ਮਾਸਕੋ-ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਨਾਲ ਇਨਫੈਕਟਿਡ 7639 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜੋ ਇਸ ਤੋਂ ਪਿਛਲੇ ਦਿਨ 7795 ਤੋਂ ਥੋੜੇ ਘੱਟ ਹਨ। ਦੇਸ਼ 'ਚ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ 48,55,128 ਤੱਕ ਪਹੁੰਚ ਗਈ ਹੈ। ਕੋਰੋਨਾ ਵਾਇਰਸ ਪ੍ਰਤੀਕਿਰਿਆ ਕੇਂਦਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੇ 83 ਖੇਤਰਾਂ 'ਚ ਇਸ ਮਿਆਦ 'ਚ ਇਸ ਮਹਾਮਾਰੀ ਦੇ ਇਨਫੈਕਸ਼ਨ ਦੇ 7639 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚੋਂ 1023 (13.4 ਫੀਸਦੀ) ਬਿਨ੍ਹਾਂ ਲੱਛਣ ਦੇ ਹਨ।
ਇਹ ਵੀ ਪੜ੍ਹੋ-'ਟਰੰਪ ਦਾ ਫੇਸਬੁੱਕ ਅਕਾਊਂਟ ਮੁਅੱਤਲ ਹੀ ਰਹੇਗਾ'
ਦੇਸ਼ 'ਚ ਇਨਫੈਕਸ਼ਨ ਦੀ ਦਰ 01.6 ਫੀਸਦੀ ਵਧੀ ਹੈ। ਮਾਸਕੋ 'ਚ ਪਿਛਲੇ 24 ਘੰਟਿਆਂ ਦੌਰਾਨ 2114 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜੋ ਪਿਛਲੇ ਦਿਨੀਂ 2432 ਮਾਮਲਿਆਂ ਤੋਂ ਘੱਟ ਹੈ। ਰਾਜਧਾਨੀ ਤੋਂ ਬਾਅਦ ਸੇਂਟ ਪੀਟਰਸਰਬਰਗ 'ਚ 715 ਅਤੇ ਮਾਸਕੋ ਖੇਤਰ 'ਚ 600 ਤੋਂ ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ-ਕੋਰੋਨਾ ਦੇ ਬ੍ਰਾਜ਼ੀਲ, ਬ੍ਰਿਟਿਸ਼ ਤੇ ਭਾਰਤੀ ਵੈਰੀਐਂਟ 'ਤੇ ਅਸਰਦਾਰ ਹੈ ਇਹ ਵੈਕਸੀਨ
ਕੇਂਦਰ ਨੇ ਦੱਸਿਆ ਕਿ ਕੋਰੋਨਾ ਦੇ ਇਨਫੈਕਸ਼ਨ ਨਾਲ ਉਕਤ ਮਿਆਦ 'ਚ 351 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਸ ਤੋਂ ਪਹਿਲੇ ਦਿਨ 360 ਲੋਕਾਂ ਦੀ ਮੌਤ ਹੋਈ ਸੀ। ਦੇਸ਼ 'ਚ ਜਦੋਂ ਤੋਂ ਕੋਰੋਨਾ ਦਾ ਕਹਿਰ ਸ਼ੁਰੂ ਹੋਇਆ ਉਸ ਵੇਲੇ ਤੋਂ ਲੈ ਕੇ ਹੁਣ ਤੱਕ 1,12,246 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਮਹਾਮਾਰੀ ਨਾਲ ਉਕਤ ਮਿਆਦ 'ਚ 7788 ਅਤੇ ਲੋਕਾਂ ਨੇ ਇਸ ਨੂੰ ਮਾਤ ਦੇ ਦਿੱਤੀ ਹੈ ਅਤੇ ਅਜੇ ਤੱਕ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ 44,72,338 ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ-ਬੰਗਲਾਦੇਸ਼ ਨੇ ਇਸ ਕਾਰਣ ਰੋਕੀ ਟੀਕਾਕਰਣ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਆਸਟ੍ਰੇਲੀਆ ਦੇ ਇਕ ਰਾਜ ਨੇ ਭਾਰਤ ਨੂੰ 4.1 ਕਰੋੜ ਡਾਲਰ ਦੀ ਸਹਾਇਤਾ ਸਮੱਗਰੀ ਦੇਣ ਦੀ ਕੀਤੀ ਘੋਸ਼ਣਾ
NEXT STORY