ਪੈਰਿਸ-ਫਰਾਂਸ 'ਚ ਕੋਰੋਨਾ ਟੀਕਾਕਰਨ ਲਈ ਇਕ ਦਿਨ 'ਚ ਰਿਕਾਰਡ ਚਾਰ ਲੱਖ 37 ਹਜ਼ਾਰ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਸਿਹਤ ਮੰਤਰੀ ਓਲੀਵੀਰ ਵੈਰਾਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵੈਰਾਨ ਨੇ ਦੱਸਿਆ ਕਿ ਵੀਰਵਾਰ ਨੂੰ ਦੇਸ਼ 'ਚ ਚਾਰ ਲੱਖ 37 ਹਜ਼ਾਰ ਲੋਕਾਂ ਨੇ ਕੋਰੋਨਾ ਵਾਇਰਸ ਦਾ ਟੀਕਾ ਲਾਉਣ ਲਈ ਰਜਿਸਟਰਡ ਕਰਵਾਇਆ। ਵੈਰਾਨ ਨੇ ਟਵੀਟ ਕੀਤਾ ਟੀਕਾਕਰਨ ਮੁਹਿੰਮ ਸਾਡੇ ਨਾਗਰਿਕਾਂ ਨੂੰ ਵਧ ਤੋਂ ਵਧ ਸੁਰੱਖਿਅਤ ਕਰ ਰਿਹਾ ਹੈ ਅਤੇ ਟੀਕਾਕਰਨ ਲਈ ਕੱਲ 4,37,000 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ।
ਉਨ੍ਹਾਂ ਨੇ ਕਿਹਾ ਕਿ ਫਾਰਮਮਿਸਟ, ਡਾਕਟਰਾਂ ਅਤੇ ਡਿਊਟੀ 'ਤੇ ਤਾਇਨਾਤ ਨਰਸਾਂ ਨੂੰ ਟੀਕਾਕਰਨ ਲਈ ਦੋ ਦਿਨ 'ਚ 13 ਲੱਖ ਟੀਕੇ ਵੰਡੇ ਗਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕਰਾਰ ਦਾ ਮਈ ਦੇ ਮੱਧ ਤੱਕ ਫਰਾਂਸ ਦੀ ਦੋ ਕਰੋੜ ਆਬਾਦੀ ਨੂੰ ਟੀਕਾਕਰਨ ਕਰਨ ਦੀ ਯੋਜਨਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਰਾਸ਼ਟਰ ਸਿਹਤ ਅਥਾਰਿਟੀ ਬਾਅਦ 'ਚ ਸ਼ੁੱਕਰਵਾਰ ਨੂੰ 55 ਸਾਲ ਤੋਂ ਘੱਟ ਉਮਰ ਦੇ 6 ਲੱਖ ਫ੍ਰਾਂਸੀਸੀ ਨਾਗਰਿਕਾਂ ਲਈ ਟੀਕਾਕਰਨ ਕਰਨ ਦੀ ਇਕ ਸਿਫਾਰਿਸ਼ ਜਾਰੀ ਕਰੇਗਾ, ਜਿਸ ਨੂੰ ਸਾਵਧਾਨੀ ਉਪਾਅ ਵਜੋਂ ਦੂਜੀ ਖੁਰਾਕ ਲਈ ਇਕ ਹੋਰ ਵੈਕਸੀਨ ਚੁਣਨ ਲਈ ਮੌਕਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ-ਨੇਪਾਲ 'ਚ ਚਾਰ ਮੰਤਰੀਆਂ ਤੋਂ ਵਾਪਸ ਲਈ ਗਈ ਉਨ੍ਹਾਂ ਦੀ ਸੰਸਦੀ ਮੈਂਬਰਸ਼ਿਪ
ਉਨ੍ਹਾਂ ਨੂੰ ਐਸਟ੍ਰਾਜੇਨੇਕਾ ਕੋਵਿਡ-19 ਵੈਕਸੀਨ ਦਾ ਪਹਿਲਾ ਟੀਕਾ ਲਾਇਆ ਗਿਆ ਸੀ। ਐਸਟ੍ਰਾਜੇਨੇਕਾ ਦੀ ਵੈਕਸੀਨ ਲਵਾਉਣ ਤੋਂ ਬਾਅਦ ਅਜਿਹੀ ਰਿਪੋਰਟ ਸਾਹਮਣੇ ਆਈ ਹੈ। ਇਸ ਦਾ ਟੀਕਾ ਲਾਉਣ ਤੋਂ ਬਾਅਦ ਲੋਕਾਂ 'ਚ ਖੂਨ ਦੇ ਥੱਕੇ ਜੰਮ ਰਹੇ ਹਨ ਜਿਸ ਤੋਂ ਬਾਅਦ ਫਰਾਂਸ ਸਮੇਤ ਕਈ ਯੂਰਪੀਨ ਦੇਸ਼ਾਂ 'ਚ ਪਿਛਲੇ ਮਹੀਨੇ ਵੈਕਸੀਨ ਲਾਉਣਾ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ-ਮਿਆਂਮਾਰ ਦੇ ਫੌਜੀ ਸ਼ਾਸਨ ਨੇ ਇੰਟਰਨੈੱਟ 'ਤੇ ਵਧਾਈ ਪਾਬੰਦੀ, TV., ਡਿਸ਼ਾਂ ਨੂੰ ਕੀਤਾ ਗਿਆ ਜ਼ਬਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਨਾਰਵੇ ਦੀ PM ਨੂੰ ਲੱਗਾ 1.75 ਲੱਖ ਰੁਪਏ ਦਾ ਜੁਰਮਾਨਾ, ਪੁਲਸ ਨੇ ਕਿਹਾ, ਕਾਨੂੰਨ ਸਭ ਲਈ ਬਰਾਬਰ
NEXT STORY