ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਸਾਬਕਾ ਪਤਨੀਆਂ ਨੇ ਉਨ੍ਹਾਂ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਗੱਲ ’ਤੇ ਰਾਹਤ ਪ੍ਰਗਟਾਈ ਕਿ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਇਤਿਹਾਸ ਰਚਣਗੇ 5 ਭਾਰਤੀ, ਪ੍ਰਤੀਨਿਧੀ ਸਭਾ ਲਈ ਹੋਣ ਵਾਲੀਆਂ ਚੋਣਾਂ 'ਚ ਜਿੱਤ ਲਗਭਗ ਤੈਅ
ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਖਾਨ ਨੇ 3 ਵਿਆਹ ਕਰਵਾਏ ਹਨ। 2 ਵਿਆਹ ਉਨ੍ਹਾਂ ਦੇ ਤਲਾਕ ਨਾਲ ਖ਼ਤਮ ਹੋ ਗਏ। ਉਨ੍ਹਾਂ ਦਾ ਪਹਿਲਾ ਵਿਆਹ ਬ੍ਰਿਟੇਨ ਦੇ ਅਰਬਪਤੀ ਦੀ ਬੇਟੀ ਜੇਮਿਮਾ ਗੋਲਡਸਮਿਥ ਨਾਲ ਹੋਇਆ ਸੀ। ਉਨ੍ਹਾਂ ਤੋਂ ਖਾਨ ਦੇ ਦੋ ਪੁੱਤਰ ਹਨ। ਉਨ੍ਹਾਂ ਦਾ ਦੂਜਾ ਵਿਆਹ 2015 ’ਚ ਟੀ. ਵੀ. ਐਂਕਰ ਰੇਹਮ ਖਾਨ ਨਾਲ ਹੋਇਆ ਸੀ, ਜੋ ਸਿਰਫ਼ 10 ਮਹੀਨੇ ਹੀ ਰਿਹਾ। ਇਮਰਾਨ ਨੇ ਤੀਜਾ ਵਿਆਹ 2018 ’ਚ ਆਪਣੀ ‘ਰੂਹਾਨੀ ਗਾਈਡ’ ਬੁਸ਼ਰਾ ਮੇਨਕਾ ਨਾਲ ਕੀਤਾ ਸੀ।
ਇਹ ਵੀ ਪੜ੍ਹੋ: ਇਮਰਾਨ 'ਤੇ ਜਾਨਲੇਵਾ ਹਮਲੇ ਤੋਂ ਬਾਅਦ ਇਸਲਾਮਾਬਾਦ 'ਚ ਲਗਾਇਆ ਗਿਆ ਲਾਕਡਾਊਨ
ਖਾਨ ਦੀ ਸਾਬਕਾ ਪਤਨੀ ਗੋਲਡਸਮਿਥ ਨੇ ਇਸ ਗੱਲ ’ਤੇ ਰਾਹਤ ਜ਼ਾਹਰ ਕੀਤੀ ਹੈ ਕਿ ਉਨ੍ਹਾਂ ਦੇ ਸਾਬਕਾ ਪਤੀ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੇ ਖਾਨ ਨੂੰ ਬਚਾਉਣ ਵਾਲੇ ਵਿਅਕਤੀ ਇਬਤੇਸਾਮ ਨੂੰ "ਹੀਰੋ" ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਨੇ ਹਮਲਾਵਰ ਨੂੰ ਫੜਨ ਵਾਲੇ ਵਿਅਕਤੀ ਦਾ ਧੰਨਵਾਦ ਕੀਤਾ ਹੈ। ਗੋਲਡਸਮਿਥ 2004 ਵਿੱਚ ਇਮਰਾਨ ਖਾਨ ਤੋਂ ਵੱਖ ਹੋ ਗਈ ਸੀ। ਦੱਸ ਦੇਈਏ ਕਿ ਇਮਰਾਨ ਖਾਨ 'ਤੇ ਇਹ ਹਮਲਾ ਪੰਜਾਬ ਸੂਬੇ ਦੇ ਵਜ਼ੀਰਾਬਾਦ ਸ਼ਹਿਰ ਦੇ ਅੱਲ੍ਹਾਵਾਲਾ ਚੌਕ ਨੇੜੇ ਹੋਇਆ ਸੀ। ਉਹ ਛੇਤੀ ਚੋਣਾਂ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਤੱਕ 'ਲੌਂਗ ਮਾਰਚ' ਦੀ ਅਗਵਾਈ ਕਰ ਰਹੇ ਸਨ।
ਇਹ ਵੀ ਪੜ੍ਹੋ: ਇਸ ਕਾਕਟੇਲ ਡ੍ਰਿੰਕ ’ਚ ਮਿਲਿਆ ਹੈ 24 ਕੈਰੇਟ ਸੋਨਾ, ਕੀਮਤ 12.35 ਲੱਖ ਰੁਪਏ!
‘ਇਮਰਾਨ ਖ਼ਾਨ ’ਤੇ ਨਹੀਂ ਹੋਈ ਫਾਇਰਿੰਗ, ਜ਼ਖ਼ਮੀ ਹੋਣ ਦੀ ਕਹਾਣੀ ਝੂਠੀ’, ਪਾਕਿ ਗ੍ਰਹਿ ਮੰਤਰੀ ਦਾ ਦਾਅਵਾ
NEXT STORY