ਗਲਾਸਗੋ/ ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੇ ਬਰਮਿੰਘਮ ਵਿਚ ਇਕ ਜਨਾਨੀ ਨੇ ਆਪਣੇ-ਆਪ ਨੂੰ ਬਰਮਿੰਘਮ ਏਅਰਪੋਰਟ ਦੀ ਇਕ ਇਮੀਗ੍ਰੇਸ਼ਨ ਕਰਮਚਾਰੀ ਦੱਸਦਿਆਂ ਇੱਕ ਜੋੜੇ ਨਾਲ ਲਗਭਗ 8,500 ਪੌਂਡ ਦੀ ਧੋਖਾਧੜੀ ਕੀਤੀ। ਜਾਣਕਾਰੀ ਮੁਤਾਬਕ 69 ਸਾਲਾਂ ਜ਼ਬੂਨ ਨਿਸਾ ਨੇ ਬ੍ਰਿਟਿਸ਼ ਨਾਗਰਿਕਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਇਕ ਜੋੜੇ ਨੂੰ ਆਪਣਾ ਨਿਸ਼ਾਨਾ ਬਣਾਇਆ।
ਹੇਰਿਕ ਰੋਡ, ਸੈਲੇਟਲੀ ਦੀ ਰਹਿਣ ਵਾਲੀ ਨਿਸਾ ਨੇ ਧੋਖਾਧੜੀ ਕਰਦਿਆਂ ਸ਼ਹਿਰ ਦੇ ਹਵਾਈ ਅੱਡੇ 'ਚ ਇਮੀਗ੍ਰੇਸ਼ਨ ਵਿਭਾਗ ਵਿਚ ਕੰਮ ਕਰਨ ਦਾ ਦਾਅਵਾ ਕਰਦਿਆਂ ਇਸ ਧੋਖੇ ਦੇ ਸ਼ਿਕਾਰ ਪਤੀ ਪਤਨੀ ਤੋਂ ਇਮੀਗ੍ਰੇਸ਼ਨ ਕੰਮਾਂ ਲਈ, 8,450 ਪੌਂਡ ਵਸੂਲ ਕੀਤੇ ਅਤੇ ਉਨ੍ਹਾਂ ਦਾ ਕੋਈ ਵੀ ਕੰਮ ਨਹੀਂ ਕੀਤਾ। ਇਸ ਮਾਮਲੇ ਵਿਚ ਨਿਸਾ ਨੇ ਉਨ੍ਹਾਂ ਨੂੰ ਏਅਰਪੋਰਟ ਦੇ ਇਮੀਗ੍ਰੇਸ਼ਨ ਵਿਭਾਗ ਵਿਚ ਰੁਜ਼ਗਾਰ ਦਿਵਾਉਣ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਯੂ. ਕੇ. ਆਉਣ ਅਤੇ ਕੰਮ ਕਰਨ ਲਈ ਵੀਜ਼ਾ ਪ੍ਰਾਪਤ ਕਰਨ ਵਿਚ ਮਦਦ ਕਰਨ ਦਾ ਵੀ ਲਾਰਾ ਲਾਇਆ ਸੀ।
ਇਸ ਕੇਸ ਸੰਬੰਧੀ 23 ਨਵੰਬਰ ਨੂੰ ਬਰਮਿੰਘਮ ਕਰਾਉਨ ਕੋਰਟ ਵਿਖੇ ਇਸ ਬਜ਼ੁਰਗ ਮਹਿਲਾ 'ਤੇ ਧੋਖਾਧੜੀ ਐਕਟ 2006 ਤਹਿਤ ਧੋਖਾਧੜੀ ਦੇ ਦੋਸ਼ ਸਾਬਤ ਹੋਏ ਅਤੇ ਬੁੱਧਵਾਰ 3 ਫਰਵਰੀ ਨੂੰ ਅਦਾਲਤ ਵਿਚ ਨਿਸਾ ਨੂੰ 19 ਮਹੀਨੇ ਕੈਦ ਦੀ ਸਜ਼ਾ ਕੀਤੀ ਗਈ। ਇਸ ਦੇ ਇਲਾਵਾ ਇਮੀਗ੍ਰੇਸ਼ਨ ਸਰਵਿਸਿਜ਼ ਕਮਿਸ਼ਨਰ (ਓ.ਆਈ.ਐੱਸ.ਸੀ.) ਦੇ ਦਫ਼ਤਰ ਅਨੁਸਾਰ ਨਿਸਾ ਨੂੰ ਪਹਿਲਾਂ ਵੀ 2008 ਵਿੱਚ ਇਸੇ ਤਰ੍ਹਾਂ ਦੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਯੂ. ਕੇ. 'ਚ 12 ਹਫ਼ਤਿਆਂ ਦੇ ਬੱਚੇ ਨੂੰ ਜਾਨੋਂ ਮਾਰਨ 'ਤੇ ਹੋਈ ਉਮਰ ਕੈਦ ਦੀ ਸਜ਼ਾ
NEXT STORY