ਤਹਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਚੀਫ ਇਮਰਾਨ 'ਤੇ ਦੋਸ਼ ਲੱਗਣ ਤੋਂ ਬਾਅਦ ਮਹਿਲਾ ਨੇਤਾ ਆਇਸ਼ਾ ਗੁਲਾਲਈ ਨੇ ਪਾਰਟੀ ਅਤੇ ਨੈਸ਼ਨਲ ਅਸੇਂਬਲੀ, ਦੋਵਾਂ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਆਇਸ਼ਾ ਨੇ ਇਮਰਾਨ ਖਾਨ 'ਤੇ ਪਾਰਟੀ ਦੀ ਮਹਿਲਾ ਨੇਤਾਵਾਂ 'ਤੇ ਉਤਪੀੜਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਪੀ.ਟੀ.ਆਈ. ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਆਇਸ਼ਾ ਨੇ ਪੈਸੇ ਲਈ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀ.ਐੱਮ.ਐੱਲ.ਐੱਨ.) ਨੂੰ ਆਪਣੀ 'ਆਤਮਾ' ਵੇਚ ਦਿੱਤੀ ਹੈ।
ਇਕ ਪ੍ਰੈਸ ਕਾਨਫਰੰਸ 'ਚ ਦੋਸ਼ ਲਗਾਇਆ ਕਿ ਪੀ.ਟੀ.ਆਈ. ਨਾਲ ਜੁੜੀਆਂ ਮਹਿਲਾਵਾਂ ਦੀ ਇੱਜਤ ਸੁਰੱਖਿਅਤ ਨਹੀਂ ਹੈ। ਪਾਰਟੀ ਛੱਡਣ ਦਾ ਐਲਾਨ ਕਰਦੇ ਹੋਏ ਆਇਸ਼ਾ ਨੇ ਕਿਹਾ ਕਿ ਮੇਰੀ ਇਮਾਨਦਾਰੀ ਮੇਰੇ ਲਈ ਸਭ ਤੋਂ ਵੱਧ ਮਾਇਨੇ ਰੱਖਦੀ ਹੈ ਅਤੇ ਜਦੋਂ ਗੱਲ ਸਨਮਾਨ ਅਤੇ ਇੱਜਤ ਦੀ ਹੋਵੇ ਤਾਂ ਮੈਂ ਸਮਝੌਤਾ ਨਹੀਂ ਕਰ ਸਕਦੀ।
ਆਇਸ਼ਾ ਨੇ ਇਮਰਾਨ 'ਤੇ ਪਾਰਟੀ ਦੀਆਂ ਮਹਿਲਾ ਨੇਤਾਵਾਂ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਗਾਇਆ। ਹਾਲਾਂਕਿ ਉਨ੍ਹਾਂ ਨੇ ਮੈਸੇਜ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿ ਮੈਸੇਜ ਇਨੇ ਘਟੀਆ ਸਨ ਕਿ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਖਾਨ 'ਤੇ ਨਿਸ਼ਾਨਾ ਵਿਨ੍ਹਦੇ ਹੋਏ ਆਇਸ਼ਾ ਨੇ ਕਿਹਾ ਕਿ ਉਹ 'ਮਾਨਸਿਕ ਸਮੱਸਿਆ' ਨਾਲ ਲੜ ਰਹੇ ਹਨ ਅਤੇ ਆਪਣੇ ਤੋਂ ਬਿਹਤਰ ਲੋਕਾਂ ਤੋਂ ਉਨ੍ਹਾਂ ਨੂੰ ਜਲਣ ਹੁੰਦੀ ਹੈ। ਆਇਸ਼ਾ ਨੇ ਇਮਰਾਨ ਖਾਨ ਨੂੰ ਚਰਿੱਤਰਹੀਣ ਦੱਸਦੇ ਹੋਏ ਦੋ ਨਬੰਰ ਦਾ ਪਠਾਨ ਕਿਹਾ ਹੈ।
ਮਾਂ ਦਾ ਦੁੱਧ ਨਾ ਪੀਣ ਵਾਲੇ 1 ਲੱਖ ਬੱਚੇ ਹੋਏ ਬੀਮਾਰੀਆਂ ਦੇ ਸ਼ਿਕਾਰ : ਰਿਪੋਰਟ
NEXT STORY