ਟੋਰਾਂਟੋ : ਨਾਵਲ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਵਿਸ਼ਵ ਭਰ ਜੂਝ ਰਿਹਾ ਹੈ। ਦੁਨੀਆ ਭਰ ਦੇ ਦੇਸ਼ ਲਾਕਡਾਊਨ ਤੇ ਕਰਫਿਊ ਲਗਾ ਰਹੇ ਹਨ ਅਤੇ ਲੋਕਾਂ ਨੂੰ ਵਾਇਰਸ ਦੇ ਫੈਲਣ ਨੂੰ ਕੰਟੋਰਲ ਕਰਨ ਦੀ ਕੋਸ਼ਿਸ਼ ਕਰਨ ਲਈ ਇਕਾਂਤਵਾਸ ਵਿਚ ਰਹਿਣ ਜਾਂ ਸਮਾਜਿਕ ਦੂਰੀ ਬਣਾਉਣ ਦਾ ਅਭਿਆਸ ਕਰਨ ਲਈ ਕਹਿ ਰਹੇ ਹਨ।
ਭਾਰਤ ਵਿਚ ਹੁਣ ਤੱਕ 169 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚਕਾਰ ਕੈਨੇਡਾ ਵਿਚ ਕੋਵਿਡ-19 ਦੇ ਕੁੱਲ ਮਾਮਲੇ 19,000 ਤੋਂ ਪਾਰ ਹੋ ਚੁੱਕੇ ਹਨ, ਜਿਨ੍ਹਾਂ ਵਿਚ 435 ਦੀ ਮੌਤ ਅਤੇ 4,600 ਤੋਂ ਵੱਧ ਲੋਕ ਠੀਕ ਹੋਏ ਹਨ। ਬੁੱਧਵਾਰ ਤੱਕ ਕੈਨੇਡਾ ਵਿਚ 19,276 ਕਨਫਰਮਡ ਮਾਮਲੇ ਸਨ। ਇਸ ਦੇ ਕਿਊਬਿਕ, ਓਂਟਾਰੀਓ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ।
ਬੁੱਧਵਾਰ ਨੂੰ ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਪ੍ਰਮੁੱਖ ਕੇਂਦਰ ਕਿਊਬਿਕ ਵਿਚ 10,000 ਤੋਂ ਵੱਧ ਮਾਮਲੇ ਹੋ ਗਏ ਹਨ ਅਤੇ ਇਸ ਸੂਬੇ ਵਿਚ ਹੁਣ ਤੱਕ 175 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ।
ਮੌਜੂਦਾ ਸਮੇਂ ਕੈਨੇਡਾ ਵਿਚ ਸਭ ਤੋਂ ਵੱਧ ਮਾਮਲੇ ਕਿਊੂਬਿਕ ਵਿਚ ਹੀ ਹਨ, ਦੂਜੇ ਨੰਬਰ 'ਤੇ ਓਂਟਾਰੀਓ ਸੂਬਾ ਹੈ। ਓਂਟਾਰੀਓ ਵਿਚ ਹੁਣ ਤੱਕ 174 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ ਅਤੇ ਕੁੱਲ ਮਾਮਲੇ 5,276 ਹੋ ਗਏ ਹਨ । ਹਾਲਾਂਕਿ, ਵੀਰਵਾਰ ਦੇ ਤਾਜ਼ਾ ਅੰਕੜੇ ਅਜੇ ਸਾਹਮਣੇ ਆਉਣੇ ਬਾਕੀ ਹਨ। ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਹੁਣ ਤੱਕ 48 ਅਤੇ ਅਲਬਰਟਾ ਵਿਚ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ ਦੀ ਸਰਕਾਰ ਨੇ ਕੋਵਿਡ-19 ਮਹਾਂਮਾਰੀ ਕਾਰਨ ਨੌਕਰੀ ਗੁਆ ਚੁੱਕੇ ਨਾਗਰਿਕਾਂ ਲਈ ਇਕ ਵਿੱਤੀ ਸਹਾਇਤਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ।
ਕੋਵਿਡ-19 ਨਾਲ ਅਮਰੀਕਾ 'ਚ ਗੈਰ ਗੋਰੇ ਲੋਕਾਂ ਦੀਆਂ ਵਧੇਰੇ ਮੌਤਾਂ
NEXT STORY