ਨਵੀਂ ਦਿੱਲੀ/ਲੰਡਨ-ਭਾਰਤ ਬਾਇਓਨਟੈੱਕ ਦੀ ਬਣਾਈ ਦੇਸੀ ਕੋਵਿਡ-19 ਵੈਕਸੀਨ 'ਕੋਵੈਕਸੀਨ' ਨੂੰ ਲੈ ਕੇ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (ICMR) ਵਾਇਓਲਾਜੀ ਸੰਸਥਾ ਦੇ ਇਕ ਨਵੇਂ ਅਧਿਐਨ 'ਚ ਪਤਾ ਚੱਲਿਆ ਹੈ ਕਿ ਕੋਵੈਕਸੀਨ ਬ੍ਰਾਜ਼ੀਲ ਦੇ ਕੋਰੋਨਾ ਵੈਰੀਐਂਟ SARS-CoV-2, B.1.128.2 ਵਿਰੁੱਧ ਵੀ ਅਸਰਦਾਰ ਹੈ।
ਇਹ ਵੀ ਪੜ੍ਹੋ-ਬੰਗਲਾਦੇਸ਼ ਨੇ ਇਸ ਕਾਰਣ ਰੋਕੀ ਟੀਕਾਕਰਣ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ
ਬ੍ਰਾਜ਼ੀਲੀ ਵੈਰੀਐਂਟ 'ਚ E484K ਪਰਿਵਰਤਨ ਸ਼ਾਮਲ ਹੈ ਜੋ ਸੁੰਯਕਤ ਰਾਜ ਅਮਰੀਕਾ ਦੇ ਨਿਊਯਾਰਕ 'ਚ ਵੀ ਪਾਇਆ ਗਿਆ ਹੈ। ਆਈ.ਸੀ.ਐੱਮ.ਆਆਰ. ਵੱਲੋਂ ਕੀਤੇ ਗਏ ਪਿਛਲੇ ਅਧਿਐਨ ਤੋਂ ਪਤਾ ਚੱਲਿਆ ਸੀ ਕਿ ਕੋਵੈਕਸੀਨ ਕੋਰੋਨਾ ਦੇ ਯੂ.ਕੇ. ਵੈਰੀਐਂਟ, B.1.1.7 ਅਤੇ ਭਾਰਤੀ ਡਬਲ ਪਰਿਵਰਤਨ ਵੈਰੀਐਂਟ B.1.617 ਵਿਰੁੱਧ ਵੀ ਅਸਰਦਾਰ ਹੈ। ਇਹ ਅਧਿਐਨ ਮੁਤਾਬਕ ਕੋਵੈਕਸੀਨ ਕੋਰੋਨਾ ਵਾਇਰਸ ਦੇ ਕਈ ਵੈਰੀਐਂਟਾਂ ਦੇ ਵਿਰੁੱਧ ਵੀ ਅਸਰਦਾਰ ਹੋ ਸਕਦੀ ਹੈ।
ਇਹ ਵੀ ਪੜ੍ਹੋ-ਕੈਨੇਡਾ ਨੇ ਫਾਈਜ਼ਰ ਦੇ ਟੀਕੇ ਨੂੰ 12 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਲਈ ਦਿੱਤੀ ਪ੍ਰਵਾਨਗੀ
ਵੈਕਸੀਨ ਦੇ ਚੇਅਰਪਰਸਨ ਡਾ. ਸਤੀਸ਼ਨ ਚੰਦਰਨ ਨੇ ਕਿਹਾ ਕਿ ਅਸੀਂ ਇਸ ਅਧਿਐਨ ਦੇ ਨਤੀਜਿਆਂ ਨੂੰ ਦੇਖ ਕੇ ਖੁਸ਼ ਹਾਂ ਕਿਉਂਕਿ ਇਹ ਕਈ ਵੈਰੀਐਂਟਸ ਵਿਰੁੱਧ ਕੋਵੈਕਸੀਨ ਦੀ ਸੰਭਾਵਿਤ ਪ੍ਰਭਾਵਸ਼ੀਲਤਾ ਨੂੰ ਦਿਖਾਉਂਦਾ ਹੈ ਜਿਸ ਨਾਲ ਸਾਡਾ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਇਹ ਵੈਕਸੀਨ ਸੰਭਾਵਿਤ ਤੌਰ 'ਤੇ ਮਿਊਟੈਂਟ ਵਾਇਰਸ ਨੂੰ ਫੈਲਣ ਤੋਂ ਰੋਕ ਸਕਦਾ ਹੈ। Ocugen ਅਮਰੀਕਾ 'ਚ ਸਥਿਤ ਇਕ ਬਾਇਓਫਾਰਮਾਸਯੁਟਿਕਲ ਕੰਪਨੀ ਹੈ ਜੋ ਅਮਰੀਕੀ ਬਾਜ਼ਾਰ ਲਈ ਕੋਵੈਕਸੀਨ ਵਿਕਸਿਤ ਕਰ ਰਹੀ ਹੈ। ਕੰਪਨੀ ਦੇ ਸਹਿ-ਸੰਸਥਾਪਕ ਡਾ. ਸ਼ੰਕਰ ਮੁਸੁਨੁਰੀ ਨੇ ਕਿਹਾ ਕਿ ਕੋਵੈਕਸੀਨ 'ਤੇ ਹੁਣ ਤੱਕ ਕੀਤੇ ਗਏ ਸਾਰੇ ਅਧਿਐਨਾਂ 'ਚ ਮਜ਼ਬੂਤ ਨਤੀਜੇ ਦਿਖਾ ਰਹੀ ਹੈ।
ਇਹ ਵੀ ਪੜ੍ਹੋ-ਨੇਪਾਲ ਨੇ ਕਾਠਮੰਡੂ ਘਾਟੀ ’ਚ 12 ਮਈ ਤੱਕ ਵਧਾਇਆ ਲਾਕਡਾਊਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਹੈਦਰਾਬਾਦ ਤੋਂ ਪਰਤੇ ਨੌਜਵਾਨ ਦੀ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਮੌਤ
NEXT STORY