ਬ੍ਰਿਟੇਨ- ਹਾਲ ਹੀ 'ਚ ਇੰਗਲੈਂਡ ਦੀ ਲੈਸਟਰ ਯੂਨੀਵਰਸਿਟੀ 'ਚ ਆਯੋਜਿਤ ਕਨਵੋਕੇਸ਼ਨ ਸਮਾਰੋਹ 'ਚ ਇਕ ਵਿਦਿਆਰਥੀ ਨੇ ਅਜਿਹਾ ਕੁਝ ਕੀਤਾ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਭਾਰਤੀ ਵਿਦਿਆਰਥੀ ਕਨਵੋਕੇਸ਼ਨ ਸਮਾਰੋਹ ਦੌਰਾਨ 'ਜੈ ਸੀਆ ਰਾਮ' ਦਾ ਨਾਅਰਾ ਲਗਾਉਂਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਚਿੰਤਾਜਨਕ; ਲਹਿੰਦੇ ਪੰਜਾਬ 'ਚ ਠੰਡ ਨੇ ਫੜਿਆ ਜ਼ੋਰ, 3 ਹਫ਼ਤਿਆਂ 200 ਤੋਂ ਵੱਧ ਬੱਚਿਆਂ ਦੀ ਮੌਤ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਭਾਰਤੀ ਵਿਦਿਆਰਥੀ ਕਨਵੋਕੇਸ਼ਨ ਦੌਰਾਨ ਤਾੜੀਆਂ ਦੀ ਗੜਗੜਾਹਟ 'ਚ ਸਟੇਜ 'ਤੇ ਚੜ੍ਹਦਾ ਹੈ ਅਤੇ ਚੜ੍ਹਦੇ ਹੀ ਉਹ ਉੱਚੀ ਆਵਾਜ਼ ਵਿਚ 'ਜੈ ਸੀਆ ਰਾਮ' ਦਾ ਨਾਅਰਾ ਲਗਾਉਂਦਾ ਹੈ। ਇਸ ਤੋਂ ਬਾਅਦ ਉਹ ਸਿੱਧਾ ਜਾ ਕੇ ਅਧਿਆਪਕ ਦੇ ਪੈਰਾਂ ਨੂੰ ਛੂਹ ਲੈਂਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲੜਕਾ ਬ੍ਰਿਟੇਨ ਦੀ ਲੈਸਟਰ ਯੂਨੀਵਰਸਿਟੀ 'ਚ ਪੜ੍ਹਦਾ ਹੈ।
ਇਹ ਵੀ ਪੜ੍ਹੋ: ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਗਣਤੰਤਰ ਦਿਵਸ 'ਤੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਤੋਹਫ਼ਾ
ਇਸ ਸ਼ਾਨਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ MeghUpdates ਨਾਮ ਦੀ ਆਈਡੀ ਤੋਂ ਸਾਂਝਾ ਕੀਤਾ ਗਿਆ ਹੈ ਅਤੇ ਕੈਪਸ਼ਨ ਲਿਖਿਆ ਹੈ, 'ਆਪਣੀਆਂ ਜੜ੍ਹਾਂ, ਕਦਰਾਂ-ਕੀਮਤਾਂ ਅਤੇ ਸੱਭਿਆਚਾਰ 'ਤੇ ਮਾਣ ਕਰੋ। ਬ੍ਰਿਟੇਨ ਦੇ ਲੈਸਟਰ ਵਿੱਚ ਕਨਵੋਕੇਸ਼ਨ ਸਮਾਰੋਹ ਵਿੱਚ ਵਿਦਿਆਰਥੀ ਨੇ ਅਧਿਆਪਕ ਦੇ ਪੈਰੀਂ ਹੱਥ ਲਾਏ ਅਤੇ ‘ਜੈ ਸੀਆ ਰਾਮ’ ਦਾ ਨਾਅਰਾ ਲਾਇਆ।
ਇਹ ਵੀ ਪੜ੍ਹੋ: ਨਾ ਫਾਂਸੀ, ਨਾ ਜ਼ਹਿਰੀਲਾ ਟੀਕਾ, ਵਿਰੋਧ ਦੇ ਬਾਵਜੂਦ US ਨੇ ਇਸ ਨਵੇਂ ਤਰੀਕੇ ਨਾਲ ਦਿੱਤੀ ਕੈਨੇਥ ਸਮਿੱਥ ਨੂੰ ਸਜ਼ਾ-ਏ-ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਚਿੰਤਾਜਨਕ; ਲਹਿੰਦੇ ਪੰਜਾਬ 'ਚ ਠੰਡ ਨੇ ਫੜਿਆ ਜ਼ੋਰ, 3 ਹਫ਼ਤਿਆਂ 200 ਤੋਂ ਵੱਧ ਬੱਚਿਆਂ ਦੀ ਮੌਤ
NEXT STORY