ਲੰਡਨ (ਅਨਸ) - ਨਰਸਾਂ ਨੇ ਇਕ ਸਿੱਖ ਮਰੀਜ਼ ਦੀ ਦਾੜ੍ਹੀ ਨੂੰ ਪਲਾਸਟਿਕ ਦੇ ਦਸਤਾਨਿਆਂ ਨਾਲ ਬੰਨ੍ਹ ਿਦੱਤਾ, ਉਸਨੂੰ ਉਸਦੇ ਹੀ ਪਿਸ਼ਾਬ ਵਿਚ ਛੱਡ ਦਿੱਤਾ ਗਿਆ ਅਤੇ ਉਸਨੂੰ ਉਹ ਖਾਣਾ ਦਿੱਤਾ, ਜੋ ਉਹ ਧਾਰਮਿਕ ਕਾਰਨਾਂ ਕਾਰਨ ਨਹੀਂ ਖਾ ਸਕਦਾ ਸੀ। ਇਹ ਦਾਅਵਾ ਯੂ. ਕੇ. ਦੇ ਚੋਟੀ ਦੇ ਨਰਸਿੰਗ ਵਾਚਡਾਗ ਦੇ ਇਕ ਸੀਨੀਅਰ ਵ੍ਹਿਸਲਬਲੋਅਰ ਨੇ ਕੀਤਾ ਹੈ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਬਦਲ ਰਹੇ ਹਨ ਵਿੱਤੀ ਲੈਣ-ਦੇਣ ਦੇ ਇਹ ਨਿਯਮ, ਅੱਜ ਹੀ ਨਿਪਟਾਅ ਲਓ ਜ਼ਰੂਰੀ ਕੰਮ
ਨਰਸਿੰਗ ਐਂਡ ਮਿਡਵਾਈਫਰੀ ਕੌਂਸਲ (ਐੱਨ. ਐੱਮ. ਸੀ.) ਵਲੋਂ ‘ਦਿ ਇੰਡੀਪੈਂਡੈਂਟ ਨੂੰ ਲੀਕ ਕੀਤੇ ਗਏ ਇਕ ਡੋਜੀਅਰ ਵਿਚ ਕਿਹਾ ਗਿਆ ਹੈ ਕਿ ਸਿੱਖ ਵਿਅਕਤੀ ਵਲੋਂ ਇਕ ਨੋਟ ਵਿਚ ਭੇਦਭਾਵ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਇਨ੍ਹਾਂ ਨਰਸਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਰਸਿੰਗ ਰੈਗੂਲੇਟਰੀ ਸੰਸਥਾਨ 15 ਸਾਲਾਂ ਤੋਂ ਆਪਣੇ ਰੈਂਕਾਂ ਵਿਚ ‘ਸੰਸਥਾਗਤ ਨਸਲਵਾਦ’ ਦਾ ਹੱਲ ਕਰਨ ਵਿਚ ਅਸਫਲ ਰਿਹਾ ਹੈ।
ਇਹ ਵੀ ਪੜ੍ਹੋ : ਗਾਂਧੀ ਜਯੰਤੀ 'ਤੇ ਅੱਜ ਬੰਦ ਰਹਿਣਗੇ ਸ਼ੇਅਰ ਬਾਜ਼ਾਰ, ਜਾਣੋ 2023 'ਚ ਕਿੰਨੇ ਦਿਨ ਨਹੀਂ ਹੋਵੇਗਾ ਕਾਰੋਬਾਰ
ਦਿ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ, ਿਸੱਖ ਮਰੀਜ਼ ਦੇ ਪਰਿਵਾਰ ਨੂੰ ਉਸਦੀ ਦਸਤਾਰ ਫਰਸ਼ ’ਤੇ ਪਈ ਮਿਲੀ ਅਤੇ ਉਸਦੀ ਦਾੜ੍ਹੀ ਪਲਾਸਟਿਕ ਦੇ ਦਸਤਾਨਿਆਂ ਨਾਲ ਬੱਝੀ ਹੋਈ ਸੀ। ਨਾਲ ਹੀ ਦੱਸਿਆ ਗਿਆ ਕਿ ਉਸਦਾ ਮਾਮਲਾ, ਜਿਸਨੂੰ ਸ਼ੁਰੂ ਵਿਚ ਐੱਨ. ਐੱਮ. ਸੀ. ਦੀ ਸਕ੍ਰੀਨਿੰਗ ਟੀਮ ਨੇ ਬੰਦ ਕਰ ਦਿੱਤਾ ਸੀ, ਹੁਣ ਫਿਰ ਤੋਂ ਮੁਲਾਂਕਣ ਕੀਤਾ ਜਾ ਰਿਹਾ ਹੈ। ਇਕ ਸੂਤਰ ਨੇ ਦੱਸਿਆ ਕਿ ਜਾਂਚ ਨੂੰ ਅੱਗੇ ਵਧਾਉਣ ਜਾਂ ਨਾ ਕਰਨ ਦਾ ਫੈਸਲਾ ਲੈਣ ਲਈ ਜ਼ਿੰਮੇਵਾਰ ਐੱਨ. ਐੱਮ. ਸੀ. ਸਟਾਫ ਦੇ ਮੈਂਬਰ ਮਰੀਜ਼ ਵਲੋਂ ਛੱਡੇ ਗਏ ਅਤੇ ਉਸਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਵਲੋਂ ਲੱਭੇ ਗਏ ਨੋਟ ਦੇ ਜਵਾਬਾਂ ’ਤੇ ਠੀਕ ਨਾਲ ਵਿਚਾਰ ਕਰਨ ਵਿਚ ਅਸਫਲ ਰਹੇ। ਪੰਜਾਬ ਵਿਚ ਲਿਖੇ ਨੋਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਨਰਸਾਂ ਉਸ ’ਤੇ ਹੱਸਦੀਆਂ ਰਹੀਆਂ, ਉਸਨੂੰ ਭੁੱਖਾ ਰੱਖਿਆ ਸੀ ਅਤੇ ਉਸਦੀ ਕਾਲ ਬੈੱਲ ਦਾ ਜਵਾਬ ਨਹੀਂ ਦਿੱਤਾ, ਇਸ ਨਾਲ ਉਹ ਗਿੱਲਾ ਹੋ ਗਿਆ ਅਤੇ ਆਪਣੇ ਹੀ ਪਿਸ਼ਾਬ ਵਿਚ ਡਿੱਗ ਪਿਆ।
ਇਹ ਵੀ ਪੜ੍ਹੋ : 4 ਦਹਾਕਿਆਂ ਤੋਂ ਕਾਨੂੰਨ ਦੇ ਸ਼ਿਕੰਜੇ 'ਚ ਫਸੀ ਭੰਗ ਦੀ ਖੇਤੀ, ਹਿਮਾਚਲ ਸੂਬੇ ਨੂੰ ਕਰ ਸਕਦੀ ਹੈ ਮਾਲਾਮਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੀ ਵੱਡੀ ਕਾਰਵਾਈ, ਕੈਨੇਡਾ ਨੂੰ 40 ਤੋਂ ਵੱਧ ਡਿਪਲੋਮੈਟ ਵਾਪਸ ਬੁਲਾਉਣ ਦੇ ਦਿੱਤੇ ਨਿਰਦੇਸ਼
NEXT STORY