ਇਸਲਾਮਾਬਾਦ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਨੂੰ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਪ੍ਰਧਾਨ ਇਮਰਾਨ ਖਾਨ 'ਤੇ ਵੀਰਵਾਰ ਨੂੰ ਗੁਜਰਾਂਵਾਲਾ 'ਚ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ। ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਅਗਲੇ ਹੁਕਮਾਂ ਤੱਕ ਇਸਲਾਮਾਬਾਦ ਵਿੱਚ ਲਾਕਡਾਊਨ ਰਹੇਗਾ। ਹਾਲਾਂਕਿ, ਇਸਲਾਮਾਬਾਦ ਵਿੱਚ ਲਾਕਡਾਊਨ ਦੌਰਾਨ, ਜ਼ਰੂਰੀ ਸੇਵਾਵਾਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਜਲ ਸਪਲਾਈ, ਰਾਸ਼ਨ ਸਪਲਾਈ ਅਤੇ ਮੈਡੀਕਲ ਸੇਵਾਵਾਂ ਆਦਿ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ: ਇਸ ਕਾਕਟੇਲ ਡ੍ਰਿੰਕ ’ਚ ਮਿਲਿਆ ਹੈ 24 ਕੈਰੇਟ ਸੋਨਾ, ਕੀਮਤ 12.35 ਲੱਖ ਰੁਪਏ!
ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸਮਰਥਕ ਇਮਰਾਨ ਖਾਨ ਦੀ ਹੱਤਿਆ ਦੀ ਕੋਸ਼ਿਸ਼ ਦੇ ਖਿਲਾਫ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਸੜਕਾਂ ’ਤੇ ਉਤਰ ਆਏ। ਕਾਰਕੁਨਾਂ ਨੇ ਥਾਂ-ਥਾਂ ’ਤੇ ਟੋਲ ਪਲਾਜ਼ਿਆਂ ’ਤੇ ਪ੍ਰਦਰਸ਼ਨ ਕੀਤਾ ਅਤੇ ਜੀ. ਟੀ. ਰੋਡ ਜਾਮ ਕਰ ਦਿੱਤਾ। ਪੀ. ਟੀ. ਆਈ. ਦੇ ਸੀਨੀਅਰ ਨੇਤਾ ਫਵਾਦ ਚੌਧਰੀ ਨੇ ਦੋਸ਼ ਲਾਇਆ, ‘‘ਇਹ ਹਮਲਾ ਇਮਰਾਨ ’ਤੇ ਇਕ ਸੋਚੀ-ਸਮਝੀ ਹੱਤਿਆ ਦੀ ਕੋਸ਼ਿਸ਼ ਸੀ ਅਤੇ ਉਹ ਵਾਲ-ਵਾਲ ਬਚ ਗਏ। ਹਮਲਾ ਕਿਸੇ 9 ਐੱਮ. ਐੱਮ. ਪਿਸਤੌਲ ਨਾਲ ਨਹੀਂ, ਸਗੋਂ ਆਟੋਮੈਟਿਕ ਹਥਿਆਰ ਨਾਲ ਕੀਤਾ ਗਿਆ।’’
ਇਹ ਵੀ ਪੜ੍ਹੋ: ਅਮਰੀਕਾ 'ਚ ਇਤਿਹਾਸ ਰਚਣਗੇ 5 ਭਾਰਤੀ, ਪ੍ਰਤੀਨਿਧੀ ਸਭਾ ਲਈ ਹੋਣ ਵਾਲੀਆਂ ਚੋਣਾਂ 'ਚ ਜਿੱਤ ਲਗਭਗ ਤੈਅ
ਉਥੇ ਹੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ’ਤੇ ਹੋਏ ਜਾਨਲੇਵਾ ਹਮਲੇ ਦੇ ਬਾਵਜੂਦ ਸਰਕਾਰ ’ਤੇ ਛੇਤੀ ਚੋਣਾਂ ਕਰਵਾਉਣ ਲਈ ਦਬਾਅ ਬਣਾਉਣ ਲਈ ਆਪਣਾ ਸਿਆਸੀ ਸੰਘਰਸ਼ ਜਾਰੀ ਰੱਖਣ ਲਈ ਦ੍ਰਿੜ੍ਹ ਹਨ। ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਇਮਰਾਨ ਖਾਨ ਨੇ ਕਿਹਾ, ‘‘ਮੈਂ ਨਹੀਂ ਝੁਕਾਂਗਾ ਅਤੇ ਆਪਣੇ ਸਾਥੀ ਪਾਕਿਸਤਾਨੀਆਂ ਲਈ ‘ਹਕੀਕੀ ਆਜ਼ਾਦੀ’ ਹਾਸਲ ਕਰਨ ਲਈ ਦ੍ਰਿੜ ਰਹਾਂਗਾ।’’ ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪੰਜਾਬ ਸੂਬੇ ’ਚ ’ਕ ਰੋਸ ਮਾਰਚ ਦੌਰਾਨ, ਇਕ ਬੰਦੂਕਧਾਰੀ ਨੇ ਖਾਨ (70) ਨੂੰ ਲਿਜਾ ਰਹੇ ਇਕ ਟਰੱਕ ’ਤੇ ਗੋਲੀਬਾਰੀ ਕੀਤੀ, ਜਿਸ ’ਚ ਖਾਨ ਦੀ ਲੱਤ ’ਚ ਗੋਲੀ ਲੱਗ ਗਈ। ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ. ਟੀ. ਆਈ.) ਦੇ ਮੁਤਾਬਕ ਲਾਹੌਰ ਦੇ ਇਮਰਾਨ ਖਾਨ ਦੇ ਸ਼ੌਕਤ ਖਾਨਮ ਹਸਪਤਾਲ ’ਚ ਉਨ੍ਹਾਂ ਦੀ ਸਰਜਰੀ ਹੋਈ ਅਤੇ ਹੁਣ ਉਹ ਖਤਰੇ ਤੋਂ ਬਾਹਰ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਸ ਕਾਕਟੇਲ ਡ੍ਰਿੰਕ ’ਚ ਮਿਲਿਆ ਹੈ 24 ਕੈਰੇਟ ਸੋਨਾ, ਕੀਮਤ 12.35 ਲੱਖ ਰੁਪਏ!
NEXT STORY