ਸੀਨੋਵਾ - ਪੂਰਬੀ ਅਫਰੀਕੀ ਦੇਸ਼ ਬੋਤਸਵਾਨਾ ਵਿਚ 360 ਹਾਥੀਆਂ ਦੀ ਮੌਤ ਹੋ ਗਈ ਹੈ। ਇਨਾਂ ਦੀ ਮੌਤ ਦਾ ਕਾਰਨ ਪਾਣੀ ਵਿਚ ਸਾਇਨੋਬੈਕਟੀਰੀਆ ਦਾ ਪਾਇਆ ਜਾਣਾ ਹੈ। ਹਾਲਾਂਕਿ ਸਰਕਾਰੀ ਜੰਗਲੀ ਜੀਵ ਅਧਿਕਾਰੀਆਂ ਦੀ ਇਸ ਜਾਣਕਾਰੀ ਨਾਲ ਕੰਜ਼ਰਵੇਸ਼ਨਿਸਟ ਸੁਤੰਸ਼ਟ ਨਹੀਂ ਨਜ਼ਰ ਆ ਰਹੇ ਹਨ। ਸਾਇਨੋਬੈਕਟੀਰੀਆ ਪਾਣੀ ਵਿਚ ਜ਼ਹਿਰ ਪੈਦਾ ਕਰਦੇ ਹਨ, ਜਿਸ ਨੂੰ ਪੀਣ ਕਾਰਨ ਹਾਥੀਆਂ ਦੀ ਮੌਤ ਹੋ ਰਹੀ ਹੈ। ਇਸ ਸਾਲ ਪਹਿਲੀ ਵਾਰ ਹਾਥੀਆਂ ਦੀ ਮੌਤ ਦੀ ਖਬਰ ਮਈ ਅਤੇ ਉਸ ਤੋਂ ਬਾਅਦ ਜੁਲਾਈ ਵਿਚ ਆਈ।

ਹਾਥੀਆਂ ਦੀ ਲਗਾਤਾਰ ਮੌਤ ਕਈ ਮਹੀਨਿਆਂ ਤੋਂ ਰਹੱਸ ਬਣੀ ਰਹੀ। ਬੋਤਸਵਾਨਾ ਸਰਕਾਰ ਨੇ ਹਾਥੀਆਂ ਦੇ ਕੰਕਾਲ ਨੂੰ ਲੈਬ ਵਿਚ ਇਨਾਂ ਦੀ ਮੌਤ ਦਾ ਕਾਰਨ ਜਾਣਨ ਲਈ ਭੇਜਿਆ। ਹਾਥੀਆਂ ਦੀ ਮੌਤ ਦੇ ਇਲਾਕੇ ਦੀ ਮਿੱਟੀ ਅਤੇ ਪਾਣੀ ਦੇ ਨਮੂਨੇ ਭੇਜੇ ਗਏ।

ਸਾਇਨੋਬੈਕਟੀਰੀਆ ਪਾਣੀ ਵਿਚ ਅਕਸਰ ਪਾਏ ਜਾਂਦੇ ਹਨ ਪਰ ਇਹ ਜ਼ਹਿਰ ਨਹੀਂ ਪੈਦਾ ਕਰਦੇ ਹਨ। ਸਾਇੰਸਦਾਨਾਂ ਨੇ ਇਹ ਚਿੰਤਾ ਜਤਾਈ ਹੈ ਕਿ ਵਾਤਾਵਰਣ ਵਿਚ ਆ ਰਹੇ ਬਦਲਾਅ ਅਤੇ ਤਾਪਮਾਨ ਵਿਚ ਵਾਧੇ ਦੇ ਚੱਲਦੇ ਇਹ ਬੈਕਟੀਰੀਆ ਪਾਣੀ ਨੂੰ ਜ਼ਹਿਰੀਲਾ ਬਣਾ ਰਹੇ ਹਨ।

ਬੋਤਸਵਾਨਾ ਨੂੰ ਹਾਥੀਆਂ ਦਾ ਘਰ ਕਿਹਾ ਜਾਂਦਾ ਹੈ। ਇਥੋਂ ਦੇ ਜੰਗਲਾਂ ਵਿਚ 1,30,000 ਹਾਥੀਆਂ ਦਾ ਬਸੇਰਾ ਹੈ। ਇਥੇ ਕਿਸੇ ਵੀ ਦੇਸ਼ ਦੀ ਤੁਲਨਾ ਵਿਚ ਸਭ ਤੋਂ ਜ਼ਿਆਦਾ ਹਾਥੀ ਰਹਿੰਦੇ ਹਨ।
ਫਿਰ ਜ਼ੋਰਦਾਰ ਧਮਾਕੇ ਨਾਲ ਕੰਬਿਆ ਲੈੱਬਨਾਨ, ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ
NEXT STORY