ਦੁਬਈ - ਦੁਬਈ 'ਚ ਫਰਜ਼ੀ ਨਿਯੁਕਤ ਕੰਪਨੀ ਨੇ ਨੌਕਰੀ ਦੇਣ ਦਾ ਝਾਂਸਾ ਦੇ ਕੇ ਭਾਰਤ ਦੇ 6 ਲੋਕਾਂ ਨਾਲ ਠੱਗੀ ਕੀਤੀ ਹੈ। ਠੱਗੀ ਦਾ ਸ਼ਿਕਾਰ ਹੋਈ ਤਮਿਲਨਾਡੂ ਦੀ ਇਸ਼ਰਤ ਫਾਤਿਮਾ ਨੇ 'ਖਲੀਜ਼ ਟਾਈਮਸ' ਨੂੰ ਦੱਸਿਆ ਕਿ ਜਿਸ ਐੱਚ. ਆਰ. ਕੰਸਲਟੈਂਸੀ ਕੰਪਨੀ 'ਚ ਉਹ ਕੰਮ ਕਰਦੀ ਸੀ, ਉਸ 'ਚ ਨਿਯੁਕਤੀ ਲਈ ਉਨ੍ਹਾਂ ਨੇ ਆਪਣੇ 2 ਭਰਾਵਾਂ ਅਤੇ ਉਨ੍ਹਾਂ ਦੇ ਦੋਸਤਾਂ ਨੂੰ 1-1 ਲੱਖ ਰੁਪਏ ਦੇਣ ਲਈ ਮਨਾਇਆ।
ਫਾਤਿਮਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਫਸਾਇਆ ਗਿਆ ਕਿਉਂਕਿ ਮੈਂ ਕੰਪਨੀ 'ਚ ਇਕ ਮਹੀਨਾ ਕੰਮ ਕਰ ਚੁੱਕੀ ਸੀ ਅਤੇ ਤਨਖਾਹ ਵੀ ਮੈਨੂੰ ਟਾਈਮ 'ਤੇ ਮਿਲ ਗਈ ਸੀ। ਹੁਣ ਮੇਰਾ ਪਰਿਵਾਰ ਮੇਰੇ ਤੋਂ ਨਰਾਜ਼ ਹੈ ਅਤੇ ਸਾਰੇ ਮੇਰੇ ਤੋਂ ਪੈਸੇ ਵਾਪਸ ਲੈਣ ਲਈ ਆਖ ਰਹੇ ਹਨ। ਪਰ 5 ਲੱਖ ਰੁਪਏ ਮੈਂ ਕਿਥੋਂ ਇਕੱਠਾ ਕਰਾਂਗੀ, ਮੈਂ ਵੀ ਆਪਣੇ ਪੈਸੇ ਗੁਆ ਚੁੱਕੀ ਹਾਂ। ਭਾਰਤੀ ਦੂਤਘਰ 'ਚ ਦਰਜ ਕਰਾਈ ਗਈ ਸ਼ਿਕਾਇਤ ਮੁਤਾਬਕ, ਤਮਿਲਨਾਡੂ ਦੇ 5 ਲੋਕਾਂ ਨੇ ਕੰਪਨੀ ਦੇ ਖਾਤੇ 'ਚ 1-1 ਲੱਖ ਰੁਪਏ ਟ੍ਰਾਂਸਫਰ ਕੀਤੇ ਸਨ। ਯੂ. ਏ. ਈ. 'ਚ ਭਾਰਤੀ ਰਾਜਦੂਤ ਨਵਦੀਪ ਸਿੰਘ ਸੂਰੀ ਨੇ ਦੱਸਿਆ ਕਿ ਪਿਛਲੇ ਸਾਲ ਸਾਡੀ ਜਾਂਚ ਪੜਤਾਲ 'ਚ ਨੌਕਰੀ ਦੇ 90 ਫੀਸਦੀ ਪ੍ਰਸਤਾਵ ਫਰਜ਼ੀ ਪਾਏ ਗਏ ਸਨ।
ਖਾੜੀ ਖੇਤਰ 'ਚ ਤਣਾਅ ਲਈ ਅਮਰੀਕਾ ਜ਼ਿੰਮੇਵਾਰ : ਈਰਾਨ
NEXT STORY