ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀਆਂ ਹੋਈਆਂ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਜ਼ਿਆਦਤਰ ਕੌਂਸਲ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਭਾਵੇਂ ਜ਼ਿਆਦਾਤਰ ਨਤੀਜੀਆਂ ਤੋਂ ਪੰਜਾਬੀ ਭਾਈਚਾਰਾ ਨਿਰਾਸ਼ ਹੀ ਹੋਇਆ ਹੈ ਪਰ ਇਸ ਦੌਰ 'ਚ ਇੱਕ ਠੰਡੀ ਹਵਾ ਦਾ ਬੁੱਲਾ ਵੀ ਆਇਆ ਹੈ ਕਿਉਂਕਿ ਇੰਨਾਂ ਚੋਣਾਂ ਵਿੱਚ ਮੈਲਬੌਰਨ ਤੋਂ ਕਰੀਬ 150 ਕਿਮੀ ਦੂਰ ਪੈਂਦੇ ਇਲਾਕੇ ਬੈਂਡਿਗੋ ਦੇ ਐਕਸਡੇਲ ਵਾਰਡ ਤੋਂ ਸ਼ਿਵਾਲੀ ਚੈਟਲੇ ਨੇ ਚੋਣ ਜਿੱਤ ਲਈ ਹੈ। ਸ਼ਿਵਾਲੀ ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਦੇ ਜੰਮਪਲ ਹਨ ਅਤੇ ਕਰੀਬ 25 ਸਾਲ ਪਹਿਲਾਂ ਆਸਟ੍ਰੇਲੀਆ ਆਏ ਸੀ ਤੇ ਕਰੀਬ ਦਸ ਸਾਲ ਤੋ ਬੈਂਡਿਗੋ ਵਿੱਖੇ ਰਹਿ ਰਹੇ ਹਨ ਤੇ ਆਪਣਾ ਕਾਰੋਬਾਰ ਕਰਦੇ ਹਨ।
ਸ਼ਿਵਾਲੀ ਜੋ ਕਿ ਆਸਟ੍ਰੇਲੀਅਨ ਲਿਬਰਲ ਪਾਰਟੀ ਦੇ ਸਰਗਰਮ ਮੈਂਬਰ ਵੀ ਹਨ, ਉੱਥੇ ਹੀ ਬੈਂਡਿਗੋ ਤੋਂ ਪਾਰਟੀ ਦੇ ਚੇਅਰਪਰਸਨ ਵੀ ਰਹਿ ਚੁੱਕੇ ਹਨ। ਇਸ ਦੇ ਨਾਲ-ਨਾਲ ਉਹ ਵੱਖ-ਵੱਖ ਸਮਾਜਿਕ ਸੰਸਥਾਵਾਂ ਨਾਲ ਵੀ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਤੇ ਲੋਕਾਂ ਨੂੰ ਵੱਖ-ਵੱਖ ਖੇਤਰਾਂ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਸ਼ਿਵਾਲੀ ਨੇ ਕਿਹਾ ਕਿ ਉਹ ਆਪਣੀ ਜਿੱਤ ਦਾ ਸਿਹਰਾ ਪੂਰੇ ਵਾਰਡ ਵਾਸੀਆਂ ਨੂੰ ਦੇਣਾ ਚਾਹੁੰਦੇ ਹਨ ਜਿੰਨਾਂ ਉਨਾਂ ਦੀ ਚੋਣ ਨੂੰ ਆਪਣਾ ਬਣਾ ਕੇ ਲੜਿਆ। ਸ਼ਿਵਾਲੀ 4839 ਵੋਟਾਂ ਲੈ ਕੇ ਜੇਤੂ ਰਹੇ। ਸ਼ਿਵਾਲੀ ਨੇ ਆਪਣੇ ਵਿਰੋਧੀ ਸਟੀਫਨਸਨ ਰੌਬ, ਰੌਬਿਨਸਨ ਐਲੀਡਾ ਤੇ ਕੈਰੀਗਟਨ ਕੌਲੀਨ ਨੂੰ ਹਰਾਇਆ ਜੋ ਕਿ ਬੈਂਡਿਗੋ ਦੀ ਰਾਜਨੀਤੀ ਦੇ ਦਿੱਗਜ ਚਿਹਰੇ ਹੋਣ ਦੇ ਨਾਲ-ਨਾਲ ਵੱਡੇ ਕਾਰੋਬਾਰੀ ਵੀ ਸਨ।
ਪੜ੍ਹੋ ਇਹ ਅਹਿਮ ਖ਼ਬਰ- USA ਵੀਜ਼ਾ ਦਾ ਇੰਤਜ਼ਾਰ ਹੋਇਆ ਲੰਬਾ, 500 ਦਿਨ ਤੱਕ ਪਹੁੰਚਿਆ ਉਡੀਕ ਸਮਾਂ
ਜਿੱਤ ਮਗਰੋਂ ਸ਼ਿਵਾਲੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਪਹਿਲੀ ਚੋਣ ਸੀ ਪਰ ਜਿੰਨਾਂ ਮੁਕਾਬਲੇ ਉਹ ਚੋਣ ਲੜ ਰਹੀ ਸੀ ਉਹ ਇੱਥੋ ਦੇ ਨਾਮੀ ਚਿਹਰੇ ਸਨ, ਜਿੰਨਾਂ ਦੀ ਰਾਜਨੀਤੀ ਵਿੱਚ ਚੰਗੀ ਪਕੜ ਸੀ। ਉਨ੍ਹਾਂ ਨੂੰ ਘਰ-ਘਰ ਜਾ ਕੇ ਚੋਣ ਮੁਹਿੰਮ ਕਰਨ ਤੇ ਆਪਣੀ ਗੱਲ ਦੱਸਣ ਦਾ ਮੌਕਾ ਮਿਲਿਆ, ਜਿਸ ਕਾਰਨ ਵਾਰਡ ਵਾਸੀਆਂ ਨੇ ਉਸ 'ਚ ਆਪਣਾ ਵਿਸ਼ਵਾਸ਼ ਪ੍ਰਗਟਾਇਆ ਹੈ। ਸ਼ਿਵਾਲੀ ਨੇ ਕਿਹਾ ਕਿ ਉਨ੍ਹਾਂ ਦਾ ਆਪਣਾ ਪੋਸਟ ਆਫਿਸ ਹੋਣ ਕਰਕੇ ਰੋਜਮਰਾ ਦੀ ਜ਼ਿੰਦਗੀ ਚ ਲੋਕਾਂ ਨਾਲ ਮੁਲਾਕਾਤ ਹੁੰਦੀ ਸੀ ਤੇ ਖਾਸ ਕਰਕੇ ਇੱਕਲੇ ਬਜੁਰਗਾਂ ਨੂੰ ਮਦਦ ਦੀ ਅਕਸਰ ਲੋੜ ਪੈਂਦੀ ਸੀ ਤੇ ਇਸ ਨੂੰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲਿਆ। ਲੋਕਾਂ ਦੀ ਮਦਦ ਕਰਨਾ ਉਨ੍ਹਾਂ ਨੂੰ ਬਹੁਤ ਚੰਗਾ ਲਗਦਾ ਸੀ ਤੇ ਇੱਥੋ ਹੀ ਸਮਾਜ ਸੇਵਾ ਤੇ ਫੇਰ ਕੌਂਸਲਰ ਵਜੋਂ ਚੋਣ ਲੜਨ ਦਾ ਮਨ ਬਣਾਇਆ ਤਾਂ ਜੋ ਇਨ੍ਹਾਂ ਲੋਕਾਂ ਦੀ ਅਵਾਜ਼ ਬਣ ਸਕਾਂ। ਜਿਸ ਵਿਚ ਸਫਲਤਾ ਵੀ ਮਿਲੀ।
ਇਸ ਪੂਰੀ ਚੋਣ ਮੁਹਿੰਮ ਵਿੱਚ ਵਾਰਡ ਵਾਸੀਆਂ ਦਾ ਅਥਾਹ ਪਿਆਰ ਮਿਲਿਆ। ਉਨ੍ਹਾਂ ਕਿਹ ਕਿ ਹਾਲਾਂਕਿ ਆਮ ਲੋਕਾਂ ਦਾ ਕੌਂਸਲਰ ਨਾਲ ਸਿੱਧਾ ਵਾਹ ਨਹੀ ਪੈਂਦਾ ਪਰੰਤੂ ਉਨ੍ਹਾਂ ਕੋਲ ਵਾਰਡ ਦੇ ਕੰਮਾਂ ਦੀ ਇੱਕ ਲੰਮੀ ਸੂਚੀ ਹੈ ਜਿਸ ਵਿੱਚ ਬਾਇਕ ਟਰੈਕ, ਮਲਟੀ ਸਟੋਰੀ ਡਿਪਲਪਮੈਂਟ, ਬੁਸ਼ ਏਰੀਆ, ਪਾਰਕਾਂ ਦੀ ਸਾਂਭ ਸੰਭਾਲ ਆਦਿ ਕਈ ਕੰਮ ਹਨ, ਜਿਸ ਲਈ ਉਹ ਕੰਮ ਕਰਣਗੇ ਅਤੇ ਜਿੰਨਾਂ ਸੁਵਿਧਾਵਾਂ ਤੋ ਵਾਰਡ ਵਾਸੀ ਵਾਂਝੇ ਹਨ ਉਹ ਮੁਹੱਈਆ ਕਰਵਾਉਣਗੇ ਤੇ ਜੋ ਕੰਮ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੇ ਉਨ੍ਹਾਂ ਲਈ ਆਵਾਜ਼ ਬੁਲੰਦ ਕਰਣਗੇ। ਸ਼ਿਵਾਲੀ ਨੇ ਕਿਹਾ ਕਿ ਉਹ ਵਾਰਡ ਵਾਸੀਆਂ ਵਲੋਂ ਮਿਲੇ ਅਥਾਹ ਪਿਆਰ ਦੇ ਕਰਜ਼ਦਾਰ ਰਹਿਣਗੇ। ਜ਼ਿਕਰਯੋਗ ਹੈ ਕਿ ਇਸ ਵਾਰ ਇੰਨਾ ਕੌਂਸਲ ਚੋਣਾਂ ਦੇ ਵਿੱਚ ਖਾਸਕਰ ਮੈਲਬੌਰਨ ਤੋਂ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਚੋਣਾਂ ਲੜੀਆਂ ਸਨ ਪਰੰਤੂ ਕੁਝ ਇੱਕ ਨੂੰ ਛੱਡ ਕੇ ਕਿਸੇ ਹੱਥ ਸਫਲਤਾ ਨਹੀ ਲੱਗੀ ਹੈ।
ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੋਕੋ ਹਰਮ ਦਾ ਵੱਡਾ ਹਮਲਾ, 17 ਚਾਡੀਅਨ ਸੈਨਿਕ ਤੇ 96 ਬਾਗੀਆਂ ਦੀ ਮੌਤ
NEXT STORY