ਸੈਨ ਫ੍ਰਾਂਸਿਸਕੋ-ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫਿਲਹਾਲ ਫੇਸਬੁੱਕ 'ਤੇ ਵਾਪਸੀ ਨਹੀਂ ਹੋਵੇਗੀ। ਸੋਸ਼ਲ ਮੀਡੀਆ ਨੈੱਟਵਰਕ ਦੇ ਅਰਧ-ਸੁਤੰਤਰ ਨਿਗਰਾਨੀ ਬੋਰਡ ਨੇ ਫੇਸਬੁੱਕ 'ਤੇ ਉਨ੍ਹਾਂ ਦੇ ਅਕਾਊਂਟ ਦੇ ਮੁਅੱਤਲ ਨੂੰ ਬਰਕਰਾਰ ਰੱਖਣ ਦੇ ਪੱਖ 'ਚ ਰਾਏ ਵਿਅਕਤੀ ਕੀਤੀ। ਵਾਸ਼ਿੰਗਟਨ 'ਚ 6 ਜਨਵਰੀ ਨੂੰ ਸੰਸਦ ਭਵਨ 'ਚ ਹੋਈ ਹਿੰਸਾ ਨੂੰ ਭੜਕਾਉਣ ਲਈ ਚਾਰ ਮਹੀਨੇ ਪਹਿਲੇ ਉਨ੍ਹਾਂ ਦੇ ਖਾਤੇ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ-ਕੋਰੋਨਾ ਦੇ ਬ੍ਰਾਜ਼ੀਲ, ਬ੍ਰਿਟਿਸ਼ ਤੇ ਭਾਰਤੀ ਵੈਰੀਐਂਟ 'ਤੇ ਅਸਰਦਾਰ ਹੈ ਇਹ ਵੈਕਸੀਨ
ਮੁਅੱਤਲ ਨੂੰ ਬਰਕਰਾਰ ਰੱਖਣ ਹੋਏ ਬੋਰਡ ਨੂੰ ਹਾਲਾਂਕਿ ਉਸ ਤਰੀਕੇ 'ਚ ਕਮੀ ਨਜ਼ਰ ਆਈ ਜਿਸ ਦੇ ਤਹਿਤ ਫੇਸਬੁੱਕ ਨੇ ਇਹ ਫੈਸਲਾ ਲਿਆ ਸੀ। ਬੋਰਡ ਨੇ ਕਿਹਾ ਕਿ ਫੇਸਬੁੱਕ ਲਈ ਯਕੀਨੀ ਤੌਰ 'ਤੇ ਮੁਅੱਤਲ ਦਾ ਅਣਮਿੱਥੇ ਅਤੇ ਮਿਆਰੀ ਰਹਿਤ ਜੁਰਮਾਨਾ ਲਾਉਣਾ ਉਚਿਤ ਨਹੀਂ ਸੀ। ਬੋਰਡ ਨੇ ਕਿਹਾ ਕਿ ਫੇਸਬੁੱਕ ਕੋਲ 7 ਜਨਵਰੀ ਨੂੰ ਲਾਏ ਗਏ 'ਜੁਰਮਾਨੇ' ਵਿਰੁੱਧ ਫਿਰ ਤੋਂ ਜਾਂਚ ਕਰ ਕੇ ਕੋਈ ਹੋਰ ਜੁਰਮਾਨਾ ਤੈਅ ਕਰਨ ਲਈ 6 ਮਹੀਨਿਆਂ ਦਾ ਸਮਾਂ ਹੈ ਜੋ ਕਿ ਉਲੰਘਣਾ ਦੀ ਗੰਭੀਰਤਾ ਅਤੇ ਭਵਿੱਖ 'ਚ ਨੁਕਸਾਨ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ-ਬੰਗਲਾਦੇਸ਼ ਨੇ ਇਸ ਕਾਰਣ ਰੋਕੀ ਟੀਕਾਕਰਣ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ
ਬੋਰਡ ਨੇ ਕਿਹਾ ਕਿ ਨਵਾਂ ਜੁਰਮਾਨਾ ਯਕੀਨੀ ਤੌਰ 'ਤੇ 'ਸਪੱਸ਼ਟ, ਜ਼ਰੂਰੀ ਅਤੇ ਅਨੁਪਾਤਕ ਅਤੇ ਗੰਭੀਰ ਉਲੰਘਣਾ ਨੂੰ ਲੈ ਕੇ ਫੇਸਬੁੱਕ ਦੇ ਨਿਯਮਾਂ ਮੁਤਾਬਕ ਹੋਣਾ ਚਾਹੀਦਾ। ਬੋਰਡ ਨੇ ਕਿਹਾ ਕਿ ਫੇਸਬੁੱਕ ਜੇਕਰ ਟਰੰਪ ਦੇ ਖਾਤੇ ਨੂੰ ਬਹਾਲ ਕਰਨ ਦਾ ਫੈਸਲਾ ਕਰਦੀ ਹੈ ਤਾਂ ਕੰਪਨੀ ਨੂੰ ਅਗੇ ਹੋਣ ਵਾਲੀ ਉਲੰਘਣਾ ਦਾ ਤੁਰੰਤ ਪਤਾ ਲਾਉਣ 'ਚ ਸਮਰਥ ਹੋਣਾ ਚਾਹੀਦਾ। ਟਰੰਪ ਨੂੰ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ 'ਤੇ ਵੀ ਸਥਾਈ ਤੌਰ 'ਤੇ ਪਾਬੰਦੀਸ਼ੁਦਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਕੈਨੇਡਾ ਨੇ ਫਾਈਜ਼ਰ ਦੇ ਟੀਕੇ ਨੂੰ 12 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਲਈ ਦਿੱਤੀ ਪ੍ਰਵਾਨਗੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਦੇ ਬ੍ਰਾਜ਼ੀਲ, ਬ੍ਰਿਟਿਸ਼ ਤੇ ਭਾਰਤੀ ਵੈਰੀਐਂਟ 'ਤੇ ਅਸਰਦਾਰ ਹੈ ਇਹ ਵੈਕਸੀਨ
NEXT STORY